Breaking: ਪੰਜਾਬ ਹਰਿਆਣਾ ਹਾਈਕੋਰਟ 'ਚ ਮੁੜ ਹੋਇਆ ਕੰਮ ਸ਼ੁਰੂ, ਬੰਬ ਨਾਲ ਉਡਾਉਣ ਦੀ ਮਿਲੀ ਸੀ ਧਮਕੀ
ਰਵੀ ਜੱਖੂ
ਚੰਡੀਗੜ੍ਹ, 22 ਮਈ 2025- ਪੰਜਾਬ ਹਰਿਆਣਾ ਹਾਈਕੋਰਟ ਵਿਚ ਮੁੜ ਤੋਂ ਕੰਮ-ਕਾਜ ਸ਼ੁਰੂ ਹੋ ਗਿਆ ਹੈ। ਦਰਅਸਲ, ਹਾਈਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ। ਧਮਕੀ ਸਬੰਧੀ ਇਕ ਈਮੇਲ ਆਈ ਸੀ, ਜਿਸ ਵਿੱਚ ਲਿਖਿਆ ਗਿਆ ਸੀ ਕਿ ਕੋਰਟ ਨੂੰ ਬੰਬ ਨਾਲ ਉਡਾ ਦਿੱਤਾ ਜਾਵੇਗਾ। ਜਦੋਂ ਬੰਬਨਿਰੋਧਕ ਦਸਤੇ ਅਤੇ ਹੋਰਨਾਂ ਸੁਰੱਖਿਆ ਕਰਮੀਆਂ ਨੇ ਸਰਚ ਅਭਿਆਨ ਚਲਾਇਆ ਤਾਂ, ਕੋਰਟ ਵਿਚੋਂ ਕੋਈ ਵੀ ਸ਼ੱਕੀ ਵਾਸਤੂ ਨਹੀਂ ਮਿਲੀ। ਹਾਲਾਂਕਿ, ਕੋਰਟ ਦਾ ਕੰਮ ਕਰੀਬ 4-5 ਘੰਟੇ ਪ੍ਰਭਾਵਿਤ ਰਿਹਾ ਅਤੇ ਬਾਅਦ ਵਿੱਚ ਕਰੀਬ ਢਾਈ ਵਜੇ ਕੰਮ ਮੁੜ ਤੋਂ ਕੋਰਟ ਵਿੱਚ ਸ਼ੁਰੂ ਕਰ ਦਿੱਤਾ ਗਿਆ ਸੀ।