ਲਿਫਟਿੰਗ ਨਾ ਹੋਣ ਤੇ ਆੜਤੀਆਂ ਅਤੇ ਮਜ਼ਦੂਰਾਂ ਵਿੱਚ ਰੋਸ
ਮੰਡੀ ਵਿੱਚ ਕੀਤੀ ਨਾਰੇਬਾਜ਼ੀ
ਰੋਹਿਤ ਗੁਪਤਾ
ਗੁਰਦਾਸਪੁਰ 18 ਮਈ ਮੰਡੀਆ ਵਿੱਚ ਕਣਕ ਦੀ ਖਰੀਦ ਲਗਭਗ ਮੁਕੰਮਲ ਹੋ ਚੁੱਕੀ ਹੈ। ਕਿਸਾਨ ਤਾਂ ਆਪਣੀ ਫਸਲ ਵੇਚ ਚੁੱਕੇ ਹਨ ਪਰ ਅੱਗੋਂ ਲਿਫਟਿੰਗ ਨਾ ਹੋਣ ਕਾਰਨ ਮੰਡੀ ਵਿੱਚ ਮਜ਼ਦੂਰ ਅਤੇ ਆੜਤੀ ਪਰੇਸ਼ਾਨ ਦਿਖ ਰਹੇ ਹਨ। ਜਿਲਾ ਗੁਰਦਾਸਪੁਰ ਦੀ ਕਾਲਾ ਅਫਗਾਨਾ ਮੰਡੀ ਵਿਖੇ ਆੜਤੀਆਂ ਅਤੇ ਮਜ਼ਦੂਰਾਂ ਨੇ ਲਿਫਟਿੰਗ ਨਾ ਹੋਣ ਦੇ ਰੋਸ਼ ਵਜੋਂ ਪ੍ਰਦਰਸ਼ਨ ਕੀਤਾ । ਉਹਨਾਂ ਦਾ ਕਹਿਣਾ ਹੈ ਕਿ ਹਜੇ ਤੱਕ ਮੰਡੀ ਵਿੱਚੋਂ ਸਿਰਫ 25 ਫੀਸਦੀ ਹੀ ਲਿਫਟਿੰਗ ਹੋਈ ਹੈ। ਜਿਸ ਕਾਰਨ ਉਹਨਾਂ ਨੂੰ ਦਿਨੋ ਦਿਨ ਖਤਰਾ ਬਣਿਆ ਹੋਇਆ ਹੈ। ਜੇਕਰ ਆਉਣ ਵਾਲੇ ਦਿਨਾਂ ਵਿੱਚ ਬਰਸਾਤ ਹੁੰਦੀ ਹੈ ਤਾਂ ਫਸਲ ਖਰਾਬ ਹੋਵੇਗੀ ,ਉਸ ਦਾ ਕੋਈ ਜਿੰਮੇਵਾਰ ਹੋਵੇਗਾ। ਦੂਜੇ ਪਾਸੇ ਅੱਗੋਂ ਝੋਨੇ ਦਾ ਸੀਜ਼ਨ ਆ ਰਿਹਾ ਹੈ ਅਤੇ ਸਾਰੇ ਮਜ਼ਦੂਰ ਉਧਰ ਲੱਗ ਜਾਣਗੇ, ਉਸ ਵੇਲੇ ਮੰਡੀ ਵਿੱਚ ਕਣਕ ਦੀ ਦੇਖਰੇਖ ਕੌਣ ਕਰੇਗਾ।