ਮੁਸਲਿਮ ਫਰੰਟ ਪੰਜਾਬ ਜਿਲ੍ਹਾ ਕਮੇਟੀ ਮਾਨਸਾ ਦੀ ਚੋਣ ਮੌਕੇ ਮੈਰੀਟੋਰੀਅਸ ਸਕੂਲ ਖੋਲ੍ਹਣ ਦੀ ਮੰਗ
ਅਸ਼ੋਕ ਵਰਮਾ
ਮਾਨਸਾ ,25 ਮਈ 2025: ਅੱਜ ਇਥੇ ਐਚ ਆਰ ਮੋਫਰ ਸੂਬਾ ਪ੍ਰਧਾਨ ਮੁਸਲਿਮ ਫ਼ਰੰਟ ਪੰਜਾਬ ਦੀ ਪ੍ਰਧਾਨਗੀ ਹੇਠ ਮੁਸਲਿਮ ਫਰੰਟ ਪੰਜਾਬ ਜਿਐਲਾ ਮਾਨਸਾ ਦੀ ਮੀਟਿੰਗ ਵਿੱਚ ਜ਼ਿਲ੍ਹਾ ਕਮੇਟੀ ਦੀ ਚੋਣ ਕੀਤੀ ਗਈ ਅਤੇ ਤਹਿਸੀਲ ਵਾਰ ਕਮੇਟੀਆਂ ਦਾ ਗਠਨ ਕੀਤਾ ਗਿਆ ਜਿਸ ਵਿੱਚ ਜ਼ਿਲ੍ਹਾ ਕਮੇਟੀ ਵਿੱਚ ਡਾ.ਮਹਿਬੂਬ ਅਖ਼ਤਰ ਸਰਪ੍ਰਸਤ, ਡਾ: ਹਸਨ ਸਰਦਾਰ ਮੋਫਰ (ਪ੍ਰੋਫੈਸਰ) ਸਲਾਹਕਾਰ , ਸ਼ਿੰਗਾਰਾ ਖਾਨ ਜਵਾਹਰਕੇ ਜ਼ਿਲ੍ਹਾ ਪ੍ਰਧਾਨ ,ਰਵੀ ਖਾਨ ਮੀਤ ਪ੍ਰਧਾਨ, ਸਵਰਨ ਖਾਨ ਫ਼ਫੜੇ ਭਾਈਕੇ ਜ਼ਿਲ੍ਹਾ ਸਕੱਤਰ ,ਡਾਕਟਰ ਰਮਜ਼ਾਨ ਖਾਨ ਬੁਢਲਾਡਾ ਸਹਾਇਕ ਸਕੱਤਰ ,ਪਵਨ ਖਾਨ ਕੋਟਲੀ ਕੈਸ਼ੀਅਰ ,ਅਜੈਬ ਖਾਨ ਸਹਾਇਕ ਕੈਸ਼ੀਅਰ,ਅਕਾਸ਼ਦੀਪ ਪ੍ਰੈਸ ਸਕੱਤਰ,ਤਰਸੇਮ ਖਾਨ ਖਿਆਲੀ ਚਹਿਲਾਂ ਅਗਜੈਕਟਿਵ ਮੈਂਬਰ,ਜਗਸੀਰ ਖਾਨ ਅਗਜੈਕਟਿਵ ਮੈਂਬਰ, ਲੀਲਾ ਖਾਨ ਐਗਜੈਕਟਿਵ ਮੈਂਬਰ, ਬਿਲਾਲ ਖਾਨ ਐਗਜੈਕਟਿਵ ਮੈਂਬਰ, ਅਮਰੀਕ ਖਾਨ ਐਗਜੈਕਟਿਵ ਮੈਂਬਰ ਚੁਣੇ ਗਏ।
ਇਸ ਤੋਂ ਇਲਾਵਾ ਹਲਕਾ ਬੁਢਲਾਡਾ ਸਰਦੂਲਗੜ੍ਹ ਤੇ ਮਾਨਸਾ ਦੀ ਪੰਜ ਪੰਜ ਮੈਂਬਰੀ ਕਮੇਟੀ ਕਰਮਵਾਰ ਬੁਢਲਾਡਾ ਵਿੱਚੋਂ ਸਿਰਾਜ ਦੋਦੜਾ, ਡਾਕਟਰ ਅਕਬਰ ਟੋਨੀ ,ਗੁਫਰਾਨ ਖਾਨ, ਮੌਲਵੀ ਫੁਰਕਾਨ ਅਤੇ ਮਲਕੀਤ ਖਾਨ। ਸਰਦੂਲਗੜ੍ਹ ਵਿੱਚੋਂ ਮੱਖਣ ਖਾਨ ਮੀਰਪੁਰ, ਤਰਸੇਮ ਨੰਦਗੜ੍ਹ, ਤਰਸੇਮ ਖਾਨ ਖਿਆਲੀ ਚਹਿਲਾਂ ,ਤਰਸੇਮ ਖਾਨ (ਸਲੀਮ) ਕੋਟ ਧਰਮੂ ਤੇ ਜਰਨੈਲ ਖਾਨ ਕੋਰਵਾਲਾ। ਇਸੇ ਤਰ੍ਹਾਂ ਮਾਨਸਾ ਤੋਂ ਮਿੱਠੂ ਖਾਨ ਕੱਲ੍ਹੋ, ਗਗਨਦੀਪ ਕੋਟਲੀ ਕਲਾਂ,ਸੂਬਾ ਖਾਨ ਫਫੜੇ ਭਾਈਕੇ, ਬੂਟਾ ਸ਼ੇਖ ਖੀਵਾ ਕਲਾਂ, ਰਫੀਕ ਖਾਨ ਭੋਪਾਲ ਕਲਾਂ ਨੂੰ ਚੁਣਿਆ ਗਿਆ।
ਇਸ ਮੌਕੇ ਸਮੂਹ ਹਾਜ਼ਰ ਮੈਂਬਰਾਂ ਵੱਲੋਂ ਚੇਅਰਮੈਨ ਪੰਜਾਬ ਵਕਫ਼ ਬੋਰਡ ਤੋਂ ਜ਼ਿਲ੍ਹਾ ਮਾਨਸਾ ਵਿੱਚ ਵੀ ਮੈਰੀਟੋਰੀਅਸ ਸਕੂਲ ਖੋਲਣ ਦੀ ਮੰਗ ਕੀਤੀ ਗਈ ਤਾਂ ਕਿ ਜਿਲਾ ਮਾਨਸਾ ਦੇ ਅਤਿ ਪਛੜੇ ਜਿਲ੍ਹੇ ਵਿੱਚੋਂ ਕਾਬਲ ਮੁਸਲਿਮ ਬੱਚਿਆਂ ਨੂੰ ਅੱਗੇ ਵਧਣ ਦਾ ਮੌਕਾ ਮਿਲ ਸਕੇ । ਇਸ ਮੌਕੇ ਪੰਜਾਬ ਸਰਕਾਰ ਤੋਂ ਜ਼ਿਲ੍ਹਾ ਮਾਨਸਾ ਦੇ ਸਮੂਹ ਕਬਰਸਤਾਨਾਂ ਦੀ ਇੱਕ ਪਾਲਸੀ ਦੇ ਆਧਾਰ ਤੇ ਇੱਕ ਵਾਰ ਵਿੱਚ ਹੀ ਚਾਰ ਦੀਵਾਰੀ ਕਰਨ ਦੀ ਮੰਗ ਕੀਤੀ ਗਈ।ਅੱਜ ਦੀ ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਮੰਗੂ ਖਾਨ , ਸੁਲੱਖਣ ਖਾਨ , ਗੁਲਜਾਰ ਮੁਹੰਮਦ, ਸ਼ੇਰ ਖਾਨ , ਚਤਵੰਤ ਫੱਤਾ ਮਾਲੋਕਾ , ਰੂਪ ਦੀਨ, ਟੇਕ ਖਾਨ, ਸਰਾਜਦੀਨ ,ਬੂਟਾ ਖਾਨ , ਤੇ ਮੱਖਣ ਖਾਨ ਆਦਿ ਨੇ ਸ਼ਿਰਕਤ ਕੀਤੀ ।