ਅਕਾਲੀ ਕੌਂਸਲਰ ਦਾ ਕਤਲ ਮਾਮਲਾ: ਗੈਂਗਸਟਰਵਾਦ ਅਤੇ ਨਸ਼ੇ ਨੂੰ ਜਨਮ ਦੇਣ ਵਾਲੇ ਸਾਨੂੰ ਦੇ ਰਹੇ ਨੇ ਸਬਕ - ਧਾਲੀਵਾਲ
ਅੰਮ੍ਰਿਤਸਰ, 25 ਮਈ 2025 - ਜੰਡਿਆਲਾ ਦੇ ਐਮਸੀ ਹਰਜਿੰਦਰ ਸਿੰਘ ਦੇ ਕਤਲ ਦੀ ਘਟਨਾ ਦੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸਖ਼ਤ ਨਿੰਦਾ ਕੀਤੀ ਹੈ। ਉੱਥੇ ਹੀ ਮੰਤਰੀ ਕੁਲਦੀਪ ਧਾਲੀਵਾਲ ਨੇ ਇਸ ਮੁੱਦੇ ਨੂੰ ਰਾਜਨੀਤਿਕ ਮੁੱਦਾ ਬਣਾਉਣ ਲਈ ਵਿਰੋਧੀ ਧਿਰ 'ਤੇ ਨਿਸ਼ਾਨਾ ਸਾਧਿਆ ਹੈ।
ਧਾਲੀਵਾਲ ਨੇ ਕਿਹਾ ਕਿ ਜਿਨ੍ਹਾਂ ਨੇ ਗੈਂਗਸਟਰਵਾਦ ਅਤੇ ਨਸ਼ੇ ਨੂੰ ਜਨਮ ਦਿੱਤਾ, ਉਹ ਸਾਨੂੰ ਸਬਕ ਦੇ ਰਹੇ ਹਨ ਅਤੇ ਰਾਜਨੀਤੀ ਕਰ ਰਹੇ ਹਨ। ਕਾਤਲਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਅੱਗੇ ਧਾਲੀਵਾਲ ਨੇ ਕਿਹਾ ਕਿ ਜਿੱਥੇ ਭਾਜਪਾ ਦੀ ਸਰਕਾਰ ਹੈ, ਉੱਥੇ ਵੀ ਹਾਲਾਤ ਬਹੁਤ ਮਾੜੇ ਹਨ। ਨਾਲ ਹੀ ਮਜੀਠੀਆ ਨੂੰ ਕਿਹਾ ਕਿ ਜਦੋਂ ਅਕਾਲੀ ਸਰਕਾਰ ਸੀ, ਕਾਨੂੰਨ ਵਿਵਸਥਾ ਬਹੁਤ ਮਾੜੀ ਸੀ। ਤੁਸੀਂ ਸਾਨੂੰ ਕਾਨੂੰਨ ਵਿਵਸਥਾ ਸਿਖਾਓਗੇ, ਪਰ ਤੁਸੀਂ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ। ਅਸੀਂ ਤੁਹਾਡੇ ਵੱਲੋਂ ਪੰਜਾਬ ਵਿੱਚ ਪੈਦਾ ਕੀਤੀ ਗੜਬੜ ਨੂੰ ਠੀਕ ਕਰ ਰਹੇ ਹਾਂ। ਮੈਂ ਪੰਜਾਬ ਪੁਲਿਸ ਦੀ ਪ੍ਰਸ਼ੰਸਾ ਕਰਦਾ ਹਾਂ, ਉਨ੍ਹਾਂ ਨੇ ਦੋ-ਤਿੰਨ ਘੰਟਿਆਂ ਵਿੱਚ ਕੇਸ ਦਾ ਪਤਾ ਲਗਾ ਲਿਆ।