ਪੈਨਸ਼ਨਰਾਂ ਵੱਲੋਂ ਸ਼ਿਕਾਗੋ ਦੇ ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ ਅਤੇ ਆਪਣੇ ਹੱਕਾਂ ਦੀ ਆਵਾਜ ਨੂੰ ਹਮੇਸ਼ਾਂ ਬੁਲੰਦ ਕਰਨ ਦਾ ਲਿਆ ਪ੍ਰਣ
ਮੋਹਾਲੀ, 2 ਮਈ 2025: ਪੰਜਾਬ ਗੌਰਮਿੰਟ ਪੈਨਸ਼ਨਰਜ ਐਸੋਸੀਏਸ਼ਨ, ਜਿਲਾ ਮੋਹਾਲੀ ਵੱਲੋਂ ਡਾ:ਅੰਬੇਦਕਰ ਵੈਲਫੇਅਰ ਮਿਸ਼ਨ, ਸੈਕਟਰੑ69, ਮੋਹਾਲੀ ਵਿਖੇ ਅੰਤਰੑਰਾਸ਼ਟਰੀ ਮਜਦੂਰ ਦਿਵਸ ਮਨਾਇਆ ਗਿਆ, ਜਿਸ ਵਿੱਚ ਲੋਕਲ ਜਥੇਬੰਦੀ ਦੇ ਆਗੂਆਂ ਤੋਂ ਇਲਾਵਾ ਚੰਡੀਗੜ੍ਹ ਦੇ ਪੈਨਸ਼ਨਰ ਆਗੂ ਖੁਸ਼ਹਾਲ ਸਿੰਘ ਨਾਗਾ, ਐਸ.ਕੇ.ਖੋਸਲਾ, ਸੰਤੋਖ ਸਿੰਘ ਚਾਵਲਾ, ਭਾਗ ਰਾਮ ਗੁਪਤਾ, ਪੰਜਾਬ ਮੰਡੀ ਬੋਰਡ ਪੈਨਸ਼ਨਰ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਸੀਵੀਆ, ਜਨਰਲ ਸਕੱਤਰ ਗੁਰਨਾਮ ਸਿੰਘ ਸੈਣੀ, ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪੈਨਸ਼ਨਰ ਐਸੋਸੀਏਸ਼ਨ ਦੇ ਪ੍ਰਧਾਨ ਅਮਰ ਸਿੰਘ ਧਾਲੀਵਾਲ, ਜਨਰਲ ਸਕੱਤਰ ਗੁਰਮੇਲ ਸਿੰਘ ਮੋਜੋਵਾਲ, ਪੰਜਾਬ ਗੌਰਮਿੰਟ ਰਿਟਾਇਰਡ ਲੈਕਚਰਾਰ ਐਸੋਸੀਏਸ਼ਨ ਦੇ ਪ੍ਰਧਾਨ ਜਗਦੇਵ ਸਿੰਘ, ਜਨਰਲ ਸਕੱਤਰ ਡਾ: ਗੁਰਜੰਟ ਸਿੰਘ, ਪੰਜਾਬ ਸਿਵਲ ਸਕੱਤਰੇਤ ਰਿਟਾਇਰਡ ਆਫੀਸਰਜ ਐਸੋਸੀਏਸ਼ਨ ਦੇ ਪ੍ਰਧਾਨ ਸਿਆਮ ਲਾਲ ਸ਼ਰਮਾ, ਪੰਜਾਬ ਹਰਿਆਣਾ ਰਿਟਾਇਰਡ ਅਕਾਂਉਟਸ ਤੇ ਆਡਿਟ ਆਫੀਸਰਜ ਐਸੋਸੀਏਸ਼ਨ ਦੇ ਸਰਪ੍ਰਸਤ ਐਸ.ਡੀ.ਡੈਡ, ਪੰਜਾਬ ਸੁਬਾਰਡੀਨੇਟ ਸਰਵਿਸਜ ਫੈਡਰੇਸਸ਼ਨ ਦੇ ਵਧੀਕ ਜਨਰਲ ਸਕੱਤਰ ਕਰਤਾਰ ਸਿੰਘ ਪਾਲ, ਪੰਜਾਬ ਰਾਜ ਪੈਨਸ਼ਨਰਜ ਮਹਾਂ ਸੰਘ ਖਰੜ ਦੇ ਪ੍ਰਧਾਨ ਨਿਰਮੈਲ ਸਿੰਘ, ਜਨਰਲ ਸਕੱਤਰ ਸੁਰਿੰਦਰ ਕੁਮਾਰ ਵਰਮਾ, ਵਧੀਕ ਜਨਰਲ ਸਕੱਤਰ ਭਾਗ ਸਿੰਘ, ਮਿਉਂਸਪਲ ਕਾਰਪੋਰੇਸ਼ਨ ਮੋਹਾਲੀ ਦੀ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਅਵਤਾਰ ਸਿੰਘ, ਅੰਮ੍ਰਿਤ ਲਾਲ ਸ਼ਰਮਾ, ਵਰਗ ਚੇਤਨਾ ਦੇ ਸੰਪਾਦਕ ਯਸ਼ਪਾਲ ਆਦਿ ਭਰਾਤਰੀ ਜੱਥੇਬੰਦੀਆਂ ਵੱਲੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਗਈ। ਸਮਾਗਮ ਦੇ ਅਰੰਭ ਵਿੱਚ ਸ਼ਿਕਾਗੋ ਦੇ ਸ਼ਹੀਦਾਂ, ਵਿਛੜ ਚੁੱਕੇ ਪੈਨਸਨਰ ਆਗੂਆਂ ਅਤੇ ਪਹਿਲਗਾਮ ਵਿੱਚ ਗੋਲੀਆਂ ਦਾ ਨਿਸ਼ਾਨਾ ਬਣਾਏ ਗਏ ਨਿਰਦੋਸ਼ ਵਿਅਕਤੀਆਂ ਨੂੰ ਨਿੱਘੀ ਸਰਧਾਂਜਲੀ ਦਿੱਤੀ ਗਈ।
ਇਸ ਮੌਕੇ ਪ੍ਰੈਸ ਨੂੰ ਬਿਆਨ ਦਿੰਦੇ ਹੋਏ ਕਾਰਜਕਾਰੀ ਪ੍ਰਧਾਨ ਡਾ.ਐਨ.ਕੇ.ਕਲਸੀ ਵਲੋਂ ਦਸਿਆ ਗਿਆ ਕਿ ਇਸ ਅਵਸਰ ਤੇ ਸਮੂਹ ਬੁਲਾਰਿਆ ਵੱਲੋਂ ਇਸ ਅੰਤਰੑਰਾਸ਼ਟਰੀ ਮਜਦੂਰ ਦਿਵਸ ਦੀ ਮਹੱਤਤਾ ਅਤੇ ਇਤਿਹਾਸ ਬਾਰੇ ਵਿਸਥਾਰ ਵਿੱਚ ਚਾਨਣਾ ਪਾਉਂਦੇ ਹੋਏ ਕਿਹਾ ਕਿ ਅਮਰੀਕਾ ਦੇ ਸਿਕਾਗੋ ਸ਼ਹਿਰ ਵਿੱਚ 1 ਮਈ, 1886 ਨੂੰ ਮਜਦੂਰ ਜੱਥੇਬੰਦੀਆਂ ਵੱਲੋਂ ਕੰਮ ਦੇ 8 ਘੰਟੇ ਨਿਸਚਿਤ ਕਰਨ ਲਈ ਮਜਦੂਰ ਅੰਦੋਲਨ ਦੀ ਸ਼ਰੂਆਤ ਕੀਤੀ ਗਈ ਅਤੇ 4 ਮਈ ਨੂੰ ਪੁਲੀਸ ਵੱਲੋਂ ਪ੍ਰਦਰਸ਼ਨਕਾਰੀ ਮਜਦੂਰਾਂ ਉੱਤੇ ਅੰਧਾੑਧੁੰਦ ਗੋਲੀਬਾਰੀ ਕੀਤੀ ਗਈ, ਜਿਸ ਵਿੱਚ ਅਨੇਕਾਂ ਮਜਦੂਰਾਂ ਦੀ ਜਾਨ ਚਲੀ ਗਈ ਅਤੇ ਸੈਂਕੜੇ ਮਜਦੂਰ ਜਖਮੀ ਹੋ ਗਏ।
ਇਸ ਘਟਨਾ ਤੋਂ ਤਿੰਨ ਸਾਲ ਬਾਦ ਅੰਤਰੑਰਾਸ਼ਟਰੀ ਸਮਾਜਵਾਦੀ ਸਮੇਲਨ ਵਿੱਚ ਇਹ ਫੈਸਲਾ ਲਿਆ ਗਿਆ ਕਿ ਹਰ ਮਜਦੂਰ ਕੋਲੋਂ ਇੱਕ ਦਿਨ ਵਿੱਚ ਕੇਵਲ 8 ਘੰਟੇ ਕੰਮ ਲਿਆ ਜਾਵੇਗਾ ਅਤੇ ਇਹ ਵੀ ਫੈਸਲਾ ਲਿਆ ਗਿਆ ਕਿ ਹਰ ਸਾਲ 1 ਮਈ,1889 ਤੋਂ ਮਜਦੂਰ ਦਿਵਸ ਮਨਾਇਆ ਜਾਵੇਗਾ ਤੇ 1 ਮਈ ਨੂੰ ਛੁੱਟੀ ਦਾ ਵੀ ਐਲਾਨ ਕੀਤਾ ਗਿਆ। ਪਰ ਵਰਤਮਾਨ ਸਰਕਾਰਾਂ ਅਤੇ ਸਰਮਾਏਦਾਰਾਂ ਕਾਰਪੋਰੇਟਾਂ ਵੱਲੋਂ ਹੁਣ ਫਿਰ ਮਜਦੂਰਾਂ ਕੋਲੋਂ 8 ਘੰਟੇ ਦੀ ਬਜਾਏ 12ੑ-15 ਘੰਟੇ ਦਾ ਕੰਮ ਲਿਆ ਜਾ ਰਿਹਾ ਹੈ, ਜਿਸ ਨਾਲ ਸਿਕਾਗੋ ਦੇ ਅੰਦੋਲਨ ਨੂੰ ਮੁੜ ਜਾਗਰਿਤ ਕਰਨ ਲਈ ਪੇ੍ਰਰਿਤ ਕੀਤਾ ਜਾ ਰਿਹਾ ਹੈ।
ਇਸ ਮੌਕੇ ਪ੍ਰਧਾਨ ਜਰਨੈਲ ਸਿੰਘ ਸਿੱਧੂ, ਡਾ:ਐਨ.ਕੇ.ਕਲਸੀ, ਮੂਲਰਾਜ ਸਰਮਾ, ਸੁੱਚਾ ਸਿੰਘ ਕਲੌੜ, ਕੁਲਵੰਤ ਸਿੰਘ ਸੰਧੂ, ਗੁਰਬਖਸ਼ ਸਿੰਘ, ਜੋਗਿੰਦਰ ਪਾਲ, ਰਜਿੰਦਰ ਪਾਲ ਸ਼ਰਮਾ, ਪ੍ਰੇਮ ਸਿੰਘ, ਰਵਿੰਦਰ ਕੌਰ ਗਿੱਲ, ਕੁਲਦੀਪ ਸਿੰਘ ਜਾਂਗਲਾ, ਰਣਜੋਧ ਸਿੰਘ, ਰਜਿੰਦਰ ਕੌਰ, ਜਗਤਾਰ ਸਿੰਘ, ਬਲਬੀਰ ਸਿੰਘ ਸੰਧੂ, ਗੁਰਦੀਪ ਸਿੰਘ ਜੋਗਾ, ਗੁਰਵੀਰ ਸਿੰਘ ਗੁਲਾਟੀ, ਮਿਹਰ ਸਿੰਘ, ਮਨਮੋਹਨ ਸਿੰਘ ਮਰਵਾਹਾ, ਗੁਰਮੁੱਖ ਸਿੰਘ ਸਿੱਧੂ, ਜਗਤਾਰ ਸਿੰਘ ਜੋਗ, ਮਦਨਜੀਤ ਸਿੰਘ, ਰਘਵੀਰ ਸਿੰਘ, ਪ੍ਰੇਮ ਚੰਦ ਸ਼ਰਮਾ, ਸੁਖਦੀਪ ਸਿੰਘ ਆਦਿ ਵੱਲੋਂ ਇਸ ਮਜਦੂਰ ਦਿਵਸ ਤੇ ਕਿਹਾ ਕਿ ਆਪਣੇ ਹੱਕਾਂ ਦੀ ਲੜਾਈ ਲੜਦੇ ਹੋਏ ਆਪਣੀ ਜਾਨ ਗਵਾਉਣ ਵਾਲਿਆਂ ਦੇ ਯੋਗਦਾਨ ਨੂੰ ਸਦੈਵ ਯਾਦ ਕੀਤਾ ਜਾਵੇਗਾ ਅਤੇ ਮਜਦੂਰਾਂ ਤੇ ਪੈਨਸ਼ਨਰਾਂ ਦੇ ਹੱਕਾਂ ਅਤੇ ਉਹਨਾਂ ਦੇ ਅਧਿਕਾਰਾਂ ਦੀ ਆਵਾਜ ਨੂੰ ਹਮੇਸ਼ਾ ਬੁਲੰਦ ਕੀਤਾ ਜਾਵੇਗਾ।
ਉਹਨਾਂ ਵੱਲੋਂ ਪੰਜਾਬ ਸਰਕਾਰ ਨੂੰ ਵੀ ਚਿਤਾਵਨੀ ਦਿੱਤੀ ਗਈ ਕਿ ਉਹ ਸ਼ਿਕਾਗੋ ਦੇ ਮਹਾਨ ਸ਼ਹੀਦਾਂ ਦੇ ਪੂਰਨਿਆਂ ਤੇ ਸੰਘਰਸ਼ ਦੇ ਰਾਹ ਤੇ ਚਲਦੇ ਹੋਏ ਆਪਣੀਆਂ ਹੱਕੀ ਸੰਵਿਧਾਨਿਕ ਮੰਗਾਂ ਪੰਜਾਬ ਸਰਕਾਰ ਤੋਂ ਮਨਵਾ ਕੇ ਹੀ ਰਹਿਣਗੇ। ਇਸ ਮੌਕੇ ਪੁਰਾਣੇ ਪੈਨਸ਼ਨਰ ਆਗੂਆਂ ਨੂੰ ਲੋਹੀਆਂ ਨਾਲ ਤੇ ਐਸੋਸੀਏਸ਼ਨ ਦੇ ਜੁਝਾਰੂ ਆਗੂਆਂ ਨੂੰ ਯਾਦਗਾਰੀ ਚਿੰਨ ਨਾਲ ਸਨਮਾਨਿਤ ਵੀ ਕੀਤਾ ਗਿਆ। ਅੰਤ ਵਿੱਚ ਐਸੋਸੀਏਸ਼ਨ ਦੇ ਪ੍ਰਧਾਨ ਜਰਨੈਲ ਸਿੰਘ ਸਿੱਧੂ ਵਲੋਂ ਵੱਡੀ ਗਿਣਤੀ ਵਿੱਚ ਪੁੱਜੇ ਸਮੂਹ ਪੈਨਸ਼ਨਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਕੁਲਦੀਪ ਸਿੰਘ ਜਾਂਗਲਾ ਵੱਲੋਂ ਸਟੇਜ ਦਾ ਸੰਚਾਲਨ ਅਤੇ ਗੁਰਵੀਰ ਸਿੰਘ ਗੁਲਾਟੀ ਤੇ ਪ੍ਰੇਮ ਸਿੰਘ ਵੱਲੋਂ ਚਾਹੑਪਾਣੀ ਤੇ ਦੁਪਹਿਰ ਦੇ ਖਾਣੇ ਦੇ ਪ੍ਰਬੰਧ ਦਾ ਕਾਰਜਭਾਰ ਬਾਖੂਬੀ ਨਾਲ ਨਿਭਾਇਆ ਗਿਆ। ਪੈਨ੪ਨਰਾਂ ਵੱਲੋਂ ਚਾਹੑਪਾਣੀ ਅਤੇ ਦੁਪਹਿਰ ਦੇ ਖਾਣੇ ਦਾ ਆਨੰਦ ਮਾਣਦੇ ਹੋਏ ਆਯੋਜਕਾਂ ਦਾ ਧੰਨਵਾਦ ਕੀਤਾ ਗਿਆ।