ਵਰਲਡ ਪੰਜਾਬੀ ਸੈਂਟਰ ਵਿਖੇ ਸਾਹਿਤਨਮਾ ਦਾ ਕਾਵਿ-ਵਿਸ਼ੇਸ਼ ਅੰਕ ਰਿਲੀਜ਼
ਪਟਿਆਲਾ, 22 ਮਈ 2025 - ਪੰਜਾਬੀ ਯੂਨੀਵਰਸਿਟੀ ਕੈੰਪਸ ਵਿੱਚ ਸਥਿਤ ਵਰਲਡ ਪੰਜਾਬੀ ਸੈਂਟਰ ਵਿਖੇ ਖੋਜਾਰਥੀ ਵਿਚਾਰ ਮੰਚ ਵੱਲੋਂ ਪ੍ਰਕਾਸ਼ਿਤ 'ਸਾਹਿਤਨਾਮਾ' ਪਤ੍ਰਿਕਾ ਦੇ ਕਾਵਿ-ਵਿਸ਼ੇਸ਼ ਅੰਕ ਦਾਲੋਕ ਅਰਪਣ ਕੀਤਾ ਗਿਆ। ਸਮਾਗ਼ਮ ਵਿੱਚ ਮੁੱਖ ਮਹਿਮਾਨ ਵਜੋਂ ਸਾਹਿਤ ਅਕਦਮੀ ਪੁਰਸਕਾਰ ਵਿਜੇਤਾ ਅਤੇ ਪ੍ਰਸਿੱਧ ਕਵੀ ਦਰਸ਼ਨ ਬੁੱਟਰ ਨੇ ਸ਼ਿਰਕਤ ਕੀਤੀ।
ਡਾਇਰੈਕਟਰ ਵਰਲਡ ਪੰਜਾਬੀ ਸੈਂਟਰ, ਡਾ. ਭੀਮ ਇੰਦਰ ਸਿੰਘ ਵੱਲੋ ਸੁਆਗਤੀ ਸ਼ਬਦ ਆਖੇ ਗਏ। ਇਸ ਮੌਕੇ ਦਰਸ਼ਨ ਬੁੱਟਰ ਨੇ ਨੌਜਵਾਨ ਕਵੀਆਂ ਵਲੋਂ ਤਿਆਰ ਕੀਤੇ ਗਏ ਮੈਗਜ਼ੀਨ ਲਈ ਪ੍ਰਬੰਧਕੀ ਬੋਰਡ ਵਿੱਚ ਸ਼ਾਮਿਲ ਖੋਜਾਰਥੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਸ ਮੈਗਜ਼ੀਨ ਵਿੱਚ ਸ਼ਾਮਿਲ ਰਚਨਾਵਾਂ ਕਾਫ਼ੀ ਉੱਚ-ਪੱਧਰੀਆਂ ਹਨ। ਇਸ ਪਤ੍ਰਿਕਾ ਵਿੱਚ ਸ਼ਾਮਿਲ ਕਵੀ ਭਵਿੱਖ ਦੇ ਵੱਡੇ ਸਾਹਿਤਕਾਰ ਹੋਣਗੇ। ਉਨ੍ਹਾਂ ਸਾਰੇ ਕਵੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਭੇਂਟ ਕੀਤੀਆਂ।
ਇਸ ਮੌਕੇ ਡਾ. ਵੀਰਪਾਲ ਕੌਰ ਨੇ ਖੋਜਾਰਥੀਆਂ ਦੇ ਇਸ ਉੱਦਮ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਹੋਰ ਮਿਹਨਤ ਕਰਨ ਅਤੇ ਚੰਗਾ ਸਾਹਿਤ ਪੜ੍ਹਨ ਦੇ ਸੁਝਾਅ ਵੀ ਦਿੱਤੇ।
ਪੰਜਾਬੀ ਦੇ ਪ੍ਰਸਿੱਧ ਕਵੀ ਅਵਤਾਰਜੀਤ ਨੇ ਇਸ ਮੈਗਜ਼ੀਨ ਵਿਚਲੀਆਂ ਕਵਿਤਾਵਾਂ ਨੂੰ ਵਿਦਿਆਰਥੀ ਮਨਾਂ ਦੀ ਤਰਜ਼ਮਾਨੀ ਕਰਦੀਆਂ ਕਵਿਤਾਵਾਂ ਕਿਹਾ।
ਇਸ ਮੌਕੇ ਪੰਜਾਬੀ ਕਵੀ ਜੰਗ ਸਿੰਘ ਫੱਟੜ ਨੇ ਖੋਜਾਰਥੀਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਆਪਣੀਆਂ ਕਵਿਤਾਵਾਂ ਵੀ ਸੁਣਾਈਆਂ। ਇਸ ਪ੍ਰੋਗਰਾਮ ਵਿੱਚ ਉੱਭਰ ਰਹੇ ਕਵੀਆਂ ਜਿਵੇਂ ਕਮਲ ਸਰਾਵਾਂ, ਹੈਪੀ ਸਿੰਘ, ਲੱਛਮੀ, ਸਵਿਤਾ, ਹਰਪ੍ਰੀਤ , ਸੋਹਮ, ਧਰਮਵੀਰ ਸਿੰਘ ਆਦਿ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਆਖ਼ੀਰ ਵਿੱਚ ਸੰਪਾਦਕੀ ਬੋਰਡ ਦੇ ਮੈਂਬਰ ਕਮਲ ਸਰਾਵਾਂ ਵਲੋਂ ਰਸਮੀ ਤੌਰ ਤੇ ਆਏ ਨੌਜਵਾਨ ਕਵੀਆਂ ਅਤੇ ਹੋਰ ਮਹਿਮਾਨਾਂ ਦਾ ਧੰਨਵਾਦ ਕੀਤਾ । ਮੰਚ ਸੰਚਾਲਨ ਕਿਰਨਦੀਪ ਕੌਰ ਦੁਆਰਾ ਕੀਤਾ ਗਿਆ