ਨਰਮੇ ਦੀ ਬਿਜਾਈ ਨੂੰ ਲੈ ਕੇ ਮੁੱਖ ਖੇਤੀਬਾੜੀ ਅਫਸਰ ਬਠਿੰਡਾ ਵੱਲੋਂ ਬਲਾਕ ਖੇਤੀਬਾੜੀ ਅਫਸਰਾਂ ਨਾਲ ਮੀਟਿੰਗ
ਅਸ਼ੋਕ ਵਰਮਾ
ਬਠਿੰਡਾ, 28 ਅਪ੍ਰੈਲ 2026 : ਨਰਮੇ ਦੀ ਬਜਾਏ ਨੂੰ ਲੈ ਕੇ ਅੱਜ ਡਾਕਟਰ ਹਰਪ੍ਰੀਤਪਾਲ ਕੌਰ ਮੁੱਖ ਖੇਤੀਬਾੜੀ ਅਫਸਰ ਬਠਿੰਡਾ ਨੇ ਜਿਲ੍ਹੇ ਦੇ ਸਮੂਹ ਬਲਾਕ ਅਫਸਰਾਂ ਦੇ ਨਾਲ ਕੀਤੀ। ਮੀਟਿੰਗ ਵਿੱਚ ਮੁੱਖ ਖੇਤੀਬਾੜੀ ਅਫਸਰ ਬਠਿੰਡਾ ਨੇ ਸਮੂਹ ਬਲਾਕ ਅਫਸਰਾਂ ਤੋਂ ਨਰਮੇ ਦੀ ਬਿਜਾਈ ਦੇ ਟੀਚਿਆਂ ਦੀ ਵੰਡ ਕੀਤੀ ਅਤੇ ਬਲਾਕ ਅਫਸਰਾਂ ਨੂੰ ਹਦਾਇਤ ਕੀਤੀ ਕਿ ਉਹ ਵੱਧ ਤੋਂ ਵੱਧ ਆਪਣੇ ਫੀਲਡ ਸਟਾਫ ਨੂੰ ਹਦਾਇਤ ਕਰਨ ਕਿ ਉਹ ਕਿਸਾਨਾਂ ਵਿੱਚ ਜਾ ਕੇ ਨਰਮੇ ਦੀ ਬਿਜਾਈ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ।
ਉਹਨਾਂ ਦੱਸਿਆ ਕਿ ਨਰਮੇ ਦੀ ਬਜਾਈ 15 ਮਈ ਤੱਕ ਹੋਣੀ ਚਾਹੀਦੀ ਹੈ ਇਸ ਦੌਰਾਨ ਉਹਨਾਂ ਦੱਸਿਆ ਕਿ ਨਹਿਰੀ ਪਾਣੀ ਦੀ ਸਪਲਾਈ ਸਮੇਂ-ਸਿਰ ਚੱਲ ਰਹੀ ਹੈ। ਜੇਕਰ ਕਿਸੇ ਬਲਾਕ ਜਾਂ ਪਿੰਡ ਵਿੱਚ ਨਹਿਰੀ ਪਾਣੀ ਦੀ ਸਪਲਾਈ ਘੱਟ ਹੈ ਤਾਂ ਕਿਸਾਨ ਵੀਰ ਸਬੰਧਤ ਬਲਾਕ ਅਫਸਰ ਨਾਲ ਸੰਪਰਕ ਕਰਨ ਇੱਥੇ ਨਾਲ ਹੀ ਉਹਨਾਂ ਦੱਸਿਆ ਕਿ ਨਰਮੇ ਦੇ ਹਰ ਕਿਸਮ ਦੇ ਬੀਜ ਬਾਜ਼ਾਰ ਵਿੱਚ ਉਪਲਬਧ ਹਨ ਅਤੇ ਗੁਜਰਾਤ ਵਿੱਚੋਂ ਆਉਣ ਵਾਲੇ ਬੀਟੀ ਕਾਟਨ ਬੀਜ ਨੂੰ ਰੋਕਣ ਲਈ ਜਿਲ੍ਹੇ ਵਿੱਚ ਟੀਮਾਂ ਬਣ ਚੁੱਕੀਆਂ ਹਨ, ਜਿਹੜੀਆਂ ਟੀਮਾਂ ਬੱਸ ਸਟੈਂਡ ਰੇਲਵੇ ਸਟੇਸ਼ਨ ਅਤੇ ਜਿਲ੍ਹੇ ਦੇ ਬਾਰਡਰਾਂ ਤੇ ਆਉਣ ਵਾਲੀਆਂ ਗੱਡੀਆਂ ਨੂੰ ਚੈੱਕ ਕਰਕੇ ਬੀਟੀ ਕਾਟਨ ਬੀਜ ਨੂੰ ਜਿਲ੍ਹੇ ਵਿੱਚ ਆਉਣ ਤੋਂ ਰੋਕਣਗੇ।
ਮੀਟਿੰਗ ਦੌਰਾਨ ਮੁੱਖ ਖੇਤੀਬਾੜੀ ਅਫਸਰ ਬਠਿੰਡਾ ਨੇ ਕਿਹਾ ਕਿ ਕਿਸਾਨ ਵੀਰ ਨਰਮੇ ਦੀ ਬਿਜਾਈ ਤੋਂ ਪਹਿਲਾਂ ਆਪਣੇ ਖੇਤ ਦੀ ਮਿੱਟੀ ਅਤੇ ਪਾਣੀ ਨੂੰ ਜਰੂਰ ਚੈੱਕ ਕਰਾਉਣ। ਮਿੱਟੀ ਪਾਣੀ ਟੈਸਟ ਕਰਵਾਉਣ ਲਈ ਜ਼ਿਲ੍ਹੇ ਵਿੱਚ ਖੇਤੀ ਭਵਨ ਬਠਿੰਡਾ, ਬਲਾਕ ਖੇਤੀਬਾੜੀ ਦਫ਼ਤਰ ਤਲਵੰਡੀ ਸਾਬੋ ਅਤੇ ਬਲਾਕ ਖੇਤੀਬਾੜੀ ਦਫ਼ਤਰ ਰਾਮਪੁਰਾ ਵਿਖੇ ਮਿੱਟੀ ਪਾਣੀ ਚੈੱਕ ਕਰਨ ਦੀਆਂ ਲੈਬਾਂ ਹਨ, ਜਿੰਨ੍ਹਾਂ ਵਿੱਚੋਂ ਕਿਸਾਨ ਵੀਰ ਤੇ ਮੁਫ਼ਤ ਵਿੱਚ ਆਪਣੇ ਖੇਤ ਦੀ ਮਿੱਟੀ ਪਾਣੀ ਚੈੱਕ ਕਰਵਾ ਸਕਦੇ ਹਨ ਮਿੱਟੀ ਪਾਣੀ ਚੈੱਕ ਕਰਵਾਉਣ ਨਾਲ ਕਿਸਾਨ ਵੀਰ ਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਖੇਤ ਵਿੱਚ ਕਿਹੜੀ ਖਾਦ ਕਿੰਨੀ ਕੁ ਮਾਤਰਾ ਵਿੱਚ ਵਰਤਣੀ ਹੈ ਇਸ ਨਾਲ ਖਾਦਾਂ ਦੀ ਵਰਤੋਂ ਵੀ ਸੰਤੁਲਿਤ ਹੋਵੇਗੀ।