ਪੀ.ਏ.ਯੂ. ਦੇ ਵਿਦਿਆਰਥੀ ਨੇ ਯੂ ਪੀ ਐੱਸ ਸੀ ਪ੍ਰੀਖਿਆ ਵਿਚ 129ਵਾਂ ਰੈਂਕ ਹਾਸਲ ਕੀਤਾ
ਲੁਧਿਆਣਾ 22 ਮਈ 2025 - ਪੀ.ਏ.ਯੂ. ਦੇ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਦੇ 2019 ਵਿਚ ਮਾਸਟਰਜ਼ ਬੈਚ ਦੇ ਵਿਦਿਆਰਥੀ ਸ਼੍ਰੀ ਪ੍ਰਵੀਨ ਜਾਧਵ ਨੇ ਯੂ ਪੀ ਐੱਸ ਸੀ ਦੀ ਪ੍ਰੀਖਿਆ ਵਿਚ 129ਵਾਂ ਰੈਂਕ ਹਾਸਲ ਕੀਤਾ ਹੈ| ਜ਼ਿਕਰਯੋਗ ਹੈ ਕਿ ਪ੍ਰਸਿੱਧ ਝੋਨਾ ਵਿਗਿਆਨੀ ਡਾ. ਰਣਵੀਰ ਸਿੰਘ ਗਿੱਲ ਦੀ ਨਿਗਰਾਨੀ ਹੇਠ ਮਾਸਟਰਜ਼ ਦੀ ਪੜਾਈ ਪੂਰੀ ਕਰਨ ਵਾਲੇ ਸ਼੍ਰੀ ਪ੍ਰਵੀਨ ਜਾਧਵ ਨੇ ਸ਼ਾਨਦਾਰ ਅਕਾਦਮਿਕ ਰਿਕਾਰਡ ਨਾਲ ਸਭ ਨੂੰ ਪ੍ਰਭਾਵਿਤ ਕੀਤਾ| ਉਹਨਾਂ ਨੇ ਝੋਨੇ ਵਿਚ ਪੈਰਾਂ ਦੇ ਗਲਣ ਦੀ ਰੋਕਥਾਮ ਲਈ ਮੈਪਿੰਗ ਪ੍ਰਬੰਧ ਉੱਪਰ ਕੰਮ ਕੀਤਾ| ਆਪਣੀ ਦੂਸਰੀ ਕੋਸ਼ਿਸ਼ ਵਿਚ ਸ਼੍ਰੀ ਪ੍ਰਵੀਨ ਜਾਧਵ ਨੇ ਇਹ ਪ੍ਰੀਖਿਆ ਪਾਸ ਕਰਨ ਵਿਚ ਸਫਲਤਾ ਹਾਸਲ ਕੀਤੀ|
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਐੱਮ ਆਈ ਐੱਸ ਗਿੱਲ ਅਤੇ ਪਲਾਂਟ ਬਰੀਡਿੰਗ ਵਿਭਾਗ ਦੇ ਮੁਖੀ ਡਾ. ਵੀ ਐੱਸ ਸੋਹੂ ਨੇ ਵਿਦਿਆਰਥੀ ਨੂੰ ਇਸ ਪ੍ਰਾਪਤੀ ਦੀ ਵਧਾਈ ਦਿੱਤੀ|