Canada ਨੇ ਕੀਤਾ ਡੈਟਲ ਪਲਾਨ ਵਿੱਚ ਵਿਸਥਾਰ -ਮਾਰਕ ਕਾਰਨੇ
ਟੋਰਾਂਟੋ (ਬਲਜਿੰਦਰ ਸੇਖਾ ) ਹਾਥੀ ਦੇ ਦੰਦ ਖਾਣ ਵਾਲੋ ਹੋਰ ਤੇ ਦਿਖਾਉਣ ਵਾਲੇ ਹੋਰ ਪਰ ਨਵੀਂ ਬਣੀ ਸਰਕਾਰ ਵੱਲੋਂ ਇਸਨੂੰ ਨੂੰ ਗਲਤ ਸਾਬਿਤ ਕਰਦੇ ਹੋਏ ਪ੍ਰਧਾਨ ਮੰਤਰੀ ਮਾਰਕ ਕਾਰਨੇ ਨੇ ਕਿਹਾ ਕਿ ਅਸੀਂ ਕੈਨੇਡੀਅਨ ਲਈ ਡੈਂਟਲ ਕੇਅਰ ਪਲਾਨ ਦਾ ਵਿਸਤਾਰ ਕਰਨ ਜਾ ਰਹੇ ਹਾਂ। ਅੱਜ ਤੋਂ, 55-64 ਸਾਲ ਦੀ ਉਮਰ ਦੇ ਕੈਨੇਡੀਅਨ ਅਰਜ਼ੀ ਦੇ ਸਕਦੇ ਹਨ। ਆਉਣ ਵਾਲੇ ਹਫ਼ਤਿਆਂ ਵਿੱਚ, 18-54 ਸਾਲ ਦੀ ਉਮਰ ਦੇ ਕੈਨੇਡੀਅਨਾਂ ਲਈ ਅਰਜ਼ੀਆਂ ਖੁੱਲ੍ਹਣਗੀਆਂ।
ਇਸ ਯੋਜਨਾ ਦੇ ਕਾਰਨ, ਲੱਖਾਂ ਲੋਕ ਹੁਣ ਦੰਦਾਂ ਦੇ ਡਾਕਟਰ ਨੂੰ ਮਿਲਣ ਦਾ ਖਰਚਾ ਚੁੱਕ ਸਕਦੇ ਹਨ - ਜੋ ਕੁਝ ਦਹਾਕਿਆਂ ਵਿੱਚ ਪਹਿਲੀ ਵਾਰ। ਜਲਦੀ ਹੀ, ਲੱਖਾਂ ਹੋਰ ਲੋਕਾਂ ਨੂੰ ਉਹੀ ਦੇਖਭਾਲ ਮਿਲੇਗੀ।
ਵਰਨਣਯੋਗ ਕਿ ਬੀਤੇ ਵਿੱਚ ਡੈਂਟਲ ਕਵਰੇਜ ਕੈਨੇਡਾ ਵਿੱਚ ਆਮ ਲੋਕਾਂ ਲਈ ਬਹੁਤ ਮੰਹਿਗੀ ਸੀ । ਲੋਕ ਹੋਰਾਂ ਦੇਸ਼ਾਂ ਤੋਂ ਆਪਣੇ ਦੰਦ ਠੀਕ ਕਰਵਾਉਣ ਲਈ ਜਾਂਦੇ ਸੀ ।