ਧੋਬੀ ਦੇ ਕੁੱਤੇ ਵਾਲੀ ਨਗਰ ਕੌਂਸਲ ਜਗਰਾਉਂ ਦੇ ਸਫਾਈ ਸੇਵਕਾਂ ਦੀ ਹੋਈ ਹਾਲਤ- ਪ੍ਰਧਾਨ ਅਰੁਣ ਗਿੱਲ
ਇੱਕ ਪਾਸੇ ਅਫਸਰ ਸ਼ਾਹੀ ਦੂਜੇ ਪਾਸੇ ਸ਼ਹਿਰ ਨਿਵਾਸੀ
ਦੀਪਕ ਜੈਨ
ਜਗਰਾਉਂ 7 ਜਨਵਰੀ 2026
ਪੰਜਾਬ ਰਾਜ ਅੰਦਰ ਵਿਕਾਸ ਦੀਆਂ ਡੀਗਾਂ ਮਾਰਨ ਵਾਲੀ ਭਗਵੰਤ ਮਾਨ ਸਰਕਾਰ ਦੀ ਪੋਲ ਖੋਲਦਿਆਂ ਸਫਾਈ ਸੇਵਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਰੁਣ ਗਿੱਲ ਨੇ ਦੁਖੀ ਮਨ ਨਾਲ ਦੱਸਿਆ ਕਿ ਨਗਰ ਕੌਂਸਲ ਜਗਰਾਓ ਅੰਦਰ ਭਗਵੰਤ ਮਾਨ ਸਰਕਾਰ ਦੇ ਕਾਰਜਕਾਲ ਦੌਰਾਨ ਕੂੜੇ ਦਾ ਕੋਈ ਵੀ ਪੱਕਾ ਸਮਾਂਦਾਨ ਨਹੀਂ ਹੋ ਸਕਿਆ ਜਿਸ ਕਾਰਨ ਜਗਰਾਉਂ ਸ਼ਹਿਰ ਕੂੜ ਨਗਰੀ ਬਣ ਕੇ ਰਹਿ ਗਿਆ ਹੈ। ਉਹਨਾਂ ਨੇ ਕਿਹਾ ਕਿ ਸਫਾਈ ਸੇਵਕ ਹਰ ਰੋਜ਼ ਗਲੀਆਂ ਨਾਲੀਆਂ ਦੀ ਸਫਾਈ ਕਰਦੇ ਹਨ। ਪ੍ਰੰਤੂ ਉਨਾਂ ਕੋਲੇ ਕੂੜੇ ਨੂੰ ਚੁੱਕ ਕੇ ਸੁੱਟਣ ਦੀ ਜਗ੍ਹਾ ਨਾ ਹੋਣ ਕਰਕੇ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।। ਸ਼ਹਿਰ ਜਗਰਾਉਂ ਦੇ ਲੋਕ ਉਹਨਾਂ ਨੂੰ ਜਿੰਮੇਵਾਰ ਠਹਿਰਾ ਰਹੇ ਹਨ ਅਫਸਰ ਸ਼ਾਹੀ ਵੀ ਸਫਾਈ ਸੇਵਕਾਂ ਤੇ ਨਜਾਇਜ਼ ਰੋਹਬ ਝਾੜਦੀ ਹੈ । ਜਿਸ ਕਾਰਨ ਸਫਾਈ ਸੇਵਕਾਂ ਦੀ ਹਾਲਤ ਧੋਬੀ ਦੇ ਕੁੱਤੇ ਵਾਲੀ ਧੋਬੀ ਦਾ ਕੁੱਤਾ ਘਰ ਦਾ ਨਾ ਘਾਟ ਦਾ ਬਾਲੀ ਕਹਾਵਤ ਸੱਚ ਹੋ ਰਹੀ ਹੈ। ਉਹਨਾਂ ਨੇ ਕਿਹਾ ਦੱਸਿਆ ਕਿ ਉਹ ਜ਼ਿਲ੍ਹੇ ਦੇ ਅਧਿਕਾਰੀਆਂ ਨੂੰ ਵੀ ਲਿਖਤੀ ਤੌਰ ਤੇ ਜਾਣੂ ਕਰਵਾ ਚੁੱਕੇ ਹਨ। ਲੋਕਲ ਲੈਵਲ ਤੇ ਤਾਂ ਪਤਾ ਨਹੀਂ ਕਿੰਨੇ ਵਾਰ ਬੇਨਤੀ ਪੱਤਰ ਦਿੱਤੇ ਜਾ ਚੁੱਕੇ ਹਨ ਪਰ ਕੂੜੇ ਦਾ ਕੋਈ ਵੀ ਪੱਕਾ ਤੇ ਹੱਲ ਅੱਜ ਤੱਕ ਨਹੀਂ ਨਿਕਲਿਆ। ਜਿਸ ਕਾਰਨ ਸਫਾਈ ਸੇਵਕ ਖੁਦ ਮਾਨਸਿਕ ਤੌਰ ਤੇ ਪਰੇਸ਼ਾਨ ਚੱਲ ਰਹੇ ਹਨ। ਕਿਉਂਕਿ ਸਕੰਡਰੀ ਪੁਆਇੰਟਾਂ ਉੱਪਰ ਕੂੜਾ ਸੁੱਟਣ ਤੋਂ ਰਾਜਨੀਤਿਕ ਅਤੇ ਆਮ ਸ਼ਹਿਰੀ ਲੋਕ ਰੋਕ ਰਹੇ ਹਨ। ਆਖਰ ਉਹ ਕੂੜੇ ਨੂੰ ਲੈ ਕੇ ਵੀ ਕਿੱਥੇ ਜਾਣ ਕੂੜੇ ਲਈ ਜਗ੍ਹਾ ਦਾ ਹੱਲ ਨਾ ਹੋਣ ਕਰਕੇ ਸ਼ਹਿਰ ਦੇ ਵਿੱਚ ਸ਼ਹਿਰ ਨਿਵਾਸੀਆਂ ਤੇ ਉਹਨਾਂ ਦੀ ਆਪਸੀ ਭਾਈਚਾਰਕ ਸਾਂਝ ਖਰਾਬ ਹੋ ਰਹੀ ਹੈ। ਲਿਖਤੀ ਤੌਰ ਤੇ ਜਾਣੂ ਕਰਵਾਉਣ ਦੇ ਬਾਵਜੂਦ ਵੀ ਕੋਈ ਪੱਕਾ ਹੱਲ ਨਾ ਨਿਕਲਣ ਤੇ ਉਹਨਾਂ ਨੇ ਕਿਹਾ ਕਿ ਆਉਂਦੇ ਕੱਲ ਤੋਂ ਸਫਾਈ ਸੇਵਕ/ ਸੀਵਰਮੈਨ ਪੱਕੇ ਤੌਰ ਤੇ ਹੜਤਾਲ ਤੇ ਚਲੇ ਜਾਣਗੇ। ਜੇਕਰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਗੰਭੀਰ ਸਮੱਸਿਆ ਪੈਦਾ ਹੁੰਦੀ ਹੈ ਤਾਂ ਉਸ ਲਈ ਸਿੱਧੇ ਤੌਰ ਤੇ ਰਾਜਨੈਤਿਕ ਆਗੂ ਆਮ ਪਬਲਿਕ ਤੇ ਪ੍ਰਸ਼ਾਸਨ ਜਿੰਮੇਵਾਰ ਹੋਣਗੇ। ਇਸ ਮੌਕੇ ਸਮੂਹ ਸਫਾਈ ਸੇਵਕ ਸੀਵਰਮੈਨ ਵੱਡੀ ਗਿਣਤੀ ਵਿਚ ਹਾਜ਼ਰ ਰਹੇ