ਡਾ.ਅਜੈ ਗੋਇਲ ਬਣੇ ਮਹਾਰਾਜਾ ਯਾਦਵਿੰਦਰਾ ਐਨਕਲੇਵ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ
ਪਟਿਆਲਾ, 25 ਮਈ 2025 - ਮਹਾਰਾਜਾ ਯਾਦਵਿੰਦਰਾ ਇਨਕਲੇਵ ਵੈੱਲਫੇਅਰ ਐਸੋਸੀਏਸ਼ਨ (ਰਜਿ) ਦੀ ਪ੍ਰਧਾਨਗੀ ਦੇ ਅਹੁੱਦੇ ਨੂੰ ਲੈ ਕੇ ਹੋਈ ਚੋਣ ਵਿੱਚ ਡਾ. ਅਜੈ ਗੋਇਲ ਨੇ ਜਿੱਤ ਪ੍ਰਾਪਤ ਕੀਤੀ ਹੈ। ਉਹਨਾਂ ਦੀ ਕਾਰਜਸ਼ੈਲੀ ਤੇ ਮੁੜ ਤੋ ਭਰੋਸਾ ਵਿਖਾਉਂਦੇ ਹੋਏ ਕਲੋਨੀ ਦੇ ਵਸਨੀਕਾਂ ਨੇ 2 ਸਾਲਾਂ ਦੇ ਲਈ ਕਲੋਨੀ ਦੀ ਸੇਵਾ ਕਰਨ ਦਾ ਅਵਸਰ ਪ੍ਰਦਾਨ ਕੀਤਾ ਹੈ।ਇਸ ਚੋਣ ਵਿੱਚ ਡਾ. ਅਜੈ ਗੋਇਲ ਨੂੰ ਕੁੱਲ 184 ਵੋਟਾਂ ਪਈਆ।
ਉਹਨਾਂ ਦੀ ਵਿਰੋਧੀ ਉਮੀਦਵਾਰ ਸਿਲਕੀ ਅਗਰਵਾਲ ਨੇ 59 ਵੋਟਾਂ ਪ੍ਰਾਪਤ ਕੀਤੀਆਂ। ਸੋਹਨ ਲਾਲ ਬਾਂਸਲ ਮੀਤ ਪ੍ਰਧਾਨ ਅਤੇ ਪ੍ਰਮੋਦ ਜੈਨ ਜਨਰਲ ਸੈਕਟਰੀ ਦੇ ਅਹੁੱਦੇ ਲਈ ਨਿਰਵਿਰੋਧ ਚੁਣੇ ਗਏ। ਇਸ ਤੋਂ ਇਲਾਵਾ ਦਰਸ਼ਨ ਸਿੰਘ ਟਿਵਾਣਾ ਨੂੰ ਜ਼ੋਨ ਨੰਬਰ 1 ਤੋਂ, ਜੁਗਰਾਜ ਸਿੰਘ ਜ਼ੋਨ ਨੰਬਰ 2, ਸੁਰੇਸ਼ ਕੁਮਾਰ ਜ਼ੋਨ ਨੰਬਰ 3, ਦਵਿੰਦਰ ਕੁਮਾਰ ਜ਼ੋਨ ਨੰਬਰ 3, ਸ਼ੇਰ ਸਿੰਘ ਬੋਪਾਰਾਏ ਜ਼ੋਨ ਨੰਬਰ 4, ਹੇਮੰਤ ਘਈ ਜ਼ੋਨ ਨੰਬਰ 5, ਸੰਜੀਵ ਜੈਨ ਜ਼ੋਨ ਨੰਬਰ 6, ਧੀਰਜ ਕੁਮਾਰ ਜ਼ੋਨ ਨੰਬਰ 7, ਸੁਦਰਸ਼ਨ ਪਾਲ ਜ਼ੋਨ ਨੰਬਰ 8, ਲਲਿਤ ਮਿੱਤਲ ਜ਼ੋਨ ਨੰਬਰ 9, ਚਮਨਦੀਪ ਸ਼ਰਮਾ ਜ਼ੋਨ ਨੰਬਰ 10, ਹਰਬੰਸ ਲਾਲ ਬਾਂਸਲ ਜ਼ੋਨ ਨੰਬਰ 11, ਮੋਹਿੰਦਰ ਸਿੰਘ ਜ਼ੋਨ ਨੰਬਰ 13 ਆਦਿ ਐਗਜ਼ੀਕਿਊਟਿਵ ਮੈਂਬਰਾਂ ਨੂੰ ਸਰਬਸੰਮਤੀ ਨਾਲ ਚੁਣਿਆ ਗਿਆ ਹੈ।
ਜੋਨ 12 ਦੇ ਮੈਂਬਰ ਦੀ ਚੋਣ ਵਿੱਚ ਅਤੁਲ ਬਾਂਸਲ ਨੇ ਜਿੱਤ ਪ੍ਰਾਪਤ ਕੀਤੀ। ਇਸ ਚੋਣ ਨੂੰ ਸਫਲਤਾਪੂਵਰਕ ਕਰਵਾਉਣ ਵਿੱਚ ਸ਼ਾਮ ਗੁਪਤਾ, ਸੋਮਨਾਥ ਗੋਇਲ ਅਤੇ ਸੰਜੀਵ ਅਗਰਵਾਲ ਦੀ ਖਾਸ ਭੂਮਿਕਾ ਰਹੀ। ਇਸ ਮੌਕੇ ਤੇ ਪ੍ਰਧਾਨ ਅਜੈ ਗੋਇਲ ਨੇ ਸਾਰੀ ਟੀਮ ਨੂੰ ਮੁਬਾਰਕਵਾਦ ਦਿੱਤੀ। ਉਹਨਾਂ ਦੁਆਰਾ ਸਾਰੇ ਕਲੋਨੀ ਵਾਸੀਆਂ ਦਾ ਧੰਨਵਾਦ ਕਰਦੇ ਹੋਏ ਭਰੋਸਾ ਦਿਵਾਇਆ ਕਿ ਉਹਨਾਂ ਦੀ ਟੀਮ ਕਲੋਨੀ ਦੀ ਬਿਹਤਰੀ ਦੇ ਲਈ ਹਰ ਸੰਭਵ ਯਤਨ ਕਰੇਗੀ।