Punjabi News Bulletin: ਪੜ੍ਹੋ ਅੱਜ 25 ਮਈ ਦੀਆਂ ਵੱਡੀਆਂ 10 ਖਬਰਾਂ (8:30 PM)
ਚੰਡੀਗੜ੍ਹ, 25 ਮਈ 2025 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:30 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਪੰਜਾਬ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਆਪਣੀ ਵਚਨਬੱਧਤਾ ਦੁਹਰਾਈ
- ਬਾਣੀਆ ਭਾਈਚਾਰਾ ਪੰਜਾਬ ਦੇ ਵਿਕਾਸ ਦਾ ਥੰਮ੍ਹ: ਕੇਜਰੀਵਾਲ ਅਤੇ ਮਾਨ ਵੱਲੋਂ ਮਹਾਰਾਜਾ ਅਗਰਸੇਨ ਨੂੰ ਸ਼ਰਧਾਂਜਲੀ ਭੇਟ
- ਕੇਜਰੀਵਾਲ ਅਤੇ ਭਗਵੰਤ ਮਾਨ ਨੇ ਕਾਲੀ ਮਾਤਾ ਮੰਦਰ ਵਿਖੇ ਮੱਥਾ ਟੇਕਿਆ, ਮੰਦਰ ਦੀ ਕਾਇਆਕਲਪ ਸਬੰਧੀ ਯੋਜਨਾ ਦਾ ਕੀਤਾ ਐਲਾਨ
2. Breaking:ਲੁਧਿਆਣਾ ਜ਼ਿਮਨੀ ਚੋਣ 19 ਜੂਨ ਨੂੰ -ਨੋਟੀਫਿਕੇਸ਼ਨ 26 ਮਈ ਨੂੰ
- ਚੋਣ ਕਮਿਸ਼ਨ ਵੱਲੋਂ 4 ਰਾਜਾਂ ਦੀਆਂ 5 ਸੀਟਾਂ ਲਈ ਜ਼ਿਮਨੀ ਚੋਣ ਦਾ ਐਲਾਨ
3. ਅੰਮ੍ਰਿਤਸਰ ਵਿੱਚ ਅਕਾਲੀ ਕੌਂਸਲਰ ਦਾ ਗੋਲੀਆਂ ਮਾਰ ਕੇ ਕਤਲ
4. ਫਿਰੋਜ਼ਪੁਰ ਦੋਹਰਾ ਕਤਲ ਕਾਂਡ: ਆਸ਼ੀਸ਼ ਚੋਪੜਾ ਗੈਂਗ ਦੇ ਤਿੰਨ ਮੈਂਬਰ ਗ੍ਰਿਫ਼ਤਾਰ; ਤਿੰਨ ਪਿਸਤੌਲ ਬਰਾਮਦ
- ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਵੱਡੇ ਡਰੱਗ ਰੈਕੇਟ ਦਾ ਪਰਦਾਫਾਸ਼: ਦੋ ਮੁਲਜ਼ਮ ਗ੍ਰਿਫ਼ਤਾਰ
- ‘ਯੁੱਧ ਨਸ਼ਿਆਂ ਵਿਰੁੱਧ’ ਦਾ 85ਵਾਂ ਦਿਨ: 158 ਨਸ਼ਾ ਤਸਕਰ 10 ਕਿਲੋ ਹੈਰੋਇਨ, 1.3 ਕਿਲੋ ਅਫੀਮ, 19 ਹਜ਼ਾਰ ਰੁਪਏ ਦੀ ਡਰੱਗ ਸਮੇਤ ਗ੍ਰਿਫ਼ਤਾਰ
- ਨਜਾਇਜ਼ ਸ਼ਰਾਬ ਵਿਰੁੱਧ ਆਬਕਾਰੀ ਵਿਭਾਗ ਪਟਿਆਲਾ ਵੱਲੋਂ ਥਾਂ-ਥਾਂ ਛਾਪਾਮਾਰੀ ਕਰਕੇ ਵੱਡੀਆਂ ਕਾਰਵਾਈਆਂ ਜਾਰੀ
5. 55 ਪਿੰਡਾਂ ਦੇ 65 ਹਜ਼ਾਰ ਏਕੜ ਰਕਬੇ ਨੂੰ 50 ਸਾਲ ਬਾਅਦ ਮਿਲੇਗਾ ਨਹਿਰੀ ਪਾਣੀ
- ਹਰਪਾਲ ਚੀਮਾ ਵੱਲੋਂ 3.40 ਕਰੋੜ ਰੁਪਏ ਲਾਗਤ ਵਾਲੇ ਨਹਿਰੀ ਪਾਣੀ ਪ੍ਰੋਜੈਕਟ ਦੀ ਸ਼ੁਰੂਆਤ, 1300 ਏਕੜ ਰਕਬੇ ਨੂੰ ਮਿਲੇਗਾ ਨਹਿਰੀ ਪਾਣੀ
6. Babushahi Special: ਸਰਕਾਰੀ ਫ਼ਰਜ਼ਾਂ ਦਾ ਭਾਰ ਚੁੱਕੀ ਮੁਲਾਜ਼ਮ ਖਾਂਦੇ ਭੁੱਕੀ, ਹੁਣ ਨਸ਼ਾ ਛੱਡਣ ਤੇ ਗੱਲ ਮੁੱਕੀ
7. ਇਕਲੌਤੇ ਪੁੱਤ ਦੀ ਕਨੇਡਾ ਸੜਕ ਹਾਦਸੇ ਵਿੱਚ ਹੋਈ ਸੀ ਮੌਤ, ਮਹੀਨੇ ਬਾਅਦ ਘਰ ਪਹੁੰਚੀ ਮ੍ਰਿਤਕ ਦੇਹ
8. ਭਾਰਤ ਜਪਾਨ ਨੂੰ ਪਛਾੜ ਕੇ ਦੁਨੀਆਂ ਦਾ ਚੌਥਾ ਸਭ ਤੋਂ ਵੱਡਾ ਅਰਥਚਾਰਾ ਬਣਿਆ
9. ਪਾਕਿਸਤਾਨ ਦੇ ਪੰਜਾਬ ਵਿੱਚ ਭਾਰੀ ਮੀਂਹ ਕਾਰਨ 13 ਜਣਿਆਂ ਦੀ ਗਈ ਜਾਨ
10. ਕਈ ਦਿਨਾਂ ਤੱਕ ਭਾਰੀ ਮੀਂਹ ਦੀ ਚੇਤਾਵਨੀ