ਨਛੱਤਰ ਕੌਰ ਸਰਪੰਚ ਨੇ ਹਾਈ ਸਕੂਲ਼ ਮਹਾਲੋਂ ਵਿਖੇ ਸੰਬਰਸੀਪਲ ਪੰਪ ਦੀ ਸੇਵਾ ਕੀਤੀ
ਪ੍ਰਮੋਦ ਭਾਰਤੀ
ਨਵਾਂਸਹਿਰ 21 ਦਸੰਬਰ,2025 ਸਰਕਾਰੀ ਹਾਈ ਸਮਾਰਟ ਸਕੂਲ ਮਹਾਲੋ ਵਿਖੇ ਮੁੱਖ ਅਧਿਆਪਕਾ ਨੀਲਮ ਰਾਣੀ ਦੇ ਯਤਨਾ ਸਦਕਾ ਨਛੱਤਰ ਕੌਰ ਸਰਪੰਚ ਪਿੰਡ ਮਹਾਲੋਂ ਵੱਲੋਂ ਸਬਮਰਸੀਬਲ ਪੰਪ ਦੀ ਲਗਵਾਉਣ ਦੀ ਸੇਵਾ ਨਿਭਾਈ ਗਈ । ਇਸ ਸਬੰਧੀ ਮੁੱਖ ਅਧਿਆਪਕਾ ਨੀਲਮ ਰਾਣੀ ਨੇ ਦੱਸਿਆ ਕਿ ਸਕੂਲ ਵਿੱਚ ਸਮਰਸੀਬਲ ਪੰਪ ਦੀ ਬਹੁਤ ਸਮੇਂ ਤੋਂ ਜਰੂਰਤ ਸੀ ਸੋ ਇਸ ਜਰੂਰਤ ਨੂੰ ਮੁੱਖ ਰੱਖਦੇ ਹੋਇਆ ਸਕੂਲ ਅਤੇ ਵਿਦਿਆਰਥੀਆਂ ਦੀ ਭਲਾਈ ਲਈ ਸਰਪੰਚ ਨਛਤਰ ਕੌਰ ਵੱਲੋਂ ਇਹ ਸੇਵਾ ਕੀਤੀ ਗਈ ਹੈ ਉਹਨਾਂ ਇਸ ਸੇਵਾ ਲਈ ਸਰਪੰਚ ਨਛੱਤਰ ਕੌਰ ਤੇ ੳਹਨਾਂ ਦੇ ਪਰਿਵਾਰ ਦਾ ਵਿਸ਼ੇਸ ਤੌਰ ਤੇ ਧੰਨਵਾਦ ਕਰਦੇ ਹੋਏ ਕਿਹਾ ਕਿ ਇਹਨਾਂ ਵਲੋਂ ਸਕੂਲ ਲਈ ਪਹਿਲ਼ਾਂ ਵੀ ਕਾਫ ਕੁਝ ਕੀਤਾ ਜਾ ਰਿਹਾ ਹੈ। ਇਸ ਮੌਕੇ ਮੁੱਖ ਅਧਿਆਪਕਾ ਨੀਲਮ ਰਾਣੀ ਅਤੇ ਸਮੂਹ ਸਟਾਫ ਵੱਲੋਂ ਉਨਾਂ ਦਾ ਧੰਨਵਾਦ ਕੀਤਾ ਅਤੇ ਉਹਾਂਂ ਨੂੰ ਸਨਮਾਨਿਤ ਕੀਤਾ ਗਿਆ । ਇਸ ਮੌਕੇ ਸਰਪੰਚ ਨਛਤਰ ਕੌਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆ ਨੂੰ ਪਿੰਡ ਦੇ ਸਰਕਾਰੀ ਸਕੂਲ ਵਿੱਚ ਦਾਖਲ਼ ਕਰਵਾ ਕੇ ਮੁੌਤ ਤੇ ਉੱਚ ਦਰਜੇ ਦੀ ਸਿੱਖਿਆ ਗ੍ਰਹਿਣ ਕਰਨ ਉਹਨਾਂ ਕਿਹਾ ਅੱਜ ਸਾਡੇ ਸਰਕਾਰੀ ਸਕੂਲ਼ਾਂ ਵਿੱਚ ਸਾਰੀਆਂ ਸਹੂਲਤਾਂ ਉਪਲੱਬਧ ਹਨ।ਇਸ ਮੌਕੇ ਤੇ ਉਹਨਾਂ ਦੇ ਨਾਲ ਨਛੱਤਰ ਰਾਮ ਪੰਚ, ਸੁਰਜੀਤ ਰਾਮ ਪੰਚ , ਮਹਿੰਦਰ ਰਾਮ ਨੰਬਰਦਾਰ ਅਤੇ ਬਲਵਿੰਦਰ ਕੌਰ ਜਿਲਾ ਸੰਮਤੀ ਮੈਂਬਰ ਤੇ ਸਕੂਲ ਸਟਾਫ ਵੀ ਹਾਜ਼ਰ ਸਨ।