ਨਵੀਂ ਦਿੱਲੀ, 25 ਜੂਨ 2019 - ਭਾਰਤ 'ਚ ਮਾਨਸੂਨ ਨੇ ਫਿਲਹਾਲ ਦਸਤਕ ਨਹੀ ਦਿੱਤੀ, ਜਿਸ ਕਾਰਨ ਕੀ ਇਨਸਾਨ ਤੇ ਕੀ ਜਾਨਵਰ, ਸਾਰੇ ਹੀ ਗਰਮੀ ਦੀ ਤਪਸ਼ ਹੇਠ ਆਪਣੇ ਦਿਨ ਕੱਟ ਰਹੇ ਨੇ। ਇਹੋ ਜਿਹੀ ਸਥਿਤੀ 'ਚ ਪਾਣੀ ਦੀ ਅਹਿਮੀਅਤ ਦਾ ਪਤਾ ਲੱਗਦਾ ਹੈ ਕਿ ਪਾਣੀ ਜਿਊਣ ਲਈ ਹਰ ਇੱਕ ਲਈ ਕਿਉਂ ਜਰੂਰੀ ਹੈ।
ਇਸੇ ਤਰ੍ਹਾਂ ਨਾਲ ਇੰਨ੍ਹੀ ਦਿਨੀਂ ਸੋਸ਼ਲ ਮੀਡੀਆ 'ਤੇ ਇਕ ਅਜਿਹਾ ਵੀਡੀੳ ਵਾਇਰਲ ਹੋ ਰਿਹਾ ਹੈ, ਜਿਸਨੂ ਹਰ ਕੋਈ ਦੇਖਦਿਆਂ ਹੀ ਅੱਗੇ ਸ਼ੇਅਰ ਕਰਦਾ ਹੈ। ਇਹ ਵੀਡੀੳ ਸਾਊਥ ਇੰਡੀਆ ਦੀ ਦੱਸੀ ਜਾ ਰਹੀ ਹੈ ਜਿਸ 'ਚ ਇੱਕ ਵਿਅਕਤੀ (ਜੋ ਕਿ ਜੰਗਲਾਤ ਅਫਸਰ ਦੱਸਿਆ ਜਾ ਰਿਹਾ ਹੈ) ਇੱਕ ਕੋਬਰਾ ਸੱਪ ਨੂੰ ਆਪਣੇ ਹੱਥੀਂ ਬੋਤਲ ਰਾਹੀਂ ਪਾਣੀ ਪਿਲਾ ਰਿਹਾ ਹੈ ਤੇ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਕੋਬਰਾ ਉਸ ਸ਼ਖਸ ਹੱਥੋਂ ਬਿਨਾ ਕਿਸੇ ਡਰ ਦੇ ਘੁੱਟਾਂ ਭਰ ਭਰ ਪਾਣੀ ਪੀ ਰਿਹਾ ਹੈ।
ਇਸ ਵੀਡੀੳ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਹਾਲਾਂਕਿ ਇਸ ਵੀਡੀੳ ਨੂੰ ਦੇਖ ਕੇ ਇੰਝ ਨਹੀਂ ਲੱਗ ਰਿਹਾ ਕਿ ਇਹ ਕੋਈ ਸਟੰਟ ਜਾਂ ਕਿਸੇ ਫਿਲਮ ਦਾ ਸੀਨ ਫਿਲਮਾਇਆ ਜਾ ਰਿਹਾ ਹੈ ਜਿਸ 'ਚ ਵਿਜ਼ੂਅਲ ਇਫੈੱਕਟਾਂ ਦੀ ਵਰਤੋਂ ਕੀਤੀ ਗਈ ਹੋਵੇ।
ਵੀਡੀੳ ਦੇਖਣ ਲਈ ਹੇਠ ਲਿੰਕ 'ਤੇ ਕਲਿੱਕ ਕਰੋ :-
pic.twitter.com/hlLCwLAPiM