ਨਗਰ ਨਿਗਮ ਦੇ ਡਰ ਤੋਂ ਬੇਖੌਫ ਪਾਣੀ ਦੀ ਹੋ ਰਹੀ ਬਰਬਾਦੀ
ਸੁਖਮਿੰਦਰ ਭੰਗੂ
ਲੁਧਿਆਣਾ 24 ਮਈ 2025
ਅੱਜ ਸਵੇਰੇ ਫੇਰ ਦੋਬਾਰਾ ਪਾਣੀ ਨੂੰ ਕਾਰ ਧੋਣ ਲਈ ਵਰਤ ਕੇ ਨਿਯਮਾਂ ਦੀ ਪਾਲਣਾ ਨਹੀਂ ਹੋਈ। ਮਾਮਲਾ ਓਹੀ ਜਗ੍ਹਾ ਡਾਕਟਰ ਲੇਨ ਦਾ ਹੈ । ਇਕ ਵਿਅਕਤੀ ਵੱਲੋ ਅੱਖਾਂ ਦੇ ਡਾਕਟਰ ਰਜਿੰਦਰ ਸਿੰਘ ਦੇ ਘਰ ਦੇ ਸਾਹਮਣੇ ਸ਼ਰੇਆਮ ਪਾਇਪ ਲਗਾ ਕੇ ਕਾਰ ਨੂੰ ਧੋਇਆ ਜਾ ਰਿਹਾ ਸੀ। ਤੇ ਦੂਸਰਾ ਮਾਮਲਾ ਇਸ਼ਮੀਤ ਚੌਂਕ ਦੇ ਕੋਲ ਸਚਿਨ ਮੋਬਾਈਲ ਗੈਲਰੀ ਦੇ ਸਾਹਮਣੇ ਬਿਨਾ ਕਿਸੇ ਡਰ ਦੇ ਕਾਰ ਵਾਸ਼ ਕੀਤੀ ਜਾ ਰਹੀ ਸੀ। ਨਗਰ ਨਿਗਮ ਲੁਧਿਆਣਾ ਵੱਲੋ ਸਖ਼ਤ ਤਾੜਨਾ ਦੇ ਬਾਵਜੂਦ ਪਾਣੀ ਦੀ ਬਰਬਾਦੀ ਕੀਤੀ ਜਾ ਰਹੀ ਹੈ । ਨਗਰ ਨਿਗਮ ਕੁੰਭਕਰਨੀ ਨੀਦ ਸੋ ਰਿਹਾ ਹੈ। ਜੇਕਰ ਡਿਫਾਲਟਰਾਂ ਨੂੰ ਵਾਹਨ ਧੋਣ ਵੇਲੇ ਪਾਈਪਾਂ ਦੀ ਵਰਤੋਂ ਕਰਕੇ ਪਾਣੀ ਦੀ ਬਰਬਾਦੀ ਕਰਦੇ ਫੜਿਆ ਜਾਂਦਾ ਹੈ ਤਾਂ ਉਨ੍ਹਾਂ 'ਤੇ 1,000 ਰੁਪਏ ਦਾ ਜੁਰਮਾਨਾ ਲਗਾਉਣ ਦਾ ਪ੍ਰਬੰਧ ਹੈ। ਬਾਅਦ ਵਿੱਚ ਕੀਤੇ ਗਏ ਅਪਰਾਧ ਲਈ 2,000 ਰੁਪਏ ਅਤੇ ਤੀਜੀ ਵਾਰ ਫੜੇ ਜਾਣ 'ਤੇ ਪਾਣੀ ਸਪਲਾਈ ਕੁਨੈਕਸ਼ਨ ਤੋੜਨ ਦੇ ਨਾਲ-ਨਾਲ 5,000 ਰੁਪਏ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ। ਇਸ ਮਾਮਲੇ ਸਬੰਧੀਂ ਨਗਰ ਨਿਗਮ ਦੇ ਐਸ ਸੀ ਰਵਿੰਦਰ ਗਰਗ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਸਾਡੇ ਮਹਿਕਮੇ ਵੱਲੋਂ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ ਤੇ ਜੌ ਵੀ ਇਸ ਮਾਮਲੇ ਵਿੱਚ ਪਾਣੀ ਦੀ ਬਰਬਾਦੀ ਕਰਦਾ ਪਕੜਿਆ ਗਿਆ ਉਸ ਉੱਤੇ ਬਣਦੀ ਕਾਰਵਾਈ ਕੀਤੀ ਜਾਵੇਗੀ।