ਕੇਂਦਰ ਸਰਕਾਰ ਵੱਲੋਂ ਬੁਲਾਈ ਮੀਟਿੰਗ 'ਚ ਹਰਿਆਣਾ ਨੂੰ ਪਾਣੀ ਦੇਣ ਬਾਰੇ ਹੋਇਆ ਅਹਿਮ ਫੈਸਲਾ
- ਕੇਂਦਰ ਵਲੋਂ ਬੀਬੀਐਮਬੀ ਨੂੰ ਸਲਾਹ, ਹਰਿਆਣੇ ਨੂੰ ਦਿੱਤਾ ਜਾਵੇ 4500 ਕਿਊਸਿਕ ਪਾਣੀ
ਚੰਡੀਗੜ੍ਹ, 2 ਮਈ 2025 - ਕੇਂਦਰੀ ਗ੍ਰਹਿ ਸਕੱਤਰ ਦੇ ਵੱਲੋਂ ਬੀਬੀਐਮਬੀ ਦੇ ਫੈਸਲੇ ਨੂੰ ਲਾਗੂ ਕਰਨ ਦੀ ਸਲਾਹ ਦਿੱਤੀ ਗਈ। ਉਹਨਾਂ ਕਿਹਾ ਕਿ ਅਗਲੇ ਅੱਠ ਦਿਨਾਂ ਤੱਕ ਹਰਿਆਣਾ ਨੂੰ 4500 ਕਿਉਂਸਿਕ ਪਾਣੀ ਦਿੱਤਾ ਜਾਵੇ ਅਤੇ ਨਾਲ ਹੀ ਕਿਹਾ ਗਿਆ ਹੈ ਕਿ, ਪੰਜਾਬ ਨੂੰ ਵਾਧੂ ਪਾਣੀ ਦੀ ਜ਼ਰੂਰਤ ਹੋਵੇ ਤਾਂ ਉਸਨੂੰ ਵੀ ਦਿੱਤਾ ਜਾਵੇ।
ਕੇਂਦਰੀ ਗ੍ਰਹਿਸਤ ਸਕੱਤਰ ਵੱਲੋਂ ਇਹ ਮੀਟਿੰਗ ਸੱਦੀ ਗਈ ਸੀ। ਮੀਟਿੰਗ ਵਿੱਚਪੰਜਾਬ, ਹਿਮਾਚਲ ਪ੍ਰਦੇਸ਼ , ਹਰਿਆਣਾ ਰਾਜਸਥਾਨ ਤੇ ਬੀਬੀਐਮਬੀ ਦੇ ਸੀਨੀਅਰ ਅਧਿਕਾਰੀ ਇਸ ਬੈਠਕ ਦੇ ਵਿੱਚ ਸ਼ਾਮਿਲ ਹੋਏ ਸੀ। ਇਸ ਮੀਟਿੰਗ ਵਿਚ ਹਰਿਆਣਾ ਨੇ ਆਪਣਾ ਪੱਖ ਰੱਖਿਆ, ਪੰਜਾਬ ਨੇ ਆਪਣੇ ਆਕੜੇ ਰੱਖੇ। ਜਿਸ ਤੋਂ ਬਾਅਦ ਕੇਂਦਰੀ ਗ੍ਰਹਿ ਸਕੱਤਰ ਨੇ ਸਲਾਹ ਦਿੱਤੀ ਕਿ ਹਰਿਆਣਾ ਨੂੰ 4500 ਕਿਊਸਿਕ ਪਾਣੀ ਦਿੱਤਾ ਜਾਵੇ। ਅਗਲੇ ਅੱਠ ਦਿਨਾਂ ਤੱਕ ਇਹ ਕਿਹਾ ਗਿਆ ਹੈ ਕਿ, ਹਰਿਆਣਾ ਨੂੰ 4500 ਕਿਊਸਿਕ ਪਾਣੀ ਦਿੱਤਾ ਹੈ। ਉਹਨਾਂ ਕਿਹਾ ਕਿ ਜੇ ਪੰਜਾਬ ਨੂੰ ਜਰੂਰਤ ਪੈਂਦੀ ਹੈ ਤਾਂ ਫਿਰ ਪੰਜਾਬ ਨੂੰ ਵੀ ਹਰਿਆਣਾ ਆਪਣੇ ਹਿੱਸੇ ਦਾ ਪਾਣੀ ਦੇਵੇਗਾ।