ਫੀਲਡ ਕਾਮਿਆਂ ਵੱਲੋਂ ਚੰਡੀਗੜ੍ਹ ਅਤੇ ਪਟਿਆਲਾ ਵਿਖੇ 2 ਵੱਖ-ਵੱਖ ਤਰੀਕਾਂ ਨੂੰ ਧਰਨੇ ਲਾਉਣ ਦਾ ਐਲਾਨ
ਅਸ਼ੋਕ ਵਰਮਾ
ਬਠਿੰਡਾ, 18 ਮਈ 2025: ਪੀ ਡਬਲਿਊ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਦੀ ਮੀਟਿੰਗ ਜਿਲ੍ਹਾ ਪ੍ਧਾਨ ਬਲਰਾਜ ਸਿੰਘ ਮੌੜ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਮੀਟਿੰਗ ਵਿੱਚ ਜ਼ਿਲਾ ਚੇਅਰਮੈਨ ਹਰਨੇਕ ਸਿੰਘ ਗਹਿਰੀ, ਜਰਨਲ ਸਕੱਤਰ ਦਰਸ਼ਨ ਸ਼ਰਮਾ, ਕਿਸ਼ੋਰ ਚੰਦ ਗਾਜ,ਹੰਸ ਰਾਜ ਬੀਜਵਾ,ਲਖਵੀਰ ਸਿੰਘ ਭਾਗੀਵਾਂਦਰ, ਸੁਖਚੈਨ ਸਿੰਘ, ਗੁਰਮੀਤ ਸਿੰਘ ਭੋਡੀਪੁਰਾ,ਜੀਤ ਰਾਮ ਦੋਦੜਾ,ਬਲਜਿੰਦਰ ਸਿੰਘ, ਗੁਰਚਰਨ ਜੋੜਕੀਆਂ, ਜਸਵਿੰਦਰ ਸਿੰਘ,ਹਰਪ੍ਰੀਤ ਸਿੰਘ ਅਤੇ ਹੋਰ ਜਿਲ੍ਹਾ ਆਗੂਆਂ ਨੇ ਕਿਹਾ ਕਿ ਸੂਬਾ ਕਮੇਟੀ ਤੇ ਫੈਸਲੇ ਅਨੁਸਾਰ ਮੀਟਿੰਗ ਵਿੱਚ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਵੱਲੋਂ 15% ਕੋਟੇ ਅਧੀਨ ਪ੍ਰਮੋਟ ਕੀਤੇ ਜੂਨੀਅਰ ਇੰਜੀਨੀਅਰਾਂ ਵਿਰੁੱਧ ਮੁੱਖ ਦਫ਼ਤਰਾਂ ਵੱਲੋਂ ਮਾੜੇ ਪੱਤਰ ਕੱਢਕੇ ਕਾਰਵਾਈ ਕਰਨ ਦੇ ਮਨਸੂਬਿਆਂ ਤੇ ਖਿਲਾਫ ਅਤੇ ਪੰਚਾਇਤੀ ਕਰਨ ਦੇ ਨਾਂ ਤੇ ਸਰਕਾਰ ਵੱਲੋਂ ਪੇਂਡੂ ਜਲ ਸਪਲਾਈਆਂ ਨੂੰ ਪੰਚਾਇਤਾਂ ਦੇ ਹਵਾਲੇ ਕਰਨ ਦੇ ਵਿਰੁੱਧ 20 ਮਈ ਤੋਂ 30 ਮਈ ਤੱਕ ਸਰਕਲ ਪੱਧਰਾਂ ਤੇ ਰੋਸ ਧਰਨੇ ਦੇ ਕੇ ਮੰਗ ਪੱਤਰ ਦਿੱਤੇ ਜਾਣਗੇ ਅਤੇ 09-06-2025 ਨੂੰ ਮੁੱਖ ਇੰਜੀਨੀਅਰ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਦੇ ਪਟਿਆਲਾ ਦਫਤਰ ਵਿਖੇ ਫੀਲਡ ਮੁਲਾਜ਼ਮ ਪੰਜਾਬ ਪੱਧਰੀ ਰੋਸ ਧਰਨਾ ਦਿੱਤਾ ਜਾਵੇਗਾ।
ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਦੇ ਫੀਲਡ ਮੁਲਾਜ਼ਮਾਂ ਦੇ ਮਸਲੇ ਹੱਲ ਨਾਂ ਕਰਨ ਕਰਕੇ ਜਥੇਬੰਦੀ 27-05-2025 ਮੁੱਖ ਕਾਰਜਕਾਰੀ ਅਫਸਰ ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਚੰਡੀਗੜ ਦੇ ਖਿਲਾਫ ਮੁੱਖ ਦਫਤਰ ਸੈਕਟਰ 27 ਏ ਪਲਾਟ ਨੰਬਰ 1ਬੀ ਚੰਡੀਗੜ੍ਹ ਵਿਖੇ ਰੋਸ ਧਰਨਾ ਦਿਤਾ ਜਾਵੇਗਾ। ਜਥੇਬੰਦੀ ਆਗੂਆਂ ਨੇ ਕਿਹਾ ਕਿ ਫੀਲਡ ਦੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਜਥੇਬੰਦੀ ਦੀ ਮੀਟਿੰਗ ਮੁੱਖ ਕਾਰਜਕਾਰੀ ਅਫਸਰ ਸੀਵਰੇਜ ਬੋਰਡ ਚੰਡੀਗੜ੍ਹ ਨਾਲ 12 ਦਸੰਬਰ 2024 ਨੂੰ ਅਤੇ 13 ਮਾਰਚ 2025 ਨੂੰ ਮੁੱਖ ਇੰਜਨੀਅਰ ਨਾਲ ਮੀਟਿੰਗ ਹੋਈ ਸੀ। ਮੀਟਿੰਗ ਵਿੱਚ ਹੋਏ ਫੈਸਲੇ ਸਬੰਧੀ ਮੁਲਾਜ਼ਮਾਂ ਦੇ ਮਸਲੇ ਹੱਲ ਨਹੀਂ ਹੋਏ ਨਾਂ ਹੀ ਮੀਟਿੰਗਾਂ ਦੀ ਕੋਈ ਪ੍ਰੋਸੀਡਿੰਗ ਜਾਰੀ ਕੀਤੀ ਗਈ ਹੈ। ਮੁੱਖ ਦਫਤਰ ਵੱਲੋਂ ਸਰਕਾਰ ਦੀਆਂ ਹਦਾਇਤਾਂ ਨੂੰ ਚਾਹੇ ਕੋਈ ਡੀਏ ਏਰੀਅਰ ਸਬੰਧੀ ਪੱਤਰ ਹੋਵੇ ਜਾਂ ਕਣਕ ਅਲਾਉਂਸ ਉਸ ਦਾ ਪੱਤਰ ਦੋ ਦੋ ਮਹੀਨੇ ਸਰਕਲਾਂ ਨੂੰ ਨਹੀਂ ਭੇਜਿਆ ਜਾਂਦਾ ਹੈ।
ਆਗੂਆਂ ਨੇ ਕਿਹਾ ਕਿ ਹਰ ਤਰ੍ਹਾਂ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾਂ ,ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਵਿੱਚ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨਾਂ,ਮਹਿਕਮਾ ਸੀਵਰੇਜ ਬੋਰਡ ਦੇ ਸਰਵਿਸ ਰੂਲ ਬਣਾਏ ਜਾਣ,ਦਰਜਾ ਚਾਰ ਫੀਲਡ ਕਰਮਚਾਰੀਆਂ ਤੇ ਪ੍ਰਮੋਸ਼ਨ ਚੈਨਲ ਲਾਗੂ ਕੀਤਾ ਜਾਵੇ, ਕੰਨਟੈਕਟ ਕਰਮਚਾਰੀਆਂ ਦੀਆਂ ਉਜਰਤਾਂ ਵਿੱਚ ਵਾਧਾ ਕੀਤਾ ਜਾਵੇ ਅਤੇ ਫੀਲਡ ਵਿੱਚ ਕੰਟਰੈਕਟ, ਰੈਗੂਲਰ ਕਰਮਚਾਰੀਆਂ ਨੂੰ ਤਨਖਾਹਾਂ ਪਹਿਲ ਦੇ ਅਧਾਰ ਤੇ ਦੇਣ ਦਾ ਪ੍ਰਬੰਧ ਕਰਨਾਂ, ਰਿਟਾਇਰਡ ਕਰਮਚਾਰੀਆਂ ਦੇ ਬਕਾਏ ਦੇਣਾ,ਖਾਲੀ ਪੋਸਟਾਂ ਭਰੀਆਂ ਜਾਣ, ਠੇਕੇਦਾਰੀ ਸਿਸਟਮ ਬੰਦ ਕਰਕੇ ਰੈਗੂਲਰ ਭਰਤੀ ਕਰਨਾਂ ਆਦਿ ਮੰਗ ਪੱਤਰ ਵਿੱਚ ਦਰਜ ਮੰਗਾਂ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ ਜੋ ਸੂਬਾ ਕਮੇਟੀ ਵੱਲੋਂ 27-05-2025 ਨੂੰ ਮੁੱਖ ਦਫਤਰ ਚੰਡੀਗੜ੍ਹ ਵਿਖੇ ਰੋਸ ਧਰਨੇ ਦਿੱਤੇ ਜਾਣਗੇ ਉਹਨਾਂ ਵਿੱਚ ਜਿਲ੍ਹਾ ਬਠਿੰਡਾ ਤੋਂ ਫੀਲਡ ਮੁਲਾਜ਼ਮ ਵੱਡੀ ਗਿਣਤੀ ਵਿੱਚ ਇਸ ਰੋਸ ਧਰਨੇ ਵਿੱਚ ਸ਼ਾਮਿਲ ਹੋਣਗੇ। ਮੀਟਿੰਗ ਵਿੱਚ ਕੇਂਦਰੀ ਟਰੇਡ ਯੂਨੀਅਨਾਂ ਵੱਲੋਂ 9 ਜੁਲਾਈ ਦੀ ਕੀਤੀ ਜਾ ਰਹੀ ਹੜਤਾਲ ਵਿੱਚ ਫੀਲਡ ਮੁਲਾਜ਼ਮ ਵੱਡੀ ਗਿਣਤੀ ਵਿੱਚ ਹਿੱਸਾ ਲੈਣ ਦਾ ਫੈਸਲਾ ਕੀਤਾ ਗਿਆ।