ਯੁੱਧ ਨਸ਼ਿਆ ਵਿਰੁੱਧ ‘ ਮੁਹਿੰਮ ਤਹਿਤ ਸਮਰੱਥਾ ਨਿਰਮਾਣ ਟ੍ਰੇਨਿੰਗ ਸਿਖਲਾਈ ਪ੍ਰੋਗਰਾਮ ਕਰਵਾਇਆ ਜਾਵੇਗਾ- ਨੋਡਲ ਅਫਸਰ
7 ਜਨਵਰੀ ਨੂੰ ਸਰਕਾਰੀ ਕਾਲਜ ਗੁਰਦਾਸਪੁਰ, 8 ਜਨਵਰੀ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਡੇਰਾ ਬਾਬ ਨਾਨਕ ( ਲੜਕੇ) ਅਤੇ 9 ਜਨਵਰੀ ਨੂੰ ਸੇਂਟ ਵਾਰੀਅਜ਼ ਸਕੂਲ ਕਾਦੀਆਂ ਵਿਖੇ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਟ੍ਰੈਨਿੰਗ ਕਰਵਾਈ ਜਾਵੇਗੀ
ਰੋਹਿਤ ਗੁਪਤਾ
ਗੁਰਦਾਸਪੁਰ, 6 ਜਨਵਰੀ 2026:
'ਯੁੱਧ ਨਸ਼ਿਆ ਵਿਰੁੱਧ' ਮੁਹਿੰਮ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਰੋਕਥਾਮ ਲਈ ਸਮਰੱਥਾ ਨਿਰਮਾਣ ਟ੍ਰੈਨਿੰਗ ਸਿਖਲਾਈ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਮਿੰਦਰ ਸਿੰਘ ਸੈਣੀ, ਨੋਡਲ ਅਫਸਰ, ਯੁੱਧ ਨਸ਼ਿਆ ਵਿਰੁੱਧ ਮੁਹਿੰਮ ਨੇ ਦੱਸਿਆ ਕਿ ਜਿਲ੍ਹੇ ਗੁਰਦਾਸਪੁਰ ਦੇ ਸਾਰੇ ਏਡਿਡ, ਮੈਰੀਟੋਰੀਅਸ, ਸਰਕਾਰੀ ਹਾਈ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਮੁੱਖੀਆਂ ਦੀ ਟ੍ਰੇਨਿੰਗ ਟ੍ਰੈਨਰਜ ਵੱਲ਼ੋਂ ਕਰਵਾਈ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਸ ਟ੍ਰੇਨਿੰਗ ਦਾ ਉਦੇਸ਼ ਵਿਦਿਆਰਥੀਆਂ ਦੀ ਮਾਨਸਿਕ ਸਿਹਕ ਬਹਿਤਰ ਬਣਾਉਣਾ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਨੂੰ ਰੋਕਣਾ। ਉਨ੍ਹਾਂ ਦੱਸਿਆ ਕਿ ਟਾਟਾ ਇੰਸਟੀਚਊਟ ਆਫ ਸ਼ੋਸ਼ਲ ਸਾਇੰਸਜ ਮੁਬੰਈ ਦੇ ਸਕੂਲ ਇੰਨਸੀਏਟਵ ਫਾਰ ਮੈਂਟਲ ਹੈੱਲਥ ਐਡਵੋਕੈਸੀ ਦੇ ਮਹਿਰਾਂ ਵੱਲੋਂ ਟ੍ਰੈਨਿੰਗ ਕਰਵਾਈ ਜਾਵੇਗੀ।
ਉਨ੍ਹਾਂ ਦੱਸਿਆ ਕਿ 7 ਜਨਵਰੀ ਨੂੰ ਸਰਕਾਰੀ ਕਾਲਜ ਗੁਰਦਾਸਪੁਰ, 8 ਜਨਵਰੀ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਡੇਰਾ ਬਾਬ ਨਾਨਕ ( ਲੜਕੇ) ਅਤੇ 9 ਜਨਵਰੀ ਨੂੰ ਸੇਂਟ ਵਾਰੀਅਰਜ ਸਕੂਲ ਕਾਦੀਆਂ ਵਿਖੇ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਟ੍ਰੈਨਿੰਗ ਕਰਵਾਈ ਜਾਵੇਗੀ।
ਟ੍ਰੇਨਿੰਗ ਲਈ ਹਰ ਤਰ੍ਹਾਂ ਦੀ ਲੋੜੀਂਦੀ ਜਾਣਕਾਰੀ ਲਈ ਜਿਲ੍ਹਾ ਗਾਈਡੈਂਸ ਕਾਊਂਸਲਰ ਪਰਮਿੰਦਰ ਸੈਣੀ, ਜਿਲ੍ਹਾ ਨੋਡਲ ਅਫਸਰ ਦੇ ਮੋਬਾਇਲ ਨੰਬਰ 78885-92634 ਅਤੇ ਸਹਾਇਕ ਨੋਡਲ ਅਫਸਰ ਮੁਕੇਸ਼ ਕੁਮਾਰ ਵਰਮਾ, ਸਰਕਾਰੀ ਮਿਡਲ ਨੱਤ ਮੋਕਲ ਦੇ ਮੋਬਾਇਲ ਨੰਬਰ 80547-47374 ਨਾਲ ਸੰਪਰਕ ਕੀਤਾ ਜਾ ਸਕਦਾ ਹੈ।