ਸਤਲੁੱਜ ਦਰਿਆ ਵਿੱਚ ਇਕੱਠੇ ਹੋਏ ਕੈਮੀਕਲ ਯੁਕਤ ਕਚਰੇ ਨੂੰ ਸਰਹਿੰਦ ਨਹਿਰ ਵਿੱਚ ਹੜਾਉਣ ਦੇ ਮਾਮਲੇ ਵਿੱਚ ਵਿਧਾਇਕ ਦੀ ਭੂਮਿਕਾ ਵੀ ਜਾਂਚ ਦੇ ਘੇਰੇ ਵਿੱਚ:- ਗੁਰਪ੍ਰਤਾਪ ਸਿੰਘ ਗਿੱਲ
ਮਨਪ੍ਰੀਤ ਸਿੰਘ
ਰੂਪਨਗਰ 7 ਅਕਤੂਬਰ
ਰੂਪਨਗਰ ਵਾਸੀ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਅਤੇ ਸੀਨੀਅਰ ਕਾਂਗਰਸੀ ਆਗੂ ਗੁਰਪ੍ਰਤਾਪ ਸਿੰਘ ਗਿੱਲ ਵੱਲੋਂ ਜ਼ਿਲ੍ਹਾ ਮੈਜਿਸਟ੍ਰੇਟ, ਰੂਪਨਗਰ ਨੂੰ ਇੱਕ ਪ੍ਰਤੀਨਿਧਤਾ ਭੇਜ ਕੇ ਪੁਲਿਸ ਨੂੰ ਹਦਾਇਤਾਂ ਜਾਰੀ ਕਰਨ ਦੀ ਮੰਗ ਕੀਤੀ ਗਈ ਹੈ ਕਿ ਹਿਮਾਚਲ ਦੀ ਇੰਡਸਟਰੀ ਤੋਂ ਸਤਲੁੱਜ ਦਰਿਆ ਵਿੱਚ ਆਏ ਕੈਮੀਕਲ ਯੁਕਤ ਕਚਰੇ ਨੂੰ ਸਰਹਿੰਦ ਨਹਿਰ ਵਿੱਚ ਵਹਾਉਣ ਦੇ ਮਾਮਲੇ ਵਿੱਚ ਵਿਧਾਇਕ ਦਿਨੇਸ਼ ਕੁਮਾਰ ਚੱਢਾ, ਹੈੱਡ ਵਰਕਸ ਦੇ ਅਧਿਕਾਰੀਆਂ, ਕੈਨਾਲ ਅਤੇ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਅਤੇ ਹੋਰ ਸਬੰਧਤ ਅਥਾਰਟੀਆਂ ਦੀ ਭੂਮਿਕਾ ਦੀ ਸੁਤੰਤਰ ਤੌਰ ’ਤੇ ਜਾਂਚ ਕੀਤੀ ਜਾਵੇ।ਅਤੇ ਕਿਹਾ ਗਿਆ ਜੇਕਰ ਇਸ ਮਾਮਲੇ ਵਿੱਚ ਇਹਨਾਂ ਦੀ ਕੋਈ ਵੀ ਕਾਰਵਾਈ ਸਾਮ੍ਹਣੇ ਆਉਂਦੀ ਹੈ, ਤਾਂ ਉਨ੍ਹਾਂ ਵੱਲੋਂ ਵੀ ਉਹੀ ਅਪਰਾਧ ਕੀਤਾ ਗਿਆ ਹੈ ਜੋ ਬੱਦੀ ਅਤੇ ਨਾਲਾਗੜ੍ਹ ਦੀਆਂ ਉਦਯੋਗਿਕ ਇਕਾਈਆਂ ਵੱਲੋਂ ਕੀਤਾ ਜਾ ਰਿਹਾ ਹੈ।
ਐੱਫ.ਆਈ.ਆਰ. ਨੰਬਰ 199 ਸਾਲ 2026, ਥਾਣਾ ਸਿਟੀ ਰੂਪਨਗਰ, ਵਿਧਾਇਕ ਦਿਨੇਸ਼ ਕੁਮਾਰ ਚੱਢਾ ਵੱਲੋਂ ਖੁਦ ਸ਼ਿਕਾਇਤਕਰਤਾ ਬਣ ਕੇ ਦਰਜ ਕਰਵਾਈ ਗਈ ਸੀ। ਰੂਪਨਗਰ ਤੋਂ ਵਿਧਾਨ ਸਭਾ ਮੈਂਬਰ ਦਿਨੇਸ਼ ਕੁਮਾਰ ਚੱਢਾ ਨੇ 23 ਅਗਸਤ 2026 ਵਾਲੇ ਦਿਨ ਮੌਕੇ ਦਾ ਦੌਰਾ ਕੀਤਾ, ਉੱਥੇ ਖੜ ਕੇ ਤਸਵੀਰਾਂ ਖਿੱਚਵਾਈਆਂ ਅਤੇ ਕੀਤੀ ਗਈ ਕਾਰਵਾਈ ਬਾਅਦ ਵਿੱਚ ਅਖ਼ਬਾਰਾਂ ਅਤੇ ਸੋਸ਼ਲ ਮੀਡੀਆ ’ਤੇ ਪ੍ਰਸਾਰਿਤ ਕੀਤੀਆ ਗਈਆ ।
ਗਿੱਲ ਦੇ ਦੋਸ਼ ਹਨ ਕਿ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਅਤੇ ਹੋਰ ਸਟਾਫ਼ ਵੱਲੋਂ ਵੀ ਉਹੀ ਅਪਰਾਧ ਕੀਤਾ ਗਿਆ ਹੈ ਜੋ ਬੱਦੀ ਦੀਆਂ ਉਦਯੋਗਿਕ ਇਕਾਈਆਂ ਵੱਲੋਂ ਕੀਤਾ ਗਿਆ ਸੀ,
ਅਰਥਾਤ ਰਸਾਇਣਕ ਰਹਿੰਦ-ਖੂੰਹਦ (Chemical Waste Material) ਨੂੰ ਬਾਹਰ ਕੱਢਣ ਦੀ ਥਾਂ ਸਰਹਿੰਦ ਨਹਿਰ ਵਿੱਚ ਹੜ੍ਹਾਂ ਦਿੱਤਾ ਗਿਆ। ਜਦਕਿ ਇਸ ਕਚਰੇ ਨੂੰ ਨਸ਼ਟ ਕਰਨ ਲਈ ਪਹਿਲਾ ਮਾਣਯੋਗ ਅਦਾਲਤ ਤੋਂ ਆਗਿਆ ਲੈਣੀ ਚਾਹੀਦੀ ਸੀ ਕਿਉਂ ਕਿ ਇਹ FIR NO.199 ਦੀ ਕੇਸ ਪ੍ਰਾਪਰਟੀ ਸੀ, ਜਿਸ ਨੂੰ ਸਾਂਭ ਕੇ ਰੱਖਣਾ ਬਹੁਤ ਜ਼ਰੂਰੀ ਸੀ ਅਤੇ ਆਗਿਆ ਮਿਲਣ ਤੋਂ ਬਾਅਦ ਭਾਰਤ ਸਰਕਾਰ ਦੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਵੱਲੋਂ ਜਾਰੀ ਦਿਸ਼ਾ-ਨਿਰਦੇਸਾਂ ਅਨੁਸਾਰ....
ਇਸ ਸਬੰਧ ਵਿੱਚ Hazardous Waste Management Rules, 2016 ਦੀ ਪਾਲਣਾ ਕਰਕੇ ਇਸ ਨੂੰ ਨਸ਼ਟ ਕਰਨਾ ਚਾਹੀਦਾ ਸੀ।
ਗਿੱਲ ਅਨੁਸਾਰ ਇਹ ਸਰਹਿੰਦ ਨਹਿਰ ਰੋਪੜ ਹੈੱਡ ਵਰਕਸ ਤੋਂ ਸ਼ੁਰੂ ਹੋ ਕੇ ਦੋਰਾਹੇ ਤੋਂ ਤਿੰਨ ਅਲੱਗ ਅਲੱਗ ਭਾਗਾ ਬਠਿੰਡਾ ਬ੍ਰਾਂਚ ਜੋ ਕੇ ਬਰਨਾਲ਼ਾ, ਬਠਿੰਡਾ, ਮਾਨਸਾ ਆਦਿ ਖੇਤਰਾਂ ਤੱਕ,, ਅਬੋਹਰ ਬ੍ਰਾਂਚ ਫ਼ਰੀਦਕੋਟ, ਮੁਕਤਸਰ ਅਬੋਹਰ, ਫਾਜ਼ਿਲਕਾ ਤੱਕ,, ਪਟਿਆਲਾ ਫੀਡਰ, ਪਟਿਆਲਾ ਨਾਭਾ, ਸੰਗਰੂਰ ਦੇ ਵੱਖ ਵੱਖ ਪਿੰਡਾਂ ਤੱਕ ਪੀਣ ਵਾਲਾ ਅਤੇ ਸਿੰਚਾਈ ਲਈ ਪਾਣੀ ਪਹੁੰਚਾਉਂਦੀਆਂ ਹਨ।
ਕਚਰੇ ਨੂੰ ਸਰਹਿੰਦ ਨਹਿਰ ਵਿੱਚ ਛੱਡਣ ਨਾਲ ਦੋ ਗੰਭੀਰ ਪ੍ਰਭਾਵ ਪਏ—ਪਹਿਲਾ, ਪ੍ਰਦੂਸ਼ਕ ਪਦਾਰਥ ਕਈ ਜ਼ਿਲ੍ਹਿਆਂ ਦੇ ਪੀਣ ਵਾਲੇ ਅਤੇ ਸਿੰਚਾਈ ਵਾਲੇ ਪਾਣੀ ਦੀ ਸਪਲਾਈ ਵਿੱਚ ਪਹੁੰਚ ਗਏ,ਜਿਸ ਨਾਲ ਕੈਂਸਰ ਵਰਗੀਆ ਬਹੁਤ ਸਾਰੀਆਂ ਗੰਭੀਰ ਬਿਮਾਰੀਆ ਪੈਦਾ ਹੁੰਦੀਆਂ। ਤਕ਼ਰੀਬਨ ਅੱਧਾ ਪੰਜਾਬ ਖਾਸ ਤੌਰ ਤੇ ਮਾਲਵਾ ਖ਼ੇਤਰ ਜਿੱਥੇ ਦੇ ਲੋਕ ਪੀਣ ਲਈ, ਸਿੰਚਾਈ ਲਈ, ਪਸ਼ੂਆਂ ਨੂੰ ਪਿਲਾਉਣ ਕੇਵਲ ਇਸ ਨਹਿਰੀ ਪਾਣੀ ਦੇ ਉੱਤੇ ਨਿਰਭਰ ਹਨ।
ਸੰਸਦ ਵਿੱਚ ਸੋਂਪੀ ਗਈ ਇੱਕ ਰਿਪੋਰਟ ਅਨੁਸਾਰ ਪੰਜਾਬ ਵਿੱਚ ਹਰ ਸਾਲ ਤਕੀਬਨ 18 ਹਜਾਰ ਤੋਂ 20 ਹਜ਼ਾਰ ਮੌਤਾਂ ਕੇਵਲ ਕੈਂਸਰ ਕਰਨ ਹੁੰਦੀਆਂ।ਪੰਜਾਬ ਦੇ ਮਾਲਵਾ ਬੈਲਟ ਇਲਾਕ਼ੇ ਨੂੰ ਦੇਸ਼ ਵਿੱਚ ਅੱਜ ਕੱਲ ਕੈਂਸਰ ਬੈਲਟ ਦੇ ਨਾਮ ਨਾਲ ਜਾਣਿਆ ਜਾਣ ਲੱਗ ਪਿਆ ਹੈ। ਜਿੱਥੇ ਹਰ ਸਾਲ ਹਜ਼ਾਰਾਂ ਹੀ ਕੈਂਸਰ ਦੇ ਨਵੇਂ ਮਰੀਜ਼ ਸਾਮ੍ਹਣੇ ਆਉਂਦੇ ਹਨ।
ਦੂਜਾ, ਉਹ ਸਮੱਗਰੀ ਨਸ਼ਟ ਹੋ ਗਈ ਜਿਸ ਦੀ ਜਾਂਚ FIR NO 199 ਵਿੱਚ ਦਰਜ ਮਾਮਲੇ ਦੀ ਤਫ਼ਤੀਸ਼ ਲਈ ਕੀਤੀ ਜਾਣੀ ਸੀ;
ਹਲਕਾ ਵਿਧਾਇਕ ਦਿਨੇਸ਼ ਚੱਢਾ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਰੂਪਨਗਰ ਤੇ ਨਹਿਰੀ ਵਿਭਾਗ ਦੀ ਮਿਲੀ ਭੁਗਤ ਨਾਲ ਐਫ਼ ਆਈ ਆਰ ਵਿੱਚ ਦਰਜ਼ ਮੁੱਖ ਮੁਲਜ਼ਮ ਹਿਮਾਚਲ ਪ੍ਰਦੇਸ਼ ਦੀ ਇੰਡਸਟਰੀ ਨੂੰ ਬਚਾਉਣ ਲਈ ਉਸ ਕੈਮੀਕਲ ਵੇਸਟ ਨੂੰ ਸਰਹਿੰਦ ਨਹਿਰ ਵਿੱਚ ਹੜਾ ਦਿੱਤਾ ਗਿਆ ਹੈ।
ਇਹ ਵੀ ਉਨ੍ਹਾਂ ਹੀ ਗੰਭੀਰ ਜ਼ੁਰਮ ਹੈ ਜਿੰਨਾ ਹਿਮਾਚਲ ਪ੍ਰਦੇਸ਼ ਦੀਆਂ ਉਦਯੋਗਿਕ ਇਕਾਈਆਂ ਵੱਲੋਂ ਸਤਲੁਜ ਵਿੱਚ ਕੈਮੀਕਲ ਵਾਲਾ ਕਚਰਾ ਛੱਡ ਕੇ ਕੀਤਾ ਗਿਆ ਹੈ।
ਰੋਪੜ ਹੈੱਡ ਵਰਕਸ ਤੋਂ ਸਰਹਿੰਦ ਨਹਿਰ ਵਿੱਚ ਜੋ ਇਹ ਕੈਮੀਕਲ ਜੁਕਤ ਕਚਰਾ ਛੱਡਿਆ ਗਿਆ ਹੈ।ਇਹ ਉਨ੍ਹਾਂ ਜਨਤਕ ਅਧਿਕਾਰੀਆਂ ਵੱਲੋਂ ਜਾਂ ਉਨ੍ਹਾਂ ਦੀ ਜਾਣਕਾਰੀ ਵਿੱਚ ਛੱਡਿਆ ਗਿਆ ਹੈ, ਜਿਨ੍ਹਾਂ ਦੀ ਜ਼ਿੰਮੇਵਾਰੀ ਇਸ ਜਲ ਸਰੋਤ ਦੀ ਸੁਰੱਖਿਆ ਕਰਨਾ ਹੈ।
ਗੁਰਪ੍ਰਤਾਪ ਸਿੰਘ ਗਿੱਲ ਨੇ ਜ਼ਿਲ੍ਹਾ ਮੈਜਿਸਟ੍ਰੇਟ, ਰੂਪਨਗਰ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਵਿੱਚ ਪੁਲਿਸ ਨੂੰ ਨਿਰਪੱਖ ਅਤੇ ਸੁਤੰਤਰ ਜਾਂਚ ਕਰਨ ਲਈ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ ਜਾਣ ਅਤੇ ਰੂਪਨਗਰ ਦੇ ਐਮ ਐਲ ਏ ਦਿਨੇਸ਼ ਕੁਮਾਰ ਚੱਢਾ, ਹੈੱਡ ਵਰਕਸ ਦੇ ਅਧਿਕਾਰੀਆਂ, ਕੈਨਾਲ ਅਤੇ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਅਤੇ ਹੋਰ ਸਬੰਧਤ ਅਥਾਰਟੀਆਂ ਨੂੰ ਇਸ ਮਾਮਲੇ ਦੀ ਜਾਂਚ ਵਿੱਚ ਸ਼ਾਮਿਲ ਕੀਤਾ ਜਾਵੇ ਅਤੇ ਪਤਾ ਕੀਤਾ ਜਾਵੇ ਇਸ ਮਾਮਲੇ ਵਿੱਚ ਉਹਨਾਂ ਦੀ ਕੀ ਭੂਮਿਕਾ ਰਹੀ ।