ਮਾਮਲਾ ਐਸਬੀ ਰਾਈਸ ਮਿਲ ਵਿੱਚ ਕਾਲਾ ਬਜਾਰੀ ਕਰਕੇ ਡੰਪ ਕੀਤੀ ਕਣਕ ਦਾ, ਐਸਡੀਐਮ ਨੇ ਮਾਮਲਾ ਲਿਆ ਆਪਣੇ ਹੱਥ ਵਿੱਚ
ਦੀਪਕ ਜੈਨ
ਜਗਰਾਉਂ, 2 ਮਈ 2025 - ਬੀਤੇ ਦਿਨੀ ਜਗਰਾਉਂ ਦੇ ਲਾਗਲੇ ਪਿੰਡ ਰਸੂਲਪੁਰ ਵਿਖੇ ਐਸਬੀ ਰਾਇਸ ਮਿਲ ਵਿੱਚ ਅਨਅਧਿਕਾਰਤ ਤੌਰ ਤੇ ਕਣਕ ਦੀਆਂ ਬੋਰੀਆਂ ਦੇ ਭੰਡਾਰ ਨੂੰ ਡੰਪ ਕਰਨ ਦੇ ਮਾਮਲੇ ਵਿੱਚ ਐਸਡੀਐਮ ਜਗਰਾਓ ਕਰਨਦੀਪ ਸਿੰਘ ਨੇ ਤੁਰੰਤ ਐਕਸ਼ਨ ਲੈਂਦੇ ਹੋਏ ਫੂਡ ਸਪਲਾਈ ਵਿਭਾਗ ਨੂੰ ਇੱਕ ਪੱਤਰ ਜਾਰੀ ਕਰਦੇ ਹੋਏ ਬਣਦੀ ਕਾਰਵਾਈ ਕਰਨ ਬਾਰੇ ਲਿਖਿਆ ਗਿਆ ਹੈ। ਇੱਥੇ ਤੁਹਾਨੂੰ ਦੱਸ ਦਈਏ ਕਿ ਜਦੋਂ ਇਹ ਮਾਮਲਾ ਸਬ ਡਵੀਜ਼ਨ ਜਗਰਾਉਂ ਦੇ ਉਪ ਮੰਡਲ ਮਜਿਸਟਰੇਟ ਕਰਨਦੀਪ ਸਿੰਘ ਦੇ ਧਿਆਨ ਵਿੱਚ ਆਇਆ ਤਾਂ ਉਹਨਾਂ ਨੇ ਪੂਰੀ ਸਖਤੀ ਕਰਦਿਆਂ ਹੋਇਆਂ ਇਸ ਮਾਮਲੇ ਨੂੰ ਆਪਣੇ ਕੰਟਰੋਲ ਵਿੱਚ ਲੈ ਲਿੱਤਾ ਅਤੇ ਫੂਡ ਸਪਲਾਈ ਮਹਿਕਮੇ ਦੇ ਉੱਚ ਅਧਿਕਾਰੀਆਂ ਅਤੇ ਸਰਕਾਰ ਨੂੰ ਕੀਤੀ ਗਈ ਇਸ ਕਲਾ ਬਜ਼ਾਰੀ ਤੋਂ ਵੀ ਜਾਣੂ ਕਰਵਾਇਆ। ਉੰਝ ਤਾਂ ਸੈਲਰ ਮਾਲਕ ਕਿਸੇ ਵੀ ਨਿਯਮ ਦੇ ਅਧੀਨ ਆਪਣੇ ਸੈਲਰ ਅੰਦਰ ਇੰਨੇ ਵੱਡੇ ਪੱਧਰ ਤੇ ਕਣਕ ਦੀ ਸਟੋਰੇਜ ਨਹੀਂ ਕਰ ਸਕਦੇ ਅਤੇ ਸੈਲਰ ਸਿਰਫ ਝੋਨੇ ਅਤੇ ਚਾਵਲ ਸਟੋਰ ਕਰਨ ਦਾ ਹੀ ਅਧਿਕਾਰ ਰੱਖਦੇ ਹਨ ਅਤੇ ਸੈਲਰ ਕੋਲ ਸਿਰਫ ਅਤੇ ਸਿਰਫ ਝੋਨੇ ਅਤੇ ਚਾਵਲ ਅਤੇ ਝੋਨੇ ਤੋਂ ਪੈਦਾ ਹੋਈ ਫਕ ਵਗੈਰਾ ਸਟੋਰ ਕਰਨ ਦਾ ਹੀ ਲਾਇਸੈਂਸ ਹੁੰਦਾ ਹੈ। ਦੂਸਰਾ ਇੰਡੀਆ ਅਤੇ ਪਾਕਿਸਤਾਨ ਦੇ ਆਪਸੀ ਸੰਬੰਧਾਂ ਵਿੱਚ ਪਹਿਲਗਾਮ ਵਾਲੀ ਘਟਨਾ ਤੋਂ ਬਾਅਦ ਜੰਗ ਵਾਲਾ ਮਾਹੌਲ ਬਣਿਆ ਹੋਇਆ ਹੈ ਅਤੇ ਇਹ ਕਾਲਾ ਬਜਾਰੀ ਸੈਲਰ ਮਾਲਕਾਂ ਅਤੇ ਵਪਾਰੀਆਂ ਵੱਲੋਂ ਮਿਲੀ ਭੁਗਤ ਕਰਕੇ ਅਤੇ ਜੰਗ ਨੂੰ ਦੇਖਦਿਆਂ ਹੋਇਆਂ ਕੀਤੀ ਗਈ ਹੋ ਸਕਦੀ ਹੈ। ਕਿਉਂ ਜੋ ਜੰਗ ਦਾ ਫਾਇਦਾ ਉਠਾ ਕੇ ਇਹ ਕਾਲਾ ਬਜਾਰੀਏ ਸਟੋਰ ਕੀਤੀ ਕਣਕ ਦੇ ਰੇਟਾਂ ਵਿੱਚ ਮਨ ਮਰਜ਼ੀ ਦਾ ਵਾਧਾ ਕਰ ਸਕਣਗੇ।
ਜੇ ਜਾਣਕਾਰਾਂ ਦੀ ਮੰਨੀਏ ਤਾਂ ਇਸ ਮਾਮਲੇ ਵਿੱਚ ਸ਼ੈਲਰ ਮਾਲਕਾਂ ਤੇ ਮਾਮਲਾ ਦਰਜ ਹੋਣਾ ਬਣਦਾ ਹੈ ਅਤੇ ਉਕਤ ਸੈਲਰ ਦਾ ਸੈਲਰ ਲਾਈਸੰਸ ਵੀ ਰੱਦ ਹੋ ਸਕਦਾ ਹੈ। ਪਰ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਸਬੰਧ ਵਿੱਚ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀ ਕੀ ਕਾਰਵਾਈ ਕਰਦੇ ਹਨ।