ਨਗਰ ਨਿਗਮ ਚੋਣਾਂ ਤੋਂ ਪਹਿਲਾਂ ਭਾਜਪਾ ਪੰਜਾਬ ਵੱਲੋਂ ਨਗਰ ਨਿਗਮਾਂ ਲਈ ਇੰਚਾਰਜ ਅਤੇ ਕੋ-ਇੰਚਾਰਜਾਂ ਦਾ ਐਲਾਨ
ਚੰਡੀਗੜ੍ਹ | 6 ਜਨਵਰੀ
ਆਉਣ ਵਾਲੀਆਂ ਨਗਰ ਨਿਗਮ ਚੋਣਾਂ ਦੀ ਤਿਆਰੀਆਂ ਨੂੰ ਤੇਜ਼ ਕਰਦਿਆਂ ਭਾਰਤੀ ਜਨਤਾ ਪਾਰਟੀ ਪੰਜਾਬ ਨੇ ਅੱਜ ਰਾਜ ਦੇ ਵੱਖ-ਵੱਖ ਨਗਰ ਨਿਗਮਾਂ ਲਈ ਇੰਚਾਰਜ ਅਤੇ ਕੋ-ਇੰਚਾਰਜਾਂ ਦੀ ਘੋਸ਼ਣਾ ਕੀਤੀ। ਸੂਚੀ ਜਾਰੀ ਕਰਦੇ ਹੋਏ ਭਾਜਪਾ ਪੰਜਾਬ ਦੇ ਪ੍ਰਦੇਸ਼ ਮਹਾਂਮੰਤਰੀ ਰਾਠੋੜ ਨੇ ਦੱਸਿਆ ਕਿ ਮੋਗਾ ਨਗਰ ਨਿਗਮ ਲਈ ਸ੍ਰੀ ਕੇ.ਡੀ. ਭੰਡਾਰੀ ਨੂੰ ਇੰਚਾਰਜ ਅਤੇ ਸ੍ਰੀ ਜਤਿੰਦਰ ਮਿੱਤਲ ਨੂੰ ਕੋ-ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਪਠਾਨਕੋਟ ਨਗਰ ਨਿਗਮ ਲਈ ਸ੍ਰੀ ਰਾਜੇਸ਼ ਬਾਘਾ ਨੂੰ ਇੰਚਾਰਜ ਅਤੇ ਸ੍ਰੀ ਰਾਜੇਸ਼ ਹਨੀ ਨੂੰ ਕੋ-ਇੰਚਾਰਜ ਬਣਾਇਆ ਗਿਆ ਹੈ। ਮੋਹਾਲੀ ਨਗਰ ਨਿਗਮ ਲਈ ਸ੍ਰੀ ਹਰਮਿੰਦਰ ਜੱਸੀ ਨੂੰ ਇੰਚਾਰਜ ਅਤੇ ਸ੍ਰੀ ਪੁਸ਼ਪਿੰਦਰ ਸਿੰਗਲਾ ਨੂੰ ਕੋ-ਇੰਚਾਰਜ ਨਿਯੁਕਤ ਕੀਤਾ ਗਿਆ ਹੈ।
ਇਸੇ ਤਰ੍ਹਾਂ ਬਠਿੰਡਾ ਨਗਰ ਨਿਗਮ ਲਈ ਸ੍ਰੀ ਜੀਵਨ ਗੁਪਤਾ ਨੂੰ ਇੰਚਾਰਜ ਅਤੇ ਸ੍ਰੀਮਤੀ ਮੋਨਾ ਜਾਇਸਵਾਲ ਨੂੰ ਕੋ-ਇੰਚਾਰਜ ਬਣਾਇਆ ਗਿਆ ਹੈ। ਹੋਸ਼ਿਆਰਪੁਰ ਨਗਰ ਨਿਗਮ ਲਈ ਵਰਿਸ਼ਠ ਨੇਤਾ ਮਨੋਰੰਜਨ ਕਾਲੀਆ ਨੂੰ ਇੰਚਾਰਜ ਅਤੇ ਸ੍ਰੀ ਸੁਸ਼ੀਲ ਸ਼ਰਮਾ ਨੂੰ ਕੋ-ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਅਬੋਹਰ ਨਗਰ ਨਿਗਮ ਲਈ ਸ੍ਰੀ ਮਨਜੀਤ ਸਿੰਘ ਰਾਏ ਨੂੰ ਇੰਚਾਰਜ ਅਤੇ ਸ੍ਰੀ ਡੀ.ਪੀ. ਚੰਦਨ ਨੂੰ ਕੋ-ਇੰਚਾਰਜ ਬਣਾਇਆ ਗਿਆ ਹੈ। ਕਪੂਰਥਲਾ ਨਗਰ ਨਿਗਮ ਲਈ ਸ੍ਰੀ ਸੁਸ਼ੀਲ ਰਿੰਕੂ ਨੂੰ ਇੰਚਾਰਜ ਅਤੇ ਸ੍ਰੀ ਅਨਿਲ ਸਚਰ ਨੂੰ ਕੋ-ਇੰਚਾਰਜ ਨਿਯੁਕਤ ਕੀਤਾ ਗਿਆ ਹੈ।
ਭਾਜਪਾ ਨੇ ਕਿਹਾ ਕਿ ਇਹ ਨਿਯੁਕਤੀਆਂ ਸੰਗਠਨ ਨੂੰ ਜਮੀਨੀ ਪੱਧਰ ‘ਤੇ ਹੋਰ ਮਜ਼ਬੂਤ ਕਰਨ, ਬਿਹਤਰ ਤਾਲਮੇਲ ਯਕੀਨੀ ਬਣਾਉਣ ਅਤੇ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਵਿੱਚ ਪਾਰਟੀ ਦੀ ਪ੍ਰਭਾਵਸ਼ਾਲੀ ਤਿਆਰੀ ਅਤੇ ਮਜ਼ਬੂਤ ਪ੍ਰਦਰਸ਼ਨ ਦੇ ਉਦੇਸ਼ ਨਾਲ ਕੀਤੀਆਂ ਗਈਆਂ ਹਨ।