ਚੰਡੀਗੜ੍ਹ, 13 ਜੁਲਾਈ (ਬਾਬੂਸ਼ਾਹੀ ਬਿਊਰੋ) - ਸੋਸ਼ਲ ਮੀਡੀਆ, ਵਟਸਐਪ 'ਤੇ ਇਕ ਔਰਤ ਦੀ ਬੇਰਹਿਮੀ ਨਾਲ ਕੁੱਟਮਾਰ ਦਾ ਵੀਡੀੳ ਵਾੲਰਿਲ ਹੋ ਰਿਹਾ ਹੈ। ਹਾਲਾਂਕਿ ਇਸ ਵੀਡੀੳ ਦੀ ਪੁਸ਼ਟੀ ਨਹੀਂ ਹੋ ਪਾਈ ਕਿ ਆਖਰ ਇਹ ਕਿੱਥੋਂ ਦਾ ਹੈ। ਪਰ ਜਗ੍ਹਾ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਵੀਡੀੳ ਕਿਤੇ ਪਹਾੜੀ ਇਲਾਕੇ ਦਾ ਹੈ। ਵਿਡਿੳ ਵਿਚ ਪੰਜਾਬੀ ਬੋਲੀ ਜਾ ਰਹੀ ਹੈ ਅਤੇ ਔਰਤਾਂ ਨੂੰ ਗਾਲ੍ਹਾਂ ਵੀ ਕੱਢੀਆਂ ਜਾ ਰਹੀਆਂ ਹਨ।
ਜਿਥੇ ਇਸ ਵੀਡੀੳ ਵਿਚ ਦੋ ਵਿਅਕਤੀ, ਇਕ ਕੈਮਰੇ 'ਤੇ ਅਤੇ ਦੂਜਾ ਲਾਲ ਸ਼ਰਟ ਵਿਚ ਡਾਂਗ ਨਾਲ ਦੋ ਔਰਤਾਂ ਨੂੰ ਬਹੁਤ ਹੀ ਬੇਰਹਿਮੀ ਨਾਲ ਕੁੱਟ ਰਹੇ ਹਨ ਅਤੇ ਇਹ ਕਹਿੰਦੇ ਸੁਣਾਈ ਦੇ ਰਹੇ ਹਨ ਕਿ 'ਉਸਦੀ ਮਾਂ ਨੂੰ ਹੁਣ ਬੋਲ ਕੇ ਦਿਖਾਵੇ ਕੁਝ, ਤੇ ਹੁਣ ਜਾ ਕੇ ਦਿਖਾ ਥਾਣੇ''। ਇਸ ਵਿਡੀੳ 'ਚ ਔਰਤ ਉਨ੍ਹਾਂ ਅੱਗੇ ਆਪਣੀ ਜਾਨ ਬਖਸ਼ਣ ਦੀ ਭੀਖ ਮੰਗਦੀ ਨਜ਼ਰ ਆ ਰਹੀ ਹੈ। ਪਰ ਉਸ ਇਨਸਾਨ ਵੱਲੋਂ ਵਾਰ ਵਾਰ ਉਸਨੂੰ ਵੱਡੀ ਡਾਂਗ ਨਾਲ ਕੁੱਟਿਆ ਜਾ ਰਿਹਾ ਹੈ। ਵਟਸਐਪ 'ਤੇ ਆਈ ਇਸ ਵੀਡੀੳ ਦੇ ਨਾਲ ਵਾਇਸ ਮੈਸੇਜ ਵੀ ਆਇਆ ਹੈ ਕਿ ਇਨ੍ਹਾਂ ਦਰਿੰਦਿਆਂ ਨੂੰ ਸਜ਼ਾ ਦਿਵਾਉਣ ਲਈ ਇਸ ਵੀਡੀੳ ਨੂੰ ਅੱਗੇ ਭੇਜੋ।
ਫਿਲਹਾਲ ਇਸ ਵੀਡੀੳ ਦਾ ਸੱਚ ਸਾਹਮਣੇ ਨਹੀਂ ਆ ਸਕਿਆ। ਪਰ ਪ੍ਰਸ਼ਾਸਨ ਨੂੰ ਇਸ ਵੀਡੀੳ ਨੂੰ ਦੇਖਣ ਤੋਂ ਬਾਅਦ ਕੋਈ ਨਾ ਕੋਈ ਸਖਤ ਕਦਮ ਜਰੂਰ ਚੁੱਕਣਾ ਚਾਹੀਦਾ ਹੈ ਤਾਂ ਜੋ ਸੱਚ ਦਾ ਪਤਾ ਲੱਗ ਸਕੇ ਅਤੇ ਦੋਸ਼ੀਆਂ ਨੂੰ ਸਜ਼ਾ ਮਿਲ ਸਕੇ।
ਵੀਡੀਓ ਦੇਖਣ ਲਈ ਕਲਿੱਕ ਕਰੋ :
https://www.facebook.com/BabushahiDotCom/videos/993592230810493/