ਮਾਤਾ ਹਰਬੰਸ ਕੌਰ ਨਮਿਤ ਪਾਠ ਦਾ ਭੋਗ ਤੇ ਸ਼ਰਧਾਂਜਲੀ ਸਮਾਗਮ 25 ਮਈ ਐਤਵਾਰ ਨੂੰ
ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ, 22 ਮਈ 2025 :ਗੁਰਬਿੰਦਰ ਸਿੰਘ ਸਿਵੀਆ ਦੇ ਮਾਤਾ ਅਤੇ ਸਬ ਇੰਸਪੈਕਟਰ ਇੰਚਾਰਜ ਸਪੈਸ਼ਲ ਸੈੱਲ ਸੀ. ਆਈ. ਡੀ. ਬਠਿੰਡਾ ਤੇਜਿੰਦਰ ਸਿੰਘ ਗੋਨਿਆਣਾ ਦੇ ਸੱਸ ਮਾਤਾ' ਹਰਬੰਸ ਕੌਰ (ਰਿਟਾ. ਸੈਂਟਰ ਹੈੱਡ ਟੀਚਰ) ਧਰਮਪਤਨੀ ਮਾਸਟਰ ਸੰਤੋਖ ਸਿੰਘ ਨੰਦਗੜ੍ਹ ਦਾ ਕੁੱਝ ਦਿਨ ਪਹਿਲਾਂ ਦੇਹਾਂਤ ਹੋ ਗਿਆ ਸੀ। ਮਾਤਾ ਜੀ ਦੀ ਆਤਮਿਕ ਸ਼ਾਂਤੀ ਲਈ ਰੱਖੇ ਸਹਿਜ ਪਾਠ ਦਾ ਭੋਗ ਤੇ ਅੰਤਿਮ ਅਰਦਾਸ 25 ਮਈ ਦਿਨ ਐਤਵਾਰ ਨੂੰ ਬਾਅਦ ਦੁਪਹਿਰ 12 ਤੋਂ 1 ਵਜੇ ਤਕ ਸ਼ਾਂਤੀ ਭਵਨ ਬਠਿੰਡਾ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਵੇਗੀ ਜਿੱਥੇ ਵੱਖ ਵਖ ਧਾਰਮਿਕ, ਸਿਆਸੀ ਅਤੇ ਸਮਾਜਿਕ ਸ਼ਖਸ਼ੀਅਤਾਂ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੀਆਂ।