*"ਆ ਬੈਠ ਬਜੁਰਗਾਂ ਕੋਲ ਕੋਈ ਗੱਲ ਸਿਆਣੀ ਦੱਸਣਗੇ"
ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ Police Elders Day ਮਨਾਇਆ ਗਿਆ
ਪ੍ਰਮੋਦ ਭਾਰਤੀ
ਨਵਾਂਸ਼ਹਿਰ 21 ਦਸੰਬਰ 2025
ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵਲੋਂ ਪੰਜਾਬ ਪੁਲਿਸ ਪੈਨਸ਼ਨਰ ਐਸੋਸੀਏਸ਼ਨ ਦੇ ਮੈਂਬਰਾਂ ਨਾਲ *Police Elders Day* ਮਨਾਇਆ ਗਿਆ ਇਸ ਮੌਕੇ ਸ਼੍ਰੀ ਨਿਰਮਲ ਸਿੰਘ ਡੀ.ਐਸ.ਪੀ. (ਡੀ) ਸ਼ਹੀਦ ਭਗਤ ਸਿੰਘ ਨਗਰ ਵਲੋਂ ਕਾਨਫਰੈਸ ਹਾਲ ਡੀ.ਪੀ.ਓ. ਵਿਖੇ Police Elders Day ਦੇ ਪ੍ਰੋਗਰਾਮ ਦੌਰਾਨ ਪਿਛਲੇ ਸਾਲ ਦੌਰਾਨ ਸਦੀਵੀ ਵਿਛੋੜਾ ਦੇ ਗਏ 04 ਰਿਟਾਇਰ ਪੁਲਿਸ ਕਰਮਚਾਰੀਆਂ ਨੂੰ ਸ਼ਰਧਾਂਜਲੀ ਦਿੱਤੀ ਗਈ 02 ਮਿੰਟ ਦਾ ਮੋਨ ਰੱਖਿਆ ਗਿਆ। ਸੇਵਾ ਮੁੱਕਤ ਕਰਮਚਾਰੀਆ ਦੀਆ ਦੁੱਖ ਤਕਲੀਫਾ ਸੁਣੀਆਂ ਗਈਆਂ ਜਦੋਂ ਵੀ ਕਿਸੇ ਨੂੰ ਕੋਈ ਦੁੱਖ ਤਕਲੀਫ ਹੁੰਦੀ ਹੈ ਤਾਂ ਉਹ ਬੇਝਿਜਕ ਆ ਕੇ ਦੱਸ ਸਕਦੇ ਹਨ ਜਿਲ੍ਹਾ ਪੁਲਿਸ ਹਮੇਸ਼ਾ ਉਹਨਾਂ ਦੇ ਨਾਲ ਹੈ। ਇਸ ਸਮਾਂਗਮ ਦੌਰਾਨ ਰਿਟਾਇਰ ਇੰਸਪੈਕਟਰ ਜੋਗਿੰਦਰ ਸਿੰਘ, ਰਿਟਾਇਰ ਇੰਸਪੈਕਟਰ ਗਰੀਬ ਦਾਸ, ਰਿਟਾਇਰ ਮੁੱਖ ਸਿਪਾਹੀ ਜਗਦੀਸ਼ ਸਿੰਘ, ਰਿਟਾਇਰ ਐਸ.ਆਈ. ਸਤਨਾਮ ਸਿੰਘ, ਰਿਟਾਇਰ ਐਸ.ਆਈ. ਜਰਨੈਲ ਸਿੰਘ ਅਤੇ ਰਿਟਾਇਰ ਇੰਸਪੈਕਟਰ ਲੈਂਹਬਰ ਸਿੰਘ ਪ੍ਰਧਾਨ ਪੰਜਾਬ ਪੁਲਿਸ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨਜ ਜਿਲ੍ਹ ਸ਼ਹੀਦ ਭਗਤ ਸਿੰਘ ਨਗਰ ਨੂੰ ਵਿਵੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਚਾਹ ਪਾਰਟੀ ਦਿੱਤੀ ਗਈ।