ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਕਾਰਜਾਂ ਸੰਬੰਧੀ ਲੋਕਾਂ ਨਾਲ ਸਿੱਧਾ ਵਿਚਾਰ ਵਟਾਂਦਰਾ ਕਰਦੇ ਹੋਏ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਤੇ ਸਾਥੀ
ਦੀਦਾਰ ਗੁਰਨਾ
ਫਤਹਿਗੜ੍ਹ ਸਾਹਿਬ 26 ਜੁਲਾਈ 2026 : ਲੋਕ ਮਿਲਣੀ ਪ੍ਰੋਗਰਾਮ ਦੌਰਾਨ ਪਿੰਡ ਮਾਧੋਪੁਰ ਵਿਖੇ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਸਟੇਟ ਸਪੋਕਸਪਰਸਨ ਆਮ ਆਦਮੀ ਪਾਰਟੀ ਨੇ ਦੱਸਿਆ ,ਕਿ ਪੰਜਾਬ ਸਰਕਾਰ ਵੱਲੋਂ ਰਾਸ਼ਨ ਕਾਰਡ ਵਿੱਚ ਹੋਰ ਨਾਮ ਸ਼ਾਮਿਲ ਕਰਨ ਜਾਂ ਨਵਾਂ ਰਾਸ਼ਨ ਕਾਰਡ ਬਣਾਉਣ ਲਈ ਇੱਕ ਐਪ ਜਾਰੀ ਕੀਤੀ ਗਈ ਹੈ ਜੋ ਪੰਜਾਬੀ ਜਾਂ ਅੰਗ੍ਰੇਜੀ ਵਿੱਚ "ਮੇਰਾ ਰਾਸ਼ਨ "ਵੱਜੋਂ ਆਪਣੇ ਮੋਬਾਈਲ ਵਿੱਚ ਡਾਊਨਲੋਡ ਕਰਕੇ ਵਰਤੋਂ ਵਿੱਚ ਲਿਆਕੇ ਲਾਭ ਲਿਆ ਜਾ ਸਕਦਾ ਹੈ ,ਘਰ ਬੈਠ ਕੇ ਕਿਸੇ ਵੀ ਸੀ ਐਸ ਸੀ ਸੈਂਟਰ ਜਾਂ ਸਰਕਾਰ ਦੇ ਸੁਵਿਧਾ ਕੇਂਦਰ ਰਾਹੀਂ ਰਾਸ਼ਨ ਕਾਰਡ ਸੰਬੰਧੀ ਕੰਮ ਕੀਤੇ ਜਾ ਸਕਦੇ ਹਨ , ਵੱਡੀ ਗਿਣਤੀ ਵਿੱਚ ਹਾਜ਼ਰ ਔਰਤਾਂ ਨੂੰ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਲਾਭ ਮਿਲਣ ਬਾਰੇ ਪੁੱਛਿਆ ਗਿਆ ਤਾਂ ਸਾਰੀਆਂ ਬੀਬੀਆਂ ਵੱਲੋਂ ਦੱਸਿਆ ਗਿਆ ਕਿ ਸਾਰੀਆਂ ਦੇ ਖਾਤਿਆਂ ਵਿੱਚ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਵੱਲੋਂ ਭੇਜੇ ਪੈਸੇ ਆ ਗਏ ਹਨ ਅਤੇ ਔਰਤਾਂ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਧੰਨਵਾਦ ਆਖਿਆ ਗਿਆ
ਇਸ ਮੌਕੇ ਸਰਪੰਚ ਹਰਵੇਲ ਸਿੰਘ ਸਾਬਕਾ ਜਿਲਾ ਸਿਖਿਆ ਅਫਸਰ ਵੱਲੋਂ ਪਿੰਡ ਵਾਸੀਆਂ ਨੂੰ ਪਾਣੀ ਦੀ ਮਹੱਤਤਾ ਅਤੇ ਸਾਂਭ ਸੰਭਾਲ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ , ਇਸ ਸਮੇਂ ਪ੍ਰਿੰਸੀਪਲ ਜਤਿੰਦਰ ਸਿੰਘ ਵੱਲੋਂ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਗਿਆ ਅਤੇ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਸਿੱਖਿਆ ਤੇ ਵਿਕਾਸ ਕਾਰਜਾਂ ਦੀ ਪ੍ਰਸੰਸਾ ਕੀਤੀ ਗਈ , ਬਲਬੀਰ ਸਿੰਘ ਸੋਢੀ ਬਲਾਕ ਪ੍ਰਧਾਨ ਵੱਲੋਂ ਪੰਚਾਇਤ ਅਤੇ ਨਗਰ ਨਿਵਾਸੀਆਂ ਵੱਲੋਂ ਬਖਸ਼ੇ ਮਾਣ ਸਤਿਕਾਰ ਲਈ ਸ਼ੁਕਰਾਨਾ ਪ੍ਰਗਟ ਕੀਤਾ ਗਿਆ , ਹੋਰਨਾਂ ਤੋਂ ਇਲਾਵਾ ਸਾਬਕਾ ਸਰਪੰਚ ਸੰਪੂਰਨ ਸਿੰਘ, ਨੌਜਵਾਨ ਆਗੂ ਹਰਵਿੰਦਰ ਸਿੰਘ, ਲਵਪ੍ਰੀਤ ਸਿੰਘ,ਲਵਲੀ ਮਾਧੋਪੁਰ,ਪੰਚ ਬਲਜੀਤ ਕੌਰ, ਪੰਚ ਪਿਆਰੀ ਕੌਰ, ਨਰਿੰਦਰ ਜੀਤ ਕੌਰ ਖਾਲਸਾ, ਅਨਵਰ ਮੁਹੰਮਦ ਖੇਤੀਬਾੜੀ ਅਫਸਰ ਪੀ ਐਨ ਬੀ ਐਫ ਟੀ ਸੀ , ਜਸਵੀਰ ਕੌਰ ਮੇਟ ਜੀ ਰਾਮ ਜੀ ਅਤੇ ਸਮੂੰਹ ਨਗਰ ਨਿਵਾਸੀਆਂ ਵੱਲੋਂ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਕਾਰਜਾਂ ਅਤੇ ਭਲਾਈ ਸਕੀਮਾਂ ਦੇਣ ਲਈ ਧੰਨਵਾਦ ਸਹਿਤ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਦੀ ਲੰਮੀ ਉਤਸ਼ਾਹਿਤ ਜੀਵਨ ਦੀ ਕਾਮਨਾ ਕੀਤੀ