ਸਾਂਝਾ ਮੰਚ ਥਰਮਲ ਕੰਟਰੈਕਟਰ ਵਰਕਰ ਯੂਨੀਅਨ ਵੱਲੋਂ ਹੜਤਾਲ ਦੂਜੇ ਦਿਨ ਵੀ ਜਾਰੀ
ਮਨਪ੍ਰੀਤ ਸਿੰਘ
ਰੂਪਨਗਰ 27 ਜੁਲਾਈ
ਅੱਜ ਸਾਂਝਾ ਮੰਚ ਥਰਮਲ ਕੰਟਰੈਕਟਰ ਵਰਕਰ ਯੂਨੀਅਨ ਵੱਲੋਂ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਦੇ ਮੇਨ ਗੇਟ ਤੇ ਕੀਤੀ ਜਾ ਰਹੀ ਹੜਤਾਲ ਦੂਜੇ ਦਿਨ ਵਿਚ ਆ ਗਈ ਹੈ। ਇਸ ਹੜਤਾਲ ਦਾ ਮੁੱਖ ਮੁੱਦਾ ਆਫਰ ਲੈਟਰ ਜਾਰੀ ਕਰਵਾਉਣਾ ਅਤੇ ਕਮਰਚਾਰੀਆਂ ਦੀ ਉਮਰ ਦੀ ਲਿਮਟ 58 ਸਾਲ ਤੋਂ 62 ਸਾਲ ਤੱਕ ਵਧਾਉਣਾ ਹੈ। ਇਹ ਹੜਤਾਲ ਸਮੁੱਚੇ ਪੰਜਾਬ ਵਿੱਚ ਪੀ ਐਸ ਪੀ ਸੀ ਐਲ ਦੇ ਸਾਰੀਆਂ ਜਥੇਬੰਦੀਆਂ ਵੱਲੋਂ ਸਾਮੁਹਿਕ ਤੌਰ ਤੇ ਕੀਤੀ ਜਾ ਰਹੀ ਹੈ। ਹੁਣ ਇਹ ਮੰਗਾ ਪੂਰੀ ਹੋਣ ਤੱਕ ਜਾਰੀ ਰਹੇਗਾ। ਹੜਤਾਲ ਵਿੱਚ ਲਗਭਗ 200 ਤੋਂ ਵੀ ਵੱਧ ਮੁਲਾਜ਼ਮਾਂ ਨੇ ਸ਼ਮੂਲੀਅਤ ਕੀਤੀ। ਮਿਤੀ 25-07-26 ਨੂੰ ਚੰਡੀਗੜ੍ਹ ਵਿੱਚ ਮਾਨਯੋਗ ਬਿਜਲੀ ਮੰਤਰੀ ਅਤੇ ਪੀ ਐਸ ਪੀ ਸੀ ਐਲ ਮੈਨੇਜਮੈਂਟ ਨਾਲ 6 ਘੰਟਿਆਂ ਤੋਂ ਵੱਧ ਸਮਾਂ ਚਲੀ ਮੀਟਿੰਗ ਬੇਨਤੀਜਾ ਰਹੀ। ੳਸ ਤੋਂ ਬਾਅਦ ਮਿਤੀ 26-07-2026 ਨੂੰ ਪਟਿਆਲਾ ਵਿਖੇ ਵਿੱਤ ਮੰਤਰੀ ਅਤੇ ਪੀ ਐਸ ਪੀ ਸੀ ਐਲ ਮੈਨੇਜਮੈਂਟ ਨਾਲ 12 ਘੰਟਿਆਂ ਤੋਂ ਵੀ ਵੱਧ ਸਮਾਂ ਚਲੀ ਮੀਟਿੰਗ ਵੀ ਬੇਨਤੀਜਾ ਰਹੀ। ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਅਤੇ ਪੀ ਐਸ ਪੀ ਸੀ ਐਲ ਮੈਨੇਜਮੈਂਟ ਨੂੰ ਕਲੀਅਰ ਕਰ ਦਿੱਤਾ ਗਿਆ ਕਿ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਹੜਤਾਲ ਇਸੇ ਤਰ੍ਹਾਂ ਅਣਮਿੱਥੇ ਸਮੇਂ ਲਈ ਜਾਰੀ ਰੱਖੀ ਜਾਵੇਗੀ । ਜਨਰਲ ਸਕੱਤਰ ਬਲਵਿੰਦਰ ਸਿੰਘ ਸਸਕੌਰ, ਸਲਾਹਕਾਰ ਬਲਬੀਰ ਸਿੰਘ, ਪ੍ਰੈਸ ਸਕੱਤਰ ਪਰਗਟ ਸਿੰਘ ਘਨੌਲੀ, ਪ੍ਰਧਾਨ ਸਿਮਰਨਜੀਤ ਸਿੰਘ ਨੀਲੋਂ, ਗੁਰਵਿੰਦਰ ਸਿੰਘ ਘਨੌਲੀ ਆਦਿ ਬੁਲਾਰਿਆਂ ਨੇ ਸੰਬੋਧਨ ਕੀਤਾ। ਇਸ ਮੌਕੇ ਤੇ ਬਿਕਰਮਜੀਤ ਸਿੰਘ, ਸੰਦੀਪ, ਰਾਮਾਨੰਦ, ਗੁਰਪਾਲ ਸਿੰਘ, ਅਛਰਾ ਸ਼ਰਮਾ ਗੁਲਸ਼ਨ ਆਦਿ ਆਗੂ ਮੌਜੂਦ ਸਨ।