ਵਿਧਾਇਕ ਲਖਬੀਰ ਸਿੰਘ ਰਾਏ ਕੰਮ ਦੀ ਸ਼ੁਰੂਆਤ ਕਰਵਾਉਂਦੇ ਹੋਏ
ਦੀਦਾਰ ਗੁਰਨਾ
ਫ਼ਤਹਿਗੜ੍ਹ ਸਾਹਿਬ 07 ਅਕਤੂਬਰ 2026 : ਹਲਕਾ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਅੱਜ ਪਿੰਡ ਭੱਦਲਥੂਹਾ,ਰੰਘੇੜਾ ਰੋਡ ਤੋਂ ਬੀੜ ਭਮਾਰਸੀ ਤੱਕ ਲਗਪਗ 2.98 ਕਿਲੋਮੀਟਰ ਲੰਮੀ ਸੜ੍ਹਕ ਤੇ 23.32 ਲੱਖ ਰੁਪਏ ਦੀ ਲਾਗਤ ਨਾਲ ਪ੍ਰੀਮਿਕਸ ਪਾਉਣ ਦੇ ਕੰਮ ਦੀ ਸੁਰੂਆਤ ਕਰਵਾਈ , ਇਸ ਮੌਕੇ ਵਿਧਾਇਕ ਲਖਬੀਰ ਰਾਏ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਮਿਆਰੀ ਸੜ੍ਹਕ ਸਹੂਲਤਾਂ ਦੇਣ ਲਈ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ ਅਤੇ ਇਹ ਪਹਿਲ ਲੋਕਾਂ ਨੂੰ ਬਿਹਤਰ ਆਵਾਜਾਈ ਸਹੂਲਤਾਂ ਪ੍ਰਦਾਨ ਕਰਨ ਦੇ ਨਾਲ ਨਾਲ ਇਲਾਕੇ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰੇਗੀ
ਵਿਧਾਇਕ ਨੇ ਕਿਹਾ ਕਿ ਭੱਦਲਥੂਹਾ,ਰੰਘੇੜਾ ਰੋਡ ਤੋਂ ਬੀੜ ਭਮਾਰਸੀ ਤੱਕ ਦੀ ਇਸ ਸੜ੍ਹਕ ਦੀ ਪਿਛਲੇ ਲੰਮੇ ਸਮੇਂ ਤੋਂ ਖਸਤਾ ਹਾਲਤ ਚੱਲੀ ਆ ਰਹੀ ਸੀ ਜਿਸ ਕਾਰਨ ਲੋਕਾਂ ਨੂੰ ਆਵਾਜਾਈ ਵਿੱਚ ਮੁਸ਼ਕਲ ਪੇਸ਼ ਆਉਂਦੀ ਸੀ। ਉਨ੍ਹਾਂ ਕਿਹਾ ਕਿ ਸੜ੍ਹਕ ਦੇ ਬਣਨ ਨਾਲ ਲੋਕਾਂ ਦੀ ਲੰਮੇ ਸਮੇਂ ਦੀ ਮੰਗ ਪੂਰੀ ਕੀਤੀ ਜਾ ਰਹੀ ਹੈ। ਉਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਹੋਣ ਵਾਲੇ ਵਿਕਾਸ ਕੰਮਾਂ ਦੀ ਖੁਦ ਨਿਗਰਾਨੀ ਕੀਤੀ ਜਾਵੇ ਤਾਂ ਜੋ ਕੰਮ ਦੇ ਮਿਆਰ ਵਿੱਚ ਕੋਈ ਕਮੀ ਨਾ ਰਹੇ
ਇਸ ਮੌਕੇ ਸਰਪੰਚ ਬਲਕਾਰ ਸਿੰਘ ਹਰਦੀਪ ਸਿੰਘ ਨੰਬਰਦਾਰ ਹਰਦੀਪ ਸਿੰਘ ਕਰਨੈਲ ਸਿੰਘ ਜਸਵਿੰਦਰ ਸਿੰਘ ਜਗਤਾਰ ਸਿੰਘ ਹਰਜਿੰਦਰ ਸਿੰਘ ਲਖਵੀਰ ਸਿੰਘ ਜਗਦੀਪ ਸਿੰਘ ਨਿਰਮਲ ਸਿੰਘ ਹਾਜਰ ਸਨ
- Download Babushahi App
-
-