ਲੁਧਿਆਣਾ ਪੁਲਿਸ ਵੱਲੋਂ ਲੁੱਟ ਖੋਹ ਕਰਨ ਵਾਲੇ 2 ਕਾਬੂ
ਸੁਖਮਿੰਦਰ ਭੰਗੂ
ਲੁਧਿਆਣਾ 24 ਮਈ 2025
ਕਮਿਸ਼ਨਰ ਪੁਲਿਸ ਲੁਧਿਆਣਾ ਸ੍ਰੀ ਸਵਪਨ ਸ਼ਰਮਾਂ IPS ਅਤੇ ਜੁਆਇੰਟ ਕਮਿਸ਼ਨਰ ਪੁਲਿਸ ਸਿਟੀ ਰੁਪਿੰਦਰ PPS ਜੀ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਸਮੀਰ ਵਰਮਾ PPS ਏ.ਡੀ.ਸੀ.ਪੀ.-1 ਲੁਧਿਆਣਾ ਅਤੇ ਦੇਵਿੰਦਰ ਕੁਮਾਰ PPS ਏ.ਡੀ.ਸੀ.ਪੀ. ਉੱਤਰੀ ਦੀਆ ਹਦਾਇਤਾਂ ਮੁਤਾਬਿਕ INSP/SHO ਅੰਮ੍ਰਿਤਪਾਲ ਸਿੰਘ ਗਰੇਵਾਲ ਮੁੱਖ ਅਫ਼ਸਰ ਥਾਣਾ ਸਲੇਮ ਟਾਬਰੀ ਦੀ ਜੇਰੇ ਨਿਗਰਾਨੀ ਹੇਠ ASI ਸ਼ਿੰਗਾਰਾ ਸਿੰਘ ਨੇ ਮਿਤੀ 22 ਮਈ ਨੂੰ ਕਰੀਬ 4 ਵਜੇ ਸਵੇਰੇ ਜਲੰਧਰ ਬਾਈਪਾਸ ਨੇੜੇ ਹਰੀਸ਼ ਕੁਮਾਰ ਪਾਸੋਂ ਦਾਤਰ ਦੀ ਨੋਕ ਤੇ ਪੈਸੇ ਦੀ ਅਤੇ ਸੋਨੇ ਦੀ ਮੁੰਦਰੀ ਦੀ ਖੋਹ ਕਰਨ ਵਾਲੇ 02 ਨਾ-ਮਾਲੂਮ ਸ਼ਖ਼ਸਾਂ ਦੇ ਖ਼ਿਲਾਫ਼ ਮੁਕੱਦਮਾ ਨੰਬਰ 92 ਮਿਤੀ 22.05.2025 ਅ/ਧ 304 (2), 3(5) BNS ਥਾਣਾ ਸਲੇਮ ਟਾਬਰੀ ਲੁਧਿਆਣਾ ਦਰਜ ਰਜਿਸਟਰ ਕੀਤਾ ਸੀ ਅਤੇ ਸਲੇਮ ਟਾਬਰੀ ਦੀ ਪੁਲਿਸ ਨੇ ਮੁਸਤੈਦੀ ਨਾਲ ਕਾਰਵਾਈ ਕਰਦੇ ਹੋਏ ਉਕਤ ਮੁਕੱਦਮਾ ਹਜਾ ਵਿੱਚ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਨਾਂ ਸ਼ਖ਼ਸਾਂ ਜਸਵਿੰਦਰ ਸਿੰਘ ਉਰਫ਼ ਜੱਸੀ ਪੁੱਤਰ ਲੇਟ ਹਰਭਜਨ ਸਿੰਘ ਅਤੇ ਸੂਰਜ ਸਿੰਘ ਪੁੱਤਰ ਅਮਰ ਸਿੰਘ ਲੁਧਿਆਣਾ ਨੂੰ 24 ਘੰਟਿਆਂ ਅੰਦਰ ਹੀ ਟਰੇਸ ਕਰ ਲਿਆ ਅਤੇ ਉਨ੍ਹਾਂ ਨੂੰ ਕਾਬੂ ਕਰ ਕੇ ਖੋਹ ਕੀਤੇ ਰੁਪਇਆਂ ਵਿੱਚੋਂ 5,000/- ਰੁਪਏ ਅਤੇ ਇੱਕ ਸੋਨੇ ਦੇ ਮੁੰਦਰੀ ਬਰਾਮਦ ਕੀਤੀ ਹੈ ਅਤੇ ਵਾਰਦਾਤ ਸਮੇਂ ਵਰਤਿਆ ਗਿਆ ਲੋਹਾ ਦਾਤਰ ਅਤੇ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ। ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕਰ ਕੇ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ, ਦੋਸ਼ੀਆਂ ਦੇ ਖ਼ਿਲਾਫ਼ ਪਹਿਲਾਂ ਵੀ ਖੋਹ ਦੇ ਮੁਕੱਦਮੇ ਦਰਜ ਹਨ ਜਿਹਨਾਂ ਪਾਸੋਂ ਪਹਿਲਾਂ ਕੀਤੀਆਂ ਹੋਰ ਵਾਰਦਾਤਾਂ ਸਬੰਧੀ ਵੀ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ ।