ਡਾਕਟਰ ਸੰਜੀਵ ਗੌਤਮ “ਆਪ” ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ
- ਵਧਾਈ ਦੇਣ ਵਾਲਿਆਂ ਦਾ ਲੱਗਾ ਤਾਂਤਾ
ਚੋਵੇਸ਼ ਲਟਾਵਾ
ਸ੍ਰੀ ਕੀਰਤਪੁਰ ਸਾਹਿਬ 31 ਮਈ 2025 - ਆਮ ਆਦਮੀ ਪਾਰਟੀ ਪੰਜਾਬ ਵੱਲੋਂ ਆਪਣੇ ਰਾਜਨੀਤਿਕ ਢਾਂਚੇ ਦਾ ਪੁਨਰਗਠਨ ਕੀਤਾ ਗਿਆ। ਜਿਸ ਵਿੱਚ ਪੰਜ ਮੀਤ ਪ੍ਰਧਾਨ ਨੌ ਜਨਰਲ ਸਕੱਤਰ ਅਤੇ ਲੋਕ ਸਭਾ ਹਲਕਿਆਂ ਦੇ ਬੁਲਾਰੇ ਸ਼ਾਮਲ ਹਨ ਖੁਸ਼ੀ ਦਾ ਮਾਹੌਲ ਉਸ ਸਮੇਂ ਦੁੱਗਣਾ ਹੋ ਗਿਆ ਜਦੋਂ ਜਿਲਾ ਰੋਪੜ ਤੋਂ ਪਾਰਟੀ ਦੇ ਵਿਧਾਨ ਸਭਾ ਹਲਕਾ ਅਨੰਦਪੁਰ ਸਾਹਿਬ ਤੋਂ 2017 ਦੇ ਆਪ ਪਾਰਟੀ ਦੇ ਕੈਂਡੀਡੇਟ ਰਹੇ ਡਾਕਟਰ ਸੰਜੀਵ ਗੌਤਮ ਨੂੰ ਜਿਲਾ ਪ੍ਰਧਾਨ ਲਗਾਇਆ ਗਿਆ ਦੱਸ ਦਈਏ ਕਿ ਡਾ ਗੌਤਮ ਨੰਗਲ ਡੈਮ ਵਿਖੇ ਲੱਗੇ ਪਾਣੀ ਦੇ ਮੋਰਚੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਗਈ ਅਤੇ ਉਹਨਾਂ ਨੇ ਲਗਾਤਾਰ ਉਸ ਧਰਨੇ ਦੀ ਅਗਵਾਈ ਵੀ ਕੀਤੀ ਸੀ ਜਿਸ ਦੀ ਸ਼ਾਲਾਂਗਾ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਸਟੇਜ ਤੇ ਸੰਬੋਧਨ ਕਰਦਿਆਂ ਕੀਤੀ।
ਉਨਾਂ ਦੀ ਇਸ ਨਿਯੁਕਤੀ ਨਾਲ ਜਿੱਥੇ ਰੋਪੜ ਜਿਲੇ ਦੇ ਵਰਕਰਾਂ ਵਿੱਚ ਉਤਸ਼ਾਹ ਪਾਇਆ ਜਾ ਰਿਹਾ ਹੈ ਉਥੇ ਹੀ ਕੀਰਤਪੁਰ ਸਾਹਿਬ ਦੇ ਇਲਾਕੇ ਦੇ ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਤੇ ਵਰਕਰਾਂ ਨੇ ਡਾਕਟਰ ਸੰਜੀਵ ਗੌਤਮ ਦੀ ਇਹ ਨਿਯੁਕਤੀ ਲਈ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਧੰਨਵਾਦ ਕੀਤਾ ਅਤੇ ਡਾਕਟਰ ਸੰਜੀਵ ਗੌਤਮ ਨੂੰ ਵਧਾਈਆਂ ਦਿੱਤੀਆਂ|
ਇਸ ਮੌਕੇ ਮਾਰਕੀਟ ਕਮੇਟੀ ਅਨੰਦਪੁਰ ਸਾਹਿਬ ਦੇ ਚੇਅਰਮੈਨ ਕਮਿਕਰ ਸਿੰਘ ਡਾਢੀ ਗੁਰਪ੍ਰੀਤ ਸਿੰਘ ਅਰੋੜਾ ਜਿਲਾ ਵਾਈਸ ਪ੍ਰਧਾਨ ਟ੍ਰੇਡਿੰਗ ਟਰੱਕ ਯੂਨੀਅਨ ਪ੍ਰਧਾਨ ਤਰਲੋਚਨ ਸਿੰਘ ਲੋਚੀ ਧਰਮ ਸਿੰਘ ਰਾਣਾ ਪਰਮਿੰਦਰ ਸਿੰਘ ਜਿੰਮੀ ਜਸਬੀਰ ਰਾਣਾ ਬਲਾਕ ਪ੍ਰਧਾਨ ਕੁਲਵੰਤ ਸਿੰਘ ਬਲਾਕ ਪ੍ਰਧਾਨ ਗਫੂਰ ਮੁਹੰਮਦ ਸਰਬਜੀਤ ਸਿੰਘ ਭਟੋਲੀ ਗੁਰਮੀਤ ਸਿੰਘ ਟੀਨਾ ਸਾਬਕਾ ਸਰਪੰਚ ਕਸ਼ਮੀਰਾ ਸਿੰਘ ਸਾਬਕਾ ਸਰਪੰਚ ਜੋਗਿੰਦਰ ਸਿੰਘ ਬਿੱਟੂ ਐਮਸੀ ਮੈਡਮ ਪ੍ਰਕਾਸ਼ ਕੌਰ ਦਰਸ਼ਨ ਸਿੰਘ ਅਟਾਰੀ ਕੇਸਰ ਸਿੰਘ ਸੰਧੂ ਜਗੀਰ ਸਿੰਘ ਭਊਵਾਲ ਇਸ ਮੌਕੇ ਮੁਬਾਰਕਾ ਦਿੱਤੀਆਂ।