ਚੰਡੀਗੜ੍ਹ, 22 ਮਈ 2019: ਭਾਰਤ ਮੈਟਰੀਮੋਨੀ ਦੀ ਪੰਜਾਬ ਲਈ ਸਰਵਿਸ ਪੰਜਾਬ ਮੈਟਰੀਮੋਨੀ ਨੇ ਬਹੁਤ ਹੀ ਦਿਲਚਸਪ ਖੁਲਾਸਾ ਕੀਤਾ ਹੈ ਕਿ ਪੰਜਾਬ 'ਚ ਰਹਿੰਦੇ ਪੰਜਾਬੀਆਂ ਨੇ ਆਪਣੇ ਜੀਵਨ ਸਾਥੀ ਕਿਵੇਂ ਲੱਭੇ ਹਨ। ਇਹ ਅਧਿਐਨ ਕਰੀਬ 70 ਹਜ਼ਾਰ ਮੈਂਬਰਾਂ 'ਤੇ ਅਧਾਰਤ ਹੈ।
ਵਿਆਹ ਕਰਾਉਣ ਸਬੰਧੀ ਦਿੱਲੀ, ਲੁਧਿਆਣਾ, ਅੰਮ੍ਰਿਤਸਰ, ਚੰਡੀਗੜ੍ਹ ਅਤੇ ਜਲੰਧਰ ਵਿਚ ਸਭ ਤੋਂ ਵੱਧ ਰਜਿਸਟ੍ਰੇਸ਼ਨਾਂ ਕਰਾਉਣ ਵਾਲੇ ਪੰਜ ਪ੍ਰਮੁੱਖ ਸ਼ਹਿਰ ਹਨ। ਜਦਕਿ ਜਿਹੜੇ ਪੰਜਾਬੀ ਪੰਜਾਬ ਤੋਂ ਬਾਹਰ ਰਹਿੰਦੇ ਹਨ, ਉਨ੍ਹਾਂ 'ਚ ਮੁੰਬਈ, ਬੇਂਗਲੂਰ, ਪੁਣੇ, ਕੋਲਕਾਤਾ ਅਤੇ ਲਖਨਊ ਵਰਗੇ ਵੱਡੇ ਸ਼ਹਿਰਾਂ 'ਚ ਸਭ ਤੋਂ ਜ਼ਿਆਦਾ ਰਜਿਸਟ੍ਰੇਸ਼ਨ ਕਰਾਈ ਜਾਂਦੀ ਹੈ। ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਯੂ.ਏ.ਈ ਅਤੇ ਯੂ.ਕੇ ਵਿੱਚ ਐਨ.ਆਰ.ਆਈ ਪੰਜਾਬੀਆਂ ਦੀਆਂ ਰਜਿਸਟ੍ਰੇਸ਼ਨਾਂ ਸਭ ਤੋਂ ਵੱਧ ਹਨ।
ਇੰਨ੍ਹਾਂ 'ਚ 30% ਪੰਜਾਬੀ ਲੜਕੀਆਂ ਅਤੇ 70% ਪੰਜਾਬੀ ਲੜਕੇ ਆਪਣੇ ਰਿਸ਼ਤਿਆਂ ਲਈ ਰਜਿਸਟ੍ਰੈਸ਼ਨਾਂ ਕਰਾਉਂਦੇ ਹਨ। ਜਿਸ 'ਚੋਂ 65% ਲੇਡੀ ਰਜਿਸਟਰਾਂਟ 20 ਤੋਂ 29 ਸਾਲ ਦੀ ਉਮਰ ਦੇ ਹਨ, ਜਦਕਿ 72% ਮਰਦ 25 ਤੋਂ 35 ਸਾਲ ਦੀ ਉਮਰ ਦੇ ਹਨ।
ਦਿਲਚਸਪ ਗੱਲ ਇਹ ਹੈ ਕਿ, 94% ਪੰਜਾਬੀਆਂ ਨੇ ਪੰਜਾਬ ਤੋਂ ਬਾਹਰ ਵਿਆਹ ਕਰਾਉਣ ਲਈ ਹਾਮ੍ਹੀ ਭਰੀ ਹੈ ਜਦਕਿ ਸਿਰਫ 6% ਦਾ ਕਹਿਣਾ ਹੈ ਕਿ ਉਹ ਸਿਰਫ ਪੰਜਾਬ ਵਿਚ ਹੀ ਵਿਆਹ ਕਰਾਉਣਾ ਚਾਹੁੰਦੇ ਹਨ।
ਵਿਦਿਅਕ ਯੋਗਤਾ ਦੇ ਮਾਮਲੇ ਵਿਚ, ਲੜਕੀਆਂ ਵਿਚ 22% ਇੰਜੀਨੀਅਰ ਸਨ, 44% ਕੋਲ ਆਰਟਸ / ਸਾਇੰਸ / ਕਾਮਰਸ ਡਿਗਰੀ ਸੀ, 13% ਦਾ ਮੈਨੇਜਮੈਂਟ ਦੀ ਡਿਗਰੀ ਸੀ ਅਤੇ ਲੜਕਿਆਂ ਲਈ ਇਹ ਕ੍ਰਮਵਾਰ 27%, 32% ਅਤੇ 10% ਸੀ.
ਵੈਬਸਾਈਟ ਤੇ ਰਜਿਸਟਰਡ ਹੋਈਆਂ ਲੜਕੀਆਂ ਦੁਆਰਾ ਆਪਣਾ ਪੇਸ਼ਾ ਟੀਚਿੰਗ / ਅਕਾਦਮਿਕ, ਅਤੇ ਲੜਕਿਆਂ ਦਾ ਬਿਜ਼ਨੈੱਸ ਓਨਰ/ ਉਦਯੋਗੀ ਹੈ।
ਜੀਵਨਸਾਥੀ ਲੱਭਣ ਦੇ ਮਾਮਲੇ 'ਚ ਪੰਜਾਬੀ ਮੈਟਰੀਮੋਨੀ ਨੇ ਲੱਖਾਂ ਪੰਜਾਬੀਆਂ ਦਾ ਭਰੋਸਾ ਜਿੱਤਿਆ ਹੈ ਜਿਸ ਕਰਕੇ ਅੱਜ ਇਹ ਲੱਖਾਂ ਪੰਜਾਬੀਆਂ ਦੀਆਂ ਪਹਿਲੀ ਚੁਆਇਸ ਹੈ।