ਸੋਸ਼ਲ ਮੀਡੀਆ ਤੇ ਵਾਇਰਲ ਕਵਿਤਾ
"""""""""""""""'""'"""""'''"'""""
ਪੁਲਿਸ ਵਾਲਿਓ ਸ਼ਰਮ ਨੂੰ ਹੱਥ ਮਾਰੋ,
ਕਿਉਂ ਜੁੱਤੀਆਂ ਲੋਕਾਂ ਤੋਂ ਖਾਈ ਜਾਂਦੇ।
ਮੂਕ ਦਰਸ਼ਕ ਬਣ ਕੇ ਸਾਥੀ ਆਪਣੇ ਨੂੰ,
ਚਿੱਟੇ ਦਿਨ ਹੀ ਖੜੇ ਕੁਟਵਾਈ ਜਾਂਦੇ।
ਤੁਹਾਨੂੰ ਪਾਵਰ ਤੇ ਡੰਡਾ ਸਰਕਾਰ ਦਿੱਤਾ,
ਬੇਹਯਾਈ ਹੈ ਕਾਹਨੂੰ ਕਰਵਾਈ ਜਾਂਦੇ।
ਕੌਲੀ ਚੱਟ ਵਿਧਾਇਕਾਂ ਦੇ ਹੋਏ ਭੂਏ,
ਖੇਹ ਪੁਲਿਸ ਦੇ ਸਿਰ ਵਿੱਚ ਪਾਈ ਜਾਂਦੇ।
ਨੌਕਰੀ ਕਰਨੀ ਤਾਂ ਟੌਹਰ ਨਾਲ ਕਰੋ ਯਾਰੋ,
ਰੁਤਬਾ ਕਾਸਤੋਂ ਮਿੱਟੀ ਮਿਲਵਾਈ ਜਾਂਦੇ।
ਮਾੜੇ ਉੱਤੇ ਤਾਂ ਚੜ੍ਹਦੇ ਹੋ ਮਾਰ ਛਾਲਾਂ,
ਤਕੜੇ ਸਾਹਮਣੇ ਧੌਣ ਝੁਕਵਾਈ ਜਾਂਦੇ।
ਪਰਮਿੰਦਰ ਬਾਜਵੇ ਵਾਂਗਰਾਂ ਸ਼ੇਰ ਬਣਜੋ,
ਕਿਉਂ ਚੱਡਿਆਂ ਪੂਛ ਲੁਕਵਾਈ ਜਾਂਦੇ।
"ਨਿਰਮਲ ਨੰਢੇਆ" ਅਣਖ ਦੇ ਨਾਲ ਜੀਵੋ,
ਪੱਗ ਆਪਣੀ ਕਾਹਨੂੰ ਲੁਹਾਈ ਜਾਂਦੇ।
✍????ਨਿਰਮਲ ਨੰਢਾ "ਕੰਬੋਜ਼"