ਚੰਡੀਗੜ੍ਹ, 2 ਜੂਨ 2020 - ਚੰਡੀਗੜ੍ਹ ਦਾ ਰਹਿਣ ਵਾਲਾ 9 ਸਾਲਾ ਦਾ ਬੱਚਾ ਹਰਜਗਤੇਸ਼ਵਰ ਖਹਿਰਾ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਪੂਰੀ ਤਰ੍ਹਾਂ ਛਾਇਆ ਹੋਇਆ ਹੈ। ਕਾਰਨ ਹੈ ਉਸ ਦੀ ਕ੍ਰਿਕਟ ਖੇਡਦੇ ਦੀ ਇਕ ਵੀਡੀਓ ਜੋ ESPNcricinfo ਵੱਲੋਂ ਫੇਸਬੁੱਕ ਪੇਜ, ਟਵਿੱਟਰ ਅਤੇ ਇੰਸਟਗ੍ਰਾਮ `ਤੇ ਸ਼ੇਅਰ ਕੀਤੀ ਗਈ। ਇਸ ਬੱਚੇ ਦੀ ਵਧੀਆ ਬੈਟਿੰਗ ਤਕਨੀਕ ਕਾਰਨ ਇਹ ਵੀਡੀਓ ਦੁਨੀਆ ਭਰ ਵਿੱਚ ਐਨੀ ਪਾਪੂਲਰ ਹੋਈ ਹੈ ਕਿ ਹੁਣ ਤੱਕ 15 ਲੱਖ ਤੋਂ ਵੱਧ ਲੋਕਾਂ ਨੇ ਇਸ ਨੂੰ ਫੇਸਬੁੱਕ ਪੇਜ਼ ਉੱਤੇ ਦੇਖਿਆ ਹੈ, 82 ਹਜ਼ਾਰ ਤੋਂ ਵੱਧ ਲਾਈਕ ਮਿਲੇ, 1700 ਤੋਂ ਵੱਧ ਕੁਮੈਂਟ ਆਏ ਅਤੇ 5 ਹਜ਼ਾਰ ਤੋਂ ਵੱਧ ਲੋਕਾਂ ਨੇ ਇਸ ਨੂੰ ਫੇਸਬੁੱਕ `ਤੇ ਸ਼ੇਅਰ ਕੀਤਾ ਹੈ।
ਇਸੇ ਤਰ੍ਹਾਂ ਟਵਿੱਟਰ 'ਤੇ ਇਸ ਵੀਡੀਓ ਨੂੰ 1.15 ਲੱਖ ਲੋਕਾਂ ਨੇ ਦੇਖਿਆ ਹੈ ਅਤੇ ਹਜ਼ਾਰਾਂ ਰੀ-ਟਵੀਟ ਅਤੇ ਲਾਈਕ ਆਏ ਹਨ। ਇਸ ਤੋਂ ਇਲਾਵਾ ਇੰਸਟਾਗ੍ਰਾਮ ਉੱਤੇ 2.24 ਲੱਖ ਲੋਕਾਂ ਨੇ ਇਸ ਵੀਡੀਓ ਨੂੰ ਦੇਖਿਆ ਹੈ।
ਕੁਮੈਂਟਾਂ ਵਿੱਚ ਲੋਕਾਂ ਨੇ ਇਸ ਬੱਚੇ ਦੀ ਖੇਡ ਤਕਨੀਕ ਦੀ ਤੁਲਨਾ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ, ਸਚਿਨ ਤੇਂਦੁਲਕਰ, ਕੇ.ਐਲ. ਰਾਹੁਲ ਅਤੇ ਉੱਭਰ ਰਹੇ ਨੌਜਵਾਨ ਖਿਡਾਰੀ ਪ੍ਰਿਥਵੀ ਸ਼ਾਅ ਨਾਲ ਕੀਤੀ ਹੈ। ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਜੇ ਇਸ ਬੱਚੇ ਨੂੰ ਵਧੀਆ ਸਿਖਲਾਈ ਦਿੱਤੀ ਜਾਵੇ ਤਾਂ ਇਹ ਇਕ ਦਿਨ ਜ਼ਰੂਰ ਭਾਰਤੀ ਟੀਮ ਵਿੱਚ ਆਪਣੀ ਥਾਂ ਬਣਾਵੇਗਾ।
ਫੇਸਬੁੱਕ ਵੀਡੀਓ ਦੇਖਣ ਲਈ ਹੇਠ ਲਿਖੇ ਲਿੰਕ ਉੱਤੇ ਕਲਿੱਕ ਕਰੋ...
https://www.facebook.com/Cricinfo/videos/551225949115057/
ਇੰਸਟਾਗ੍ਰਾਮ ਵੀਡੀਓ ਦੇਖਣ ਲਈ ਹੇਠ ਲਿਖੇ ਲਿੰਕ ਉੱਤੇ ਕਲਿੱਕ ਕਰੋ...
https://www.instagram.com/p/CAiBvgDhZsF/
ਟਵਿੱਟਰ ਵੀਡੀਓ ਦੇਖਣ ਲਈ ਹੇਠ ਲਿਖੇ ਲਿੰਕ ਉੱਤੇ ਕਲਿੱਕ ਕਰੋ...
https://twitter.com/ESPNcricinfo/status/1264180096962719745