← Go Back
ਮੁੰਬਈ, 20 ਮਾਰਚ 2017 : ਭਾਜਪਾ ਨੇ ਯੂ. ਪੀ. ਦੇ ਨਵੇਂ ਸੀ. ਐੱਮ. ਦੇ ਨਾਂ 'ਤੇ ਯੋਗੀ ਅਦਿੱਤਿਆ ਨਾਥ ਦੀ ਮੋਹਰ ਲਾ ਦਿੱਤੀ ਹੈ। ਇਸ ਦੇ ਬਾਅਦ ਤੋਂ ਯੋਗੀ ਸੁਰਖੀਆਂ ਵਿਚ ਹਨ। ਯੋਗੀ ਅਦਿੱਤਿਆ ਨਾਥ ਗੋਰਖਪੁਰ ਦੇ ਪ੍ਰਸਿੱਧ ਗੋਰਖਨਾਥ ਮੰਦਰ ਦੇ ਮਹੰਤ ਵੀ ਹਨ। ਇਸ ਵਿਚ ਯੋਗੀ ਅਦਿੱਤਿਆ ਨਾਥ ਦੇ ਜੀਵਨ ਨਾਲ ਜੁੜੇ ਸਾਰੇ ਪਹਿਲੂਆਂ 'ਤੇ ਖਬਰ ਬਣ ਰਹੀ ਹੈ। ਯੋਗੀ ਅਦਿੱਤਿਆ ਨਾਥ ਦੀ ਤਸਵੀਰ ਦੇਖੀਏ ਤਾਂ ਉਹ ਹਾਲੀਵੁੱਡ ਅਭਿਨੇਤਾ ਵਿਨ ਡੀਜ਼ਲ ਦੀ ਤਰ੍ਹਾਂ ਦਿਸਦੇ ਹਨ। ਸੋਸ਼ਲ ਮੀਡੀਆ 'ਤੇ ਦੋਵਾਂ ਨੂੰ ਹਮਸ਼ਕਲ ਦੱਸਿਆ ਜਾ ਰਿਹਾ ਹੈ ਤੇ ਤਸਵੀਰ ਵੀ ਵਾਇਰਲ ਹੋ ਰਹੀ ਹੈ। ਕਈ ਲੋਕਾਂ ਨੇ ਤਾਂ ਕਿਹਾ ਕਿ ਭਾਜਪਾ ਨੇ ਵਾਅਦਾ ਕੁਝ ਹੋਰ ਕੀਤਾ ਪਰ ਚਿਹਰਾ ਦੂਸਰਾ ਦੇ ਦਿੱਤਾ। ਯੋਗੀ ਅਦਿੱਤਿਆ ਨਾਥ ਦੇ ਨਾਂ 'ਤੇ ਜਿਵੇਂ ਹੀ ਐਲਾਨ ਹੋਇਆ ਸੋਸ਼ਲ ਮੀਡੀਆ 'ਤੇ ਲੋਕਾਂ ਦੀ ਪ੍ਰਤੀਕਿਰਿਆ ਸਾਹਮਣੇ ਆਈ।
Total Responses : 265