ਮਹਾਰਾਸ਼ਟਰ ਦੀਆਂ ਸਿੱਖ ਸੰਗਤਾਂ ਵੱਲੋਂ ਮਿਲੇ ਪਿਆਰ, ਸਤਿਕਾਰ ਅਤੇ ਸਹਿਯੋਗ ਲਈ ਬਾਬਾ ਬਲਬੀਰ ਸਿੰਘ ਵੱਲੋਂ ਸਮੁੱਚੀ ਸੰਗਤ ਦਾ ਧੰਨਵਾਦ
ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਸੰਤ ਬਾਬਾ ਕੁਲਵੰਤ ਸਿੰਘ ਜੀ ਸਮੇਤ ਮਹਾਰਾਸ਼ਟਰ ਦੇ ਸਮੂਹ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ, ਪ੍ਰਧਾਨਾਂ ਅਤੇ ਸੇਵਾਦਾਰਾਂ ਦਾ ਕੀਤਾ ਵਿਸ਼ੇਸ਼ ਧੰਨਵਾਦ
ਸ੍ਰੀ ਅਨੰਦਪੁਰ ਸਾਹਿਬ:- 06 ਨਵੰਬਰ ( ) ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ ਮੁਖੀ ਅਤੇ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਨੇ ਮਹਾਰਾਸ਼ਟਰ ਦੀਆਂ ਸਮੂਹ ਸਿੱਖ ਸੰਗਤਾਂ ਵੱਲੋਂ ਮਿਲੇ ਅਥਾਹ ਪਿਆਰ, ਸਤਿਕਾਰ, ਸ਼ਰਧਾ ਅਤੇ ਸਹਿਯੋਗ ਲਈ ਦਿਲੋਂ ਧੰਨਵਾਦ ਕੀਤਾ ਹੈ। ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਨੇ ਕਿਹਾ ਕਿ ਮਹਾਰਾਸ਼ਟਰ ਦੀ ਧਰਤੀ ਉੱਤੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ, ਸਿੱਖੀ ਸਿਧਾਂਤਾਂ ਅਤੇ ਖ਼ਾਲਸਾਈ ਰਵਾਇਤਾਂ ਪ੍ਰਤੀ ਸੰਗਤ ਦਾ ਉਤਸ਼ਾਹ ਅਤੇ ਪੰਥਕ ਕਾਰਜਾਂ ਲਈ ਸਮਰਪਣ ਬੇਹੱਦ ਸ਼ਲਾਘਾਯੋਗ ਹੈ। ਬੀਤੇ ਦਿਨਾਂ ਦੌਰਾਨ ਬਿਦਰ, ਹੈਦਰਾਬਾਦ, ਸੰਭਾਜੀ ਨਗਰ (ਔਰੰਗਾਬਾਦ) ਅਤੇ ਮੁੰਬਈ ਵਿਖੇ ਹੋਏ ਧਾਰਮਿਕ ਸਮਾਗਮਾਂ, ਨਗਰ ਕੀਰਤਨਾਂ ਅਤੇ ਖ਼ਾਲਸਾਈ ਜਾਹੋ-ਜਲਾਲ ਦੇ ਪ੍ਰਗਟਾਵੇ ਦੌਰਾਨ ਸੰਗਤਾਂ ਨੇ ਜਿਸ ਸ਼ਰਧਾ ਅਤੇ ਉਤਸ਼ਾਹ ਨਾਲ ਸਹਿਯੋਗ ਦਿੱਤਾ, ਉਹ ਹਮੇਸ਼ਾ ਯਾਦ ਰਹੇਗਾ।
ਇਸ ਮੌਕੇ ਬਾਬਾ ਬਲਬੀਰ ਸਿੰਘ ਜੀ ਨੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਸੰਤ ਬਾਬਾ ਕੁਲਵੰਤ ਸਿੰਘ ਜੀ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਮਿਲਿਆ ਪਿਆਰ, ਸਤਿਕਾਰ, ਅਸ਼ੀਰਵਾਦ ਅਤੇ ਸਹਿਯੋਗ ਪੰਥਕ ਕਾਰਜਾਂ ਲਈ ਹਮੇਸ਼ਾ ਪ੍ਰੇਰਨਾ ਸਰੋਤ ਰਹੇਗਾ। ਮਹਾਰਾਸ਼ਟਰ ਦੀਆਂ ਵੱਖ-ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸੇਵਾਦਾਰਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੇ ਵਿਸ਼ੇਸ਼ ਤੌਰ ’ਤੇ ਸੰਭਾਜੀ ਨਗਰ (ਔਰੰਗਾਬਾਦ): ਗੁਰਦੁਆਰਾ ਗੁਰੂ ਸਿੰਘ ਸਭਾ ਤੋਂ ਸ. ਹਰਵਿੰਦਰ ਸਿੰਘ ਬਿੰਦਰਾ-ਪ੍ਰਧਾਨ, ਸ. ਜਸਪਾਲ ਸਿੰਘ ਓਬਰਾਏ-ਮੀਤ ਪ੍ਰਧਾਨ, ਸ. ਕੁਲਦੀਪ ਸਿੰਘ ਨਿਰਹ-ਸਕੱਤਰ, ਸ. ਇੰਦਰਜੀਤ ਸਿੰਘ ਚਟਵਾਲ-ਖ਼ਜ਼ਾਨਚੀ, ਭਾਈ ਪ੍ਰਿਤਪਾਲ ਸਿੰਘ-ਗ੍ਰੰਥੀ, ਸ. ਓਂਕਾਰ ਸਿੰਘ ਓਬਰਾਏ, ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਲੰਗਰ ਸਾਹਿਬ ਤੋਂ ਸ. ਅਵਤਾਰ ਸਿੰਘ ਚਾਬੜਾ-ਪ੍ਰਧਾਨ, ਸ. ਜਗਦੇਵ ਸਿੰਘ ਗੁਰਦਿੱਤੇ-ਮੀਤ ਪ੍ਰਧਾਨ, ਸ. ਕੁਨਾਲ ਸਿੰਘ ਗੁਰਦਿੱਤੇ-ਸਕੱਤਰ, ਸ. ਹਰਪਾਲ ਸਿੰਘ ਮੁਛਾਲ-ਜੁਆਇੰਟ ਸਕੱਤਰ, ਸ. ਤ੍ਰਿਲੋਚਨ ਸਿੰਘ ਚਾਬੜਾ-ਖ਼ਜ਼ਾਨਚੀ, ਸ. ਰਣਜੀਤ ਸਿੰਘ ਚਾਬੜਾ, ਸ. ਸਤਨਾਮ ਸਿੰਘ ਗੁਲਾਟੀ, ਗੁਰਦੁਆਰਾ ਭਾਈ ਦਇਆ ਸਿੰਘ ਜੀ ਅਤੇ ਭਾਈ ਧਰਮ ਸਿੰਘ ਜੀ ਤੋਂ ਸ. ਨਰਿੰਦਰ ਸਿੰਘ ਜਬਿੰਦਾ-ਪ੍ਰਧਾਨ, ਸ. ਅਜੀਤ ਸਿੰਘ ਸ਼ਿਲੇਦਾਰ-ਮੀਤ ਪ੍ਰਧਾਨ, ਸ. ਸਰਬਜੀਤ ਹਰੀ ਸਿੰਘ-ਸਕੱਤਰ, ਸ. ਗੋਲਡੀ ਸਿੰਘ ਢੋਡੀ-ਖ਼ਜ਼ਾਨਚੀ, ਸ. ਮਨਬੀਰ ਸਿੰਘ ਧਕਾਨ, ਸ. ਹਰੀ ਸਿੰਘ, ਬਿਦਰ (ਕਰਨਾਟਕ) ਗੁਰਦੁਆਰਾ ਸ੍ਰੀ ਨਾਨਕ ਝੀਰਾ ਸਾਹਿਬ ਦੇ ਪ੍ਰਧਾਨ ਸ. ਬਲਬੀਰ ਸਿੰਘ ਜੀ ਅਤੇ ਸਮੂਹ ਪ੍ਰਬੰਧਕਾਂ ਤੇ ਸੰਗਤ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇਸ ਤੋਂ ਇਲਾਵਾ ਬਾਬਾ ਮੇਜਰ ਸਿੰਘ ਜੀ, ਸ. ਪਵਿੱਤਰ ਸਿੰਘ, ਸ. ਪ੍ਰਦੀਪ ਸਿੰਘ ਰੰਜਨ, ਸ. ਹਰਪਾਲ ਸਿੰਘ ਰੰਜਨ, ਸ. ਮਨਪ੍ਰੀਤ ਸਿੰਘ, ਸ. ਦਿਲਜੀਤ ਸਿੰਘ, ਸ. ਜਗਜੀਤ ਸਿੰਘ, ਸ. ਗੁਰਚਰਨ ਸਿੰਘ ਗੜ੍ਹੀ ਸਾਜ, ਸ. ਇੰਦਰ ਸਿੰਘ ਸ਼ਾਹੂ, ਸ. ਬਲਵੰਤ ਸਿੰਘ ਗੜ੍ਹੀਵਾਲੇ, ਸ. ਇੰਦਰਪਾਲ ਸਿੰਘ ਫੌਜੀ, ਸ. ਲੱਡੂ ਸਿੰਘ, ਸ. ਸਾਗਰ ਸਿੰਘ ਅਤੇ ਸਮੂਹ ਸੇਵਾਦਾਰਾਂ ਦਾ ਧੰਨਵਾਦ ਕੀਤਾ।
ਹੈਦਰਾਬਾਦ ਵਿਖੇ ਸੈਂਟਰਲ ਸਿੱਖ ਗੁਰਦੁਆਰਾ ਸਾਹਿਬ ਦੀ 100 ਸਾਲਾ ਸ਼ਤਾਬਦੀ ਨੂੰ ਸਮਰਪਿਤ ਨਗਰ ਕੀਰਤਨ ਅਤੇ ਖ਼ਾਲਸਾਈ ਸਮਾਗਮਾਂ ਵਿੱਚ ਸਹਿਯੋਗ ਦੇਣ ਵਾਲੀਆਂ ਸ਼ਖ਼ਸੀਅਤਾਂ ਦਾ ਵੀ ਧੰਨਵਾਦ ਕੀਤਾ ਗਿਆ। ਸ. ਗੁਰਚਰਨ ਸਿੰਘ ਬੱਗਾ - ਤੇਲੰਗਾਨਾ ਚੇਅਰਮੈਨ, ਸ. ਮਨਜੀਤ ਸਿੰਘ ਪਾਲਾ-ਜਨਰਲ ਸਕੱਤਰ, ਤੇਲੰਗਾਨਾ ਗੁਰਦੁਆਰਾ, ਸ. ਤ੍ਰਿਲੋਕ ਸਿੰਘ-ਪ੍ਰਧਾਨ, ਸੈਂਟਰਲ ਗੁਰਦੁਆਰਾ, ਸ. ਦਰਸ਼ਨ ਸਿੰਘ-ਪ੍ਰਧਾਨ, ਗੁਰਦੁਆਰਾ ਅਮੀਰਪੇਟ ਸਾਹਿਬ, ਸ. ਚੇਤਨ ਸਿੰਘ ਸ਼ਿਕਾਰ- ਪ੍ਰਧਾਨ, ਗੁਰਦੁਆਰਾ ਬਰੰਬਾਲਾ, ਸ. ਹਰਪਾਲ ਸਿੰਘ ਰੰਜਨ-ਪ੍ਰਧਾਨ, ਪੁਰਾਤਨ ਗੁਰਦੁਆਰਾ ਆਸਾ ਸਿੰਘ ਬਾਗ਼, ਮੁੰਬਈ ਅਤੇ ਭੰਡੂਪ ਤੋਂ ਮੁੰਬਈ ਵਿਖੇ ਸ. ਤਾਰਾ ਸਿੰਘ ਯਾਦਗਾਰੀ ਹਾਲ ਤੋਂ ਗੁਰਦੁਆਰਾ ਸਿੰਘ ਸਭਾ ਭੰਡੂਪ ਤੱਕ ਸਜਾਏ ਗਏ ਨਗਰ ਕੀਰਤਨ ਦੌਰਾਨ ਸੰਗਤ ਵੱਲੋਂ ਕੀਤੇ ਗਏ ਫੁੱਲਾਂ ਦੀ ਵਰਖਾ ਨਾਲ ਸਵਾਗਤ, ਘੋੜਿਆਂ ਲਈ ਕੀਤੇ ਗਏ ਵਿਸ਼ੇਸ਼ ਪ੍ਰਬੰਧ, ਧਾਰਮਿਕ ਦੀਵਾਨ ਅਤੇ ਸ਼ਸਤਰ ਦਰਸ਼ਨ ਦੇ ਪ੍ਰਬੰਧਾਂ ਲਈ ਸਮੂਹ ਪ੍ਰਬੰਧਕਾਂ ਅਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਸ. ਰਾਜਨੀਤ ਸਿੰਘ ਜੌਨੀ, ਸ. ਵਿਰੇਂਦਰ ਸਿੰਘ ਵੀਰੂ, ਬਾਬਾ ਬਲਦੇਵ ਸਿੰਘ ਢੋਡੀ, ਬਾਬਾ ਸੁਖਦੇਵ ਸਿੰਘ, ਬਾਬਾ ਮਲੂਕ ਸਿੰਘ, ਬਾਬਾ ਦਲੇਰ ਸਿੰਘ, ਬਾਬਾ ਮਝੈਲ ਜੀ, ਬਾਬਾ ਗਗਨਦੀਪ ਸਿੰਘ, ਬਾਬਾ ਮੱਘਰ ਸਿੰਘ ਜੀ (ਹੈੱਡ ਗ੍ਰੰਥੀ), ਸ. ਇੰਦਰਪਾਲ ਸਿੰਘ ਰਿੱਕੀ, ਸ. ਸਾਗਰ ਸਿੰਘ ਅਤੇ ਸ. ਲੱਡੂ ਸਿੰਘ ਸਮੇਤ ਸਮੂਹ ਸਹਿਯੋਗੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਬਾਬਾ ਬਲਬੀਰ ਸਿੰਘ ਜੀ ਨੇ ਕਿਹਾ ਕਿ ਇਨ੍ਹਾਂ ਸਮਾਗਮਾਂ ਦੌਰਾਨ ਗੁਰਬਾਣੀ ਕਥਾ, ਇਤਿਹਾਸਕ ਸ਼ਸਤਰਾਂ ਦੇ ਦਰਸ਼ਨ, ਨਗਰ ਕੀਰਤਨਾਂ ਅਤੇ ਖ਼ਾਲਸਾਈ ਰਵਾਇਤਾਂ ਦੇ ਪ੍ਰਗਟਾਵੇ ਰਾਹੀਂ ਨੌਜਵਾਨ ਪੀੜ੍ਹੀ ਨੂੰ ਸਿੱਖ ਇਤਿਹਾਸ ਅਤੇ ਵਿਰਸੇ ਨਾਲ ਜੋੜਨ ਦਾ ਉਪਰਾਲਾ ਕੀਤਾ ਗਿਆ ਹੈ। ਭਾਈ ਸੁਖਜੀਤ ਸਿੰਘ ਕਨ੍ਹੱਈਆ ਵੱਲੋਂ ਕੀਤੀ ਗਈ ਗੁਰਬਾਣੀ ਕਥਾ ਨੇ ਵੀ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਈ।
ਉਨ੍ਹਾਂ ਕਿਹਾ ਕਿ ਬੁੱਢਾ ਦਲ ਪੰਜਵਾਂ ਤਖ਼ਤ ਸਦਾ ਹੀ ਗੁਰੂ ਸਾਹਿਬਾਨ ਵੱਲੋਂ ਬਖ਼ਸ਼ੀਆਂ ਖ਼ਾਲਸਾਈ ਰਵਾਇਤਾਂ, ਪੰਥਕ ਮਰਯਾਦਾ ਅਤੇ ਸਿੱਖ ਵਿਰਸੇ ਦੀ ਸੰਭਾਲ ਲਈ ਯਤਨਸ਼ੀਲ ਹੈ। ਮਹਾਰਾਸ਼ਟਰ ਦੀਆਂ ਸੰਗਤਾਂ ਵੱਲੋਂ ਮਿਲਿਆ ਇਹ ਪਿਆਰ ਅਤੇ ਸਹਿਯੋਗ ਪੰਥਕ ਏਕਤਾ ਅਤੇ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਅੰਤ ਵਿੱਚ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਨੇ ਮਹਾਰਾਸ਼ਟਰ ਅਤੇ ਸਮੁੱਚੇ ਇਲਾਕੇ ਦੀਆਂ ਸੰਗਤਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪ੍ਰਧਾਨਾਂ, ਅਹੁਦੇਦਾਰਾਂ, ਸੇਵਾਦਾਰਾਂ ਅਤੇ ਨੌਜਵਾਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਸਰਬੱਤ ਦੇ ਭਲੇ, ਗੁਰੂ ਘਰਾਂ ਦੀ ਚੜ੍ਹਦੀ ਕਲਾ ਅਤੇ ਪੰਥਕ ਏਕਤਾ ਲਈ ਅਰਦਾਸ ਕੀਤੀ।
- Download Babushahi App
-
-