ਮਾਨਸਾ ਦੇ ਪੁਲਿਸ ਪੈਨਸ਼ਨਰਾਂ ਵੱਲੋਂ ਗੁਰੂ ਦੇ ਓਟ ਆਸਰੇ ਨਾਲ ਨਵੇਂ ਸਾਲ ਦੀ ਸ਼ੁਰੂਆਤ
ਅਸ਼ੋਕ ਵਰਮਾ
ਮਾਨਸਾ,6 ਜਨਵਰੀ 2026: ਪੁਲਿਸ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਜਿਲਾ ਇਕਾਈ ਮਾਨਸਾ ਨੇ ਨਵੇਂ ਸਾਲ-2026 ਨੂੰ ਜੀ ਆਇਆ ਆਖਦੇ ਹੋਏ ਪੈਨਸ਼ਨਰ ਦਫਤਰ ਵਿੱਚ ਜੁੱਗੋ ਜੁਗ ਅਟੱਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਦੇ ਭਾਗ ਪਾਏ। ਇਸ ਮੌਕੇ ਐਸਐਸਪੀ ਮਾਨਸਾ ਭਗੀਰਥ ਸਿੰਘ ਮੀਨਾ ਐਸਪੀ ਹੈਡਕੁਆਟਰ ਪ੍ਰਦੀਪ ਸਿੰਘ ਸੰਧੂ ਡੀਐਸਪੀ ਮਾਨਸਾ ਬੂਟਾ ਸਿੰਘ, ਡੀਐਸਪੀ ਹੈਡਕੁਆਟਰ ਪੁਸ਼ਪਿੰਦਰ ਸਿੰਘ ਸਮੇਤ ਵੱਖ ਵੱਖ ਪੁਲਿਸ ਅਧਿਕਾਰੀਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਬਠਿੰਡਾ ਪੁਲਿਸ ਪੈਨਸ਼ਨਰਜ ਐਸੋਸੀਏਸ਼ਨ ਦੇ ਪ੍ਰਧਾਨ ਰਿਟਾਇਰਡ ਡੀਐਸਪੀ ਰਣਜੀਤ ਸਿੰਘ ਤੂਰ, ਰਿਟਾਇਰਡ ਡੀਐਸਪੀ ਮਹਿੰਦਰਪਾਲ ਘਈ ਅਤੇ ਸੰਗਰੂਰ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਸਮੇਤ ਵੱਖ ਵੱਖ ਆਹੁਦੇਦਾਰਾਂ ਨੇ ਵੀ ਹਾਜ਼ਰੀ ਲਵਾਈ। ਸੀਨੀਅਰ ਕਪਤਾਨ ਪੁਲਿਸ ਮਾਨਸਾ ਨੇ ਇਸ ਮੌਕੇ ਆਪਣੇ ਵਿਚਾਰ ਪ੍ਰਗਟ ਕਰਦਿਆ ਦੱਸਿਆ ਕਿ ਪੈਨਸ਼ਨਰ ਪੁਲਿਸ ਦੇ ਪਰਿਵਾਰ ਦਾ ਹੀ ਇੱਕ ਅੰਗ ਹਨ।
ਉਹਨਾਂ ਕਿਹਾ ਕਿ ਪੈਨਸ਼ਨਰਾਂ ਨੂੰ ਕੋਈ ਸਮੱਸਿਆ ਨਹੀ ਆਉਣ ਦਿੱਤੀ ਜਾਵੇਗੀ ਅਤੇ ਮਹਿਕਮਾ ਪੁਲਿਸ ਇਹਨਾਂ ਬਜੁਰਗਾਂ ਤੋਂ ਹਮੇਸ਼ਾਂ ਸੇਧ ਲੈਂਦਾ ਰਹੇਗਾ। ਇਸ ਮੌਕੇ ਅਵਤਾਰ ਸਿੰਘ ਰਾਮਗੜ੍ਹੀਆ ਰਾਗੀ ਜਥੇ ਵੱਲੋਂ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਤੋਂ ਪਹਿਲਾਂ ਮਾਨਸਾ ਜਿਲ੍ਹੇ ਦੇ ਪ੍ਰਧਾਨ ਗੁਰਚਰਨ ਸਿੰਘ ਮੰਦਰਾਂ ਨੇ ਸਭਨਾਂ ਨੂੰ ਜੀ ਆਇਆਂ ਆਖਿਆ। ਇਸ ਮੌਕੇ ਪੁਲਿਸ ਅਧਿਕਾਰੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਉਘੇ ਲੇਖਕ ਤੇ ਰਿਟਾਇਰਡ ਥਾਣੇਦਾਰ ਬੰਤ ਸਿੰਘ ਫੂਲਪੁਰੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮਾਨ ਵਿੱਚ ਇੱਕ ਕਵਿਤਾ ਪੇਸ਼ ਕੀਤੀ। ਇਸ ਸਮਾਗਮ ਦੌਰਾਨ ਸਟੇਜ ਸੰਚਾਲਨ ਬਲਵੰਤ ਭੀਖੀ ਨੇ ਕੀਤਾ। ਸਮਾਗਮ ਦੇ ਅੰਤ ਵਿੱਚ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।
ਇਸ ਮੌਕੇ ਦਰਸ਼ਨ ਕੁਮਾਰ ਗੇਹਲੇ, ਰਾਮ ਸਿੰਘ ਅੱਕਾਂਵਾਲੀ, ਗੁਰਚਰਨ ਸਿੰਘ ਖਾਲਸਾ, ਬੂਟਾ ਸਿੰਘ, ਰਾਜਿੰਦਰ ਸਿੰਘ ਜੁਵਾਹਰਕੇ, ਫਲੇਲ ਸਿੰਘ, ਸੁਖਦੇਵ ਸਿੰਘ ਕੁੱਤੀਵਾਲ, ਸੁਰਜੀਤ ਰਾਜ,ਪ੍ਰੀਤਮ ਸਿੰਘ ਬੁਢਲਾਡਾ, ਨਰੋਤਮ ਸਿੰਘ ਚਹਿਲ, ਲਾਭ ਸਿੰਘ ਚੋਟੀਆਂ, ਜਸਪਾਲ ਸਿੰਘ ਸਮਾਓ, ਗੁਰਦੇਵ ਸਿੰਘ ਦਲੇਲ ਸਿੰਘ ਵਾਲਾ, ਰਾਜ ਸਿੰਘ ਭੈਣੀਬਾਘਾ, ਜਸਵੀਰ ਸਿੰਘ ਕੋਟਫੱਤਾ, ਗੁਰਚਰਨ ਸਿੰਘ, ਰਾਜ ਸਿੰਘ ਮਾੜੀ, ਹਰਪਾਲ ਸਿੰਘ ਭਾਗੀਵਾਂਦਰ, ਮੋਹਨ ਸਿੰਘ, ਅਮਰਜੀਤ ਸਿੰਘ ਗੋਬਿੰਦਪੁਰਾ, ਬਿੱਕਰ ਸਿੰਘ ਕੈਸ਼ੀਅਰ, ਜਸਵੀਰ ਸਿੰਘ, ਪਾਲਾ ਸਿੰਘ, ਗੁਰਜੰਟ ਸਿੰਘ ਫੱਤਾਮਾਲੋਕਾ, ਪਰਮਜੀਤ ਸਿੰਘ ਸਰਦੂਲਗੜ ਅਤੇ ਗੁਰਵਿੰਦਰ ਸਿੰਘ ਬਹਿਮਣ ਤੋਂ ਇਲਾਵਾ ਐਸਐਚਓ ਥਾਣਾ ਸਿਟੀ ਮਾਨਸਾ ਸੁਖਜੀਤ ਸਿੰਘ ਅਤੇ ਟਰੈਫਿਕ ਪੁਲਿਸ ਦੇ ਇੰਚਾਰਜ ਬਲਵੀਰ ਸਿੰਘ ਹਾਜ਼ਰ ਸਨ।