ਰਿਟਾਇਰਡ ਤਹਿਸੀਲਦਾਰ ਸਿਰਾਜ ਅਹਿਮਦ ਨੂੰ ਬਾਰ ਕੌਂਸਲ ਆਫ ਪੰਜਾਬ ਐਂਡ ਹਰਿਆਣਾ ਨੇ ਵਕਾਲਤ ਦਾ ਸਰਟੀਫਿਕੇਟ ਦੇ ਕੇ ਕੀਤਾ ਸਨਮਾਨ
ਮਾਲੇਰਕੋਟਲਾ 18 ਮਈ 2025 - ਮਾਲੇਰਕੋਟਲਾ ਸਮੇਤ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਤਹਿਸੀਲਦਾਰ ਵਜੋਂ ਆਪਣੀਆਂ ਵਡਮੁੱਲੀਆਂ ਸੇਵਾਵਾਂ ਨਿਭਾਉਣ ਵਾਲੇ ਸ੍ਰੀ ਸਰਾਜ ਅਹਿਮਦ ਨੂੰ ਬਾਰ ਕੌਂਸਲ ਆਫ ਪੰਜਾਬ ਐਂਡ ਹਰਿਆਣਾ ਵੱਲੋਂ ਐਡਵੋਕੇਟਸ ਐਕਟ 1961 ਅਧੀਨ ਬਾਰ ਕੌਂਸਲ ਆਫ ਪੰਜਾਬ ਐਂਡ ਹਰਿਆਣਾ ਦੇ ਚੇਅਰਮੈਨ ਸ੍ਰੀ ਰਾਕੇਸ਼ ਗੁਪਤਾ ਵੱਲੋਂ ਵਕਾਲਤ ਦਾ ਸਰਟੀਫਿਕੇਟ ਜਾਰੀ ਕੀਤਾ ਗਿਆ।
ਇਸ ਮੌਕੇ ਤੇ ਬਾਰ ਕੌਂਸਲ ਆਫ ਪੰਜਾਬ ਐਂਡ ਹਰਿਆਣਾ ਹਾਈਕੋਰਟ ਬਾਰ ਕੌਂਸਲ ਦੇ ਮੈਂਬਰ ਐਡਵੋਕੇਟ ਸ੍ਰੀ ਗੁਰਤੇਜ ਗਰੇਵਾਲ ਵੀ ਮੌਜੂਦ ਸਨ। ਸਿਰਾਜ ਅਹਿਮਦ ਨੇ ਤਹਿਸੀਲਦਾਰ ਜਗਰਾਉਂ ਤੋਂ ਰਿਟਾਇਰ ਹੋ ਕੇ ਪੰਜਾਬ ਵਕਫ ਬੋਰਡ ਵਿੱਚ ਵੀ ਸੇਵਾਵਾਂ ਨਿਭਾਈਆਂ ਹਨ। ਜਮੀਨ, ਜਾਇਦਾਦਾਂ ਅਤੇ ਵਕਫ ਸੰਪੱਤੀਆਂ ਦੇ ਮਾਮਲਿਆਂ ਵਿੱਚ ਸਿਰਾਜ ਅਹਿਮਦ ਉੱਚ ਪੱਧਰ ਦੀ ਕਾਨੂੰਨੀ ਮੁਹਾਰਤ ਰੱਖਦੇ ਹਨ। ਉਹਨਾਂ ਦੀ ਇਸ ਵਿਸ਼ੇਸ਼ ਉਪਲਬਧੀ ਤੇ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਮੁਬਾਰਕਬਾਦ ਪੇਸ਼ ਕੀਤੀ ਗਈ ਅਤੇ ਉਮੀਦ ਕੀਤੀ ਗਈ ਕਿ ਉਹਨਾਂ ਦੀ ਕਾਨੂੰਨੀ ਮੁਹਾਰਤ ਦਾ ਲਾਭ ਸ਼ਹਿਰ ਵਾਸੀਆਂ ਨੂੰ ਜਰੂਰ ਪੁੱਜੇਗਾ।