ਲੁਧਿਆਣਾ ਪੁਲਿਸ ਵੱਲੋਂ ਸਾਲ 2022 ਵਿੱਚ ਹੋਈ ਗੈਂਗਵਾਰ ਦੇ ਫ਼ਰਾਰ 3 ਮੁਲਜ਼ਮ ਕਾਬੂ
ਸੁਖਮਿੰਦਰ ਭੰਗੂ
ਲੁਧਿਆਣਾ 25 ਮਈ 2025 - ਕਮਿਸ਼ਨਰ ਪੁਲਿਸ ਲੁਧਿਆਣਾ ਸ੍ਰੀ ਸਵਪਨ ਸ਼ਰਮਾਂ , ਰੁਪਿੰਦਰ ਸਿੰਘ ਪੀ.ਪੀ.ਐਸ.ਡੀ ਸੀ ਪੀ ਸਿਟੀ ਲੁਧਿਆਣਾ, ਸਮੀਰ ਵਰਮਾ ਪੀ.ਪੀ.ਐੱਸ. ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜ਼ੋਨ-1 ਲੁਧਿਆਣਾ ਅਤੇ ਅਨਿਲ ਕੁਮਾਰ ਭਨੋਟ ਪੀ.ਪੀ.ਐਸ. ਸਹਾਇਕ ਕਮਿਸ਼ਨਰ ਪੁਲਿਸ, ਕੇਂਦਰੀ ਲੁਧਿਆਣਾ ਨੇ ਪ੍ਰੈਸ ਨੂੰ ਜਾਣਕਾਰੀ ਦਿੱਤੀ ਕਿ ਸਾਲ 2022 ਵਿੱਚ ਥਾਣਾ ਡਵੀਜ਼ਨ ਨੰਬਰ 02 ਵਿੱਚ ਪੈਂਦੇ ਮੁਹੱਲਾ ਜਨਕਪੁਰੀ ਵਿੱਚ ਮਨਦੀਪ ਸਿੰਘ ਉਰਫ਼ ਟਾਈਗਰ ਅਤੇ ਵੰਸ਼ ਨਾਮ ਦੇ ਦੋਸ਼ੀਆਂ ਦੇ ਦੋ ਗਰੁੱਪਾਂ ਵੱਲੋਂ ਸਮਾਂ ਬੰਨ੍ਹ ਕੇ ਆਪਸ ਵਿੱਚ ਲੜਾਈ ਝਗੜਾ ਕੀਤਾ ਗਿਆ ਸੀ ਜਿਸ ਸੰਬੰਧੀ ਬਲੌਰ ਸਿੰਘ ਇੰਚਾਰਜ ਚੌਕੀ ਜਨਕਪੁਰੀ ਲੁਧਿਆਣਾ ਵੱਲੋਂ ਮਨਦੀਪ ਸਿੰਘ ਉਰਫ਼ ਟਾਈਗਰ ਅਤੇ ਵੰਸ਼ ਦੋਨੇਂ ਧਿਰਾਂ ਦੇ ਸਾਥੀਆ ਖ਼ਿਲਾਫ਼ ਮੁਕੱਦਮਾ ਨੰਬਰ 176 ਮਿਤੀ 08-10-2022 ਅ/ਧ 307,160,324,323,506,148,149 ਆਈ ਪੀ ਸੀ ਥਾਣਾ ਡਿਵੀਜ਼ਨ ਨੰਬਰ 02 ਲੁਧਿਆਣਾ ਦਰਜ ਕਰ ਕੇ ਤਫ਼ਤੀਸ਼ ਆਰੰਭ ਕੀਤੀ ਗਈ ।
ਤਫ਼ਤੀਸ਼ ਦੇ ਦੌਰਾਨ ਮੁਕੱਦਮਾ ਵਿੱਚ 18 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ ਉਹਨਾ ਦੇ ਚਲਾਨ ਪੇਸ਼ ਅਦਾਲਤ ਕੀਤੇ ਗਏ ਸਨ । ਮੁਕੱਦਮੇ ਵਿੱਚ ਫ਼ਰਾਰ ਚੱਲ ਰਹੇ 5 ਦੋਸ਼ੀ ਰਿਦਮ,ਦੀਪਕ ਭੱਟੀ,ਅਮਰਪਾਲ, ਦਵਿੰਦਰ ਉਰਫ਼ ਗੱਪੂ ,ਘੁੱਦਾ ਉਰਫ਼ ਧੰਦਾ ਉਰਫ਼ ਸ਼ਿਵਮ ਨੂੰ ਗ੍ਰਿਫਤਾਰ ਕਰਨ ਲਈ ਇੰਸਪੈਕਟਰ ਗੁਰਜੀਤ ਸਿੰਘ ਮੁੱਖ ਅਫ਼ਸਰ ਥਾਣਾ ਡਵੀਜ਼ਨ ਨੰਬਰ 2 ਲੁਧਿਆਣਾ ਵੱਲੋਂ ਸਤਨਾਮ ਸਿੰਘ ਇੰਚਾਰਜ ਚੌਕੀ ਜਨਕਪੁਰੀ ਥਾਣਾ ਡਵੀਜ਼ਨ ਨੰਬਰ 02 ਲੁਧਿਆਣਾ ਅਤੇ ਹੋਰ ਪੁਲਿਸ ਟੀਮਾਂ ਟੀਮਾਂ ਬਣਾ ਕੇ ਇਹਨਾਂ ਦੀ ਕਾਫ਼ੀ ਸਮੇਂ ਤੋ ਤਲਾਸ਼ ਕੀਤੀ ਜਾ ਰਹੀ ਸੀ, ਮੁਖ਼ਬਰ ਖ਼ਾਸ ਦੀ ਇਤਲਾਹ ਤੇ ਦੋਸ਼ੀ ਦੀਪਕ ਭੱਟੀ ਨੂੰ ਮਿਤੀ 22-05-2025 ਕਿਲ੍ਹਾ ਮੁਹੱਲਾ ਲੁਧਿਆਣਾ,ਦੋਸ਼ੀ ਸ਼ਿਵਮ ਨੂੰ ਮਿਤੀ 22-05-2025 ਨੂੰ ਨਿਊ ਕ੍ਰਿਸ਼ਨਾ ਨਗਰ ਹੰਬੜਾਂ ਰੋਡ ਲੁਧਿਆਣਾ ਤੋ ਗ੍ਰਿਫਤਾਰ ਕੀਤਾ ਗਿਆ।
ਦੋਸ਼ੀ ਅਮਰਪਾਲ ਨੂੰ ਗ੍ਰਿਫਤਾਰ ਕਰਨ ਲਈ ਮਿਤੀ 24-05-2025 ਉਸ ਦੇ ਘਰ ਗਲੀ ਨੰਬਰ 01 ਹੀਰਾ ਨਗਰ ਥਾਣਾ ਮੋਤੀ ਨਗਰ ਲੁਧਿਆਣਾ ਰੇਡ ਕੀਤਾ ਗਿਆ ਤਾਂ ਉਸ ਨੇ ਮਕਾਨ ਦੀ ਛੱਤ ਤੋ ਛਾਲ ਮਾਰ ਕੇ ਭੱਜਣ ਦੀ ਕੋਸ਼ਿਸ਼ ਕੀਤੀ ।ਜਿਸ ਕਰ ਕੇ ਉਸ ਦੀਆ ਦੋਵੇਂ ਲੱਤਾਂ ਪਰ ਸੱਟਾਂ ਲੱਗੀਆਂ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਲੁਧਿਆਣਾ ਦਾਖਲ ਕਰਵਾ ਮੁੱਢਲੀ ਡਾਕਟਰੀ ਸਹਾਇਤਾ ਦਵਾ ਕੇ ਬਾਅਦ ਵਿੱਚ ਮੁਕੱਦਮਾ ਵਿੱਚ ਗ੍ਰਿਫਤਾਰ ਕੀਤਾ ਗਿਆ ਦੋਸ਼ੀ ਅਮਰਪਾਲ ਸਿੰਘ ਨੂੰ ਅੱਜ ਡਿਊਟੀ ਮੈਜਿਸਟ੍ਰੇਟ ਸਾਹਿਬ ਦੇ ਪੇਸ਼ ਕਰ ਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਤਿੰਨ ਦੋਸ਼ੀ ਪੁਲਿਸ ਹਿਰਾਸਤ ਵਿੱਚ ਹਨ ਜਿਹਨਾ ਪਾਸੋਂ ਫ਼ਰਾਰ ਚੱਲ ਰਹੇ 2 ਹੋਰ ਸਾਥੀ ਦੋਸ਼ੀ ਰਿਧਮ ਅਤੇ ਦਵਿੰਦਰ ਉਰਫ਼ ਗੱਪੂ ਬਾਰੇ ਪੁੱਛ-ਗਿੱਛ ਕੀਤੀ ਜਾ ਰਹੀ ਹੈ । ਜਿਹਨਾਂ ਨੂੰ ਵੀ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।