ਸੰਤ ਬਾਬਾ ਖੁਸ਼ਹਾਲ ਸਿੰਘ ਜੀ ਟਿੱਬੀ ਸਾਹਿਬ ਵਾਲਿਆਂ ਦਾ ਹੋਇਆ ਅਕਾਲ ਚਲਾਣਾ
- ਬਾਬਾ ਜੀ ਦੀ ਮਿਰਤਕ ਦੇਹ ਨੂੰ ਕੱਲ ਸਵੇਰੇ ਗੁਰਦੁਆਰਾ ਸ੍ਰੀ ਬਿਭੌਰ ਸਾਹਿਬ ਵਿਖੇ ਸਤਲੁਜ ਦਰਿਆ ਵਿੱਚ ਕੀਤਾ ਜਾਵੇਗਾ ਜਲ ਪ੍ਰਵਾਹ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 25 ਮਈ 2025 : ਸੰਤ ਬਾਬਾ ਖੁਸ਼ਹਾਲ ਸਿੰਘ ਜੀ ਮੁੱਖੀ ਗੁ: ਹੈੱਡ ਦਰਬਾਰ ਕੋਟ ਪੁਰਾਣ ਰੋਪੜ (ਟਿੱਬੀ ਸਾਹਿਬ)ਵਾਲੇ ਬਿਮਾਰੀ ਦੇ ਚੱਲਦਿਆਂ 95 ਸਾਲ ਦੀ ਉਮਰ ਵਿਚ ਅੱਜ ਸਵੇਰੇ ਅਕਾਲ ਚਲਾਣਾ ਕਰ ਗਏ ਹਨ। ਬਾਬਾ ਜੀ ਦਾ ਪਵਿੱਤਰ ਸਰੀਰ ਗੁਰੂਦਵਾਰਾ ਹੈੱਡ ਦਰਬਾਰ ਟਿੱਬੀ ਸਾਹਿਬ ਵਿਖੇ ਦਰਸ਼ਨ ਕਰਨ ਲਈ ਬਿਰਾਜਮਾਨ ਹੈ ।
ਸੰਤ ਬਾਬਾ ਅਵਤਾਰ ਸਿੰਘ ਜੀ ਨੇ ਦੱਸਿਆ ਕਿ ਕੱਲ (ਸੋਮਵਾਰ)ਸਵੇਰੇ ਠੀਕ 9 ਵਜੇ ਬਾਬਾ ਜੀ ਦਾ ਸਰੀਰ ਜਲ ਪ੍ਵਵਾਹ ਕਰਨ ਲਈ ਗੁਰੂਦਵਾਰਾ ਤੋਂ ਸ਼ੀ੍ ਬਿਭੌਰ ਸਾਹਿਬ ਲਈ ਲਿਜਾਇਆ ਜਾਵੇਗਾ ।
ਸੰਤ ਬਾਬਾ ਖੁਸ਼ਹਾਲ ਸਿੰਘ ਜੀ ਦੇ ਅਕਾਲ ਚਲਾਣੇ ਤੇ ਵੱਖ ਵੱਖ ਰਾਜਸੀ, ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਡੂੰਘੇ ਦੁੱਖ਼ ਦਾ ਪ੍ਰਗਟਾਵਾ ਕੀਤਾ ਗਿਆ ਹੈ। ਹਲਕਾ ਵਿਧਾਇਕ ਦਿਨੇਸ਼ ਚੱਢਾ, ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ, ਸੁਖਵਿੰਦਰ ਸਿੰਘ ਵਿਸਕੀ ਸਾਬਕਾ ਚੇਅਰਮੈਨ ਇਪਰੂਵਮੈਟ ਟਰੱਸਟ ਰੂਪਨਗਰ,ਬੀਬਾ ਕਮਲਜੀਤ ਕੌਰ ਮੁਖ ਸੇਵਾਦਾਰ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸੋਲਖੀਆਂ,ਮੇਵਾ ਸਿੰਘ ਗਿੱਲ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਰੋਪੜ, ਦਵਿੰਦਰ ਸਿੰਘ ਬਾਜਵਾ, ਅਜਮੇਰ ਸਿੰਘ ਸਰਪੰਚ ਲੋਦੀਮਾਜਰਾ,ਇੰਦਰਪਾਲ ਸਿੰਘ ਰਾਜੂ ਸਤਿਆਲ, ਹਰਵਿੰਦਰ ਸਿੰਘ ਹਵੇਲੀ ਐਮ ਸੀ, ਸਰਬਜੀਤ ਸਿੰਘ ਸੈਣੀ ਐਮ ਸੀ ਤੋਂ ਇਲਾਵਾ ਇਲਾਕੇ ਦੇ ਵੱਖ ਵੱਖ ਪਿੰਡਾਂ ਦੇ ਸਰਪੰਚਾਂ ,ਖੇਡ ਕਲੱਬਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਸੰਤ ਬਾਬਾ ਖੁਸ਼ਹਾਲ ਸਿੰਘ ਜੀ ਦੇ ਬੇਵਕਤੀ ਅਕਾਲ ਚਲਾਣੇ ਤੇ ਡੂੰਘੇ ਦੁੱਖ਼ ਦਾ ਪ੍ਰਗਟਾਵਾ ਕੀਤਾ ਹੈ।