CBI ਜਾਂਚ ਮਾਮਲੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਮੌੜ ਵਿਖੇ ਕੀਤਾ ਪੁਤਲਾ ਫੂਕ ਰੋਸ ਮੁਜ਼ਾਹਰਾ
ਅਸ਼ੋਕ ਵਰਮਾ
ਬਠਿੰਡਾ, 07 ਅਕਤੂਬਰ 2026 : ਭਾਰਤੀ ਜਨਤਾ ਪਾਰਟੀ
ਜਿਲ੍ਹਾ ਪ੍ਰਧਾਨ ਬਠਿੰਡਾ ਦਿਹਾਤੀ ਗੁਰਪ੍ਰੀਤ ਸਿੰਘ ਮਲੂਕਾ, ਸਾਬਕਾ ਸੂਬਾ ਜਰਨਲ ਸਕੱਤਰ ਦਿਆਲ ਸੋਢੀ, ਸੂਬਾ ਜਰਨਲ ਸਕੱਤਰ ਜੀਵਨ ਗਰਗ ਅਤੇ ਸੂਬਾ ਮੀਤ ਪ੍ਰਧਾਨ ਨਵਜੋਤ ਗੁਣੀ ਦੀ ਅਗਵਾਈ ਹੇਠ ਭਾਜਪਾ ਵਰਕਰਾਂ ਨੇ ਪੁਤਲਾ ਸਾੜਿਆ ਅਤੇ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਖਿਲਾਫ ਜਬਰਦਸਤ ਨਾਅਰੇਬਾਜ਼ੀ ਕੀਤੀ।ਗੁਰਪ੍ਰੀਤ ਸਿੰਘ ਮਲੂਕਾ ਨੇ ਕਿਹਾ ਕਿ ਮੁੱਖ ਮੰਤਰੀ ਅਤੇ ਉਸਦੇ ਨਜਦੀਕੀਆਂ ਨੇ ਸੂਬੇ ਚ ਸ਼ਰੇਆਮ ਲੁੱਟ ਕੀਤੀ ਹੈ ਜਦੋਂ ਕਿ ਅਜਿਹਾ ਮੁੱਖ ਮੰਤਰੀ ਦੀ ਸ਼ਹਿ ਤੋਂ ਬਿਨਾਂ ਸੰਭਵ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰਨ ਲਈ ਇਹ ਦੋਸ਼ ਭਾਜਪਾ ਸਿਰ ਮੜ ਰਹੀ ਹੈ ਜਦੋਂ ਕਿ ਇਹ ਹੁਕਮ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਦਿੱਤੇ ਹਨ।
ਮਲੂਕਾ ਨੇ ਕਿਹਾ ਕਿ ਈ ਡੀ ਨੇ ਇਨ੍ਹਾਂ ਮਾਮਲਿਆ ਚ ਵਾਰ ਵਾਰ ਪੰਜਾਬ ਦੇ ਡੀ ਜੀ ਪੀ ਨੂੰ ਮਾਮਲਾ ਦਰਜ ਕਰਕੇ ਜਾਂਚ ਕਰਨ ਲਈ ਕਿਹਾ ਸੀ. ਪੰਜਾਬ ਸਰਕਾਰ ਤੇ ਡੀ ਜੀ ਪੀ ਦੋਸ਼ੀਆਂ ਨੂੰ ਬਚਾ ਰਹੀ ਸੀ। ਉਨ੍ਹਾਂ ਕਿਹਾ ਕਿ ਆਪ ਬੁਰੀ ਤਰ੍ਹਾਂ ਬੇਨਕਾਬ ਹੋ ਗਈ ਹੈ ਤੇ ਸੂਬੇ ਦੇ ਲੋਕ ਸੀ ਬੀ ਆਈ ਦਾ ਫੁੱਲਾਂ ਨਾਲ ਸਵਾਗਤ ਕਰ ਰਹੇ ਹਨ ।ਇਸ ਮੌਕੇ ਸੂਬਾ ਮੀਤ ਪ੍ਰਧਾਨ ਨਵਜੋਤ ਗੁਣੀ, ਸੁੱਖਵਿੰਦਰ ਗੁਣੀ ਸੂਬਾ ਸਕੱਤਰ ਕਿਸਾਨ ਵਿੰਗ ਬੂਟਾ ਭਾਈਰੂਪਾ, ਯੂਥ ਵਿੰਗ ਪ੍ਰਧਾਨ ਜਸਪ੍ਰੀਤ ਜੱਸਾ, ਹਰਵੰਤ ਸਿੰਘ ਗੁੰਮਟੀ ਕਲਾਂ ਚੰਦਨ ਕਾਂਤ ਕਾਲਾ ਕੁਲਦੀਪ ਸਿੰਘ ਚੇਲਾ ਗੁਰਜੀਤ ਸਿੰਘ ਗੋਰਾ ਦਿਉਣ ਮਹਿਲਾ ਵਿੰਗ ਪ੍ਰਧਾਨ ਸੁੱਖਵਿੰਦਰ ਕੌਰ ਮੇਜਰ ਸਿੰਘ ਸਤਨਾਮ ਸਿੰਘ ਜਸਪ੍ਰੀਤ ਸਿੰਘ ਫੂਲਕਾ ਹਰਸ਼ ਮੌੜ ਗੁਰਵਿੰਦਰ ਸਿੰਘ ਬੱਲੋ ਸੁਰਿੰਦਰ ਪਾਲ ਸਿੰਘ ਰਾਣਾ ਮਾਨ ਫੂਲ ਮਨਦੀਪ ਸਿੰਘ ਅਤੇ ਜਿਲ੍ਹਾ ਮੀਡੀਆ ਕਨਵੀਨਰ ਰਤਨ ਸ਼ਰਮਾ ਮਲੂਕਾ ਵੀ ਹਾਜਿਰ ਸਨ।