ਜਰਮਨੀ ਦੌਰੇ 'ਤੇ ਰਾਹੁਲ ਗਾਂਧੀ ਨਾਲ ਇੰਡੀਅਨ ਓਵਰਸੀਜ਼ ਕਾਂਗਰਸ ਯੂਰਪ ਦੇ ਕਨਵੀਨਰ ਦਲਜੀਤ ਸਿੰਘ ਸਹੋਤਾ ਵੱਲੋਂ ਮੁਲਾਕਾਤ, ਕਈ ਮੁੱਦਿਆਂ 'ਤੇ ਹੋਈ ਚਰਚਾ
ਜਰਮਨੀ, 21 ਦਸੰਬਰ 2025- ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਜਰਮਨੀ ਦੇ ਦੌਰੇ 'ਤੇ ਹਨ। ਇਸ ਮੌਕੇ ਉਨ੍ਹਾਂ ਨਾਲ ਓਵਰਸੀਜ਼ ਕਾਂਗਰਸ ਦੇ ਕਨਵੀਨਰ ਦਲਜੀਤ ਸਿੰਘ ਸਹੋਤਾ ਵੱਲੋਂ ਮੁਲਾਕਾਤ ਕੀਤੀ ਗਈ। ਰਾਹੁਲ ਗਾਂਧੀ ਨਾਲ ਸਹੋਤਾ ਵੱਲੋਂ ਕਈ ਮੁੱਦਿਆਂ 'ਤੇ ਚਰਚਾ ਕੀਤੀ ਗਈ। ਇੰਡੀਅਨ ਓਵਰਸੀਜ਼ ਦੇ ਆਗੂ ਨਾਲ ਗੱਲਬਾਤ ਕਰਦਿਆਂ ਗਾਂਧੀ ਨੇ ਆਖਿਆ ਕਿ 2027 ਵਿੱਚ ਐੱਨਆਰਆਈਜ਼ ਦੇ ਸਹਿਯੋਗ ਨਾਲ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣੇਗੀ। ਦੱਸ ਦਈਏ ਕਿ ਰਾਹੁਲ ਦੇ ਸਾਰੇ ਦੌਰੇ ਦੌਰਾਨ ਦਲਜੀਤ ਸਿੰਘ ਸਹੋਤਾ ਨਾਲ ਰਹੇ ਅਤੇ ਵੱਖ-ਵੱਖ ਆਗੂਆਂ ਦੇ ਨਾਲ ਇਸ ਮੌਕੇ ਮੁਲਾਕਾਤ ਕੀਤੀ ਗਈ।
ਦੂਜੇ ਪਾਸੇ ਕਾਂਗਰਸ ਨੇ ਇਸ ਬਾਰੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਇੰਡੀਅਨ ਓਵਰਸੀਜ਼ ਕਾਂਗਰਸ ਦੁਆਰਾ ਆਯੋਜਿਤ 'ਕਨੈਕਟਿੰਗ ਕਲਚਰਜ਼' ਪ੍ਰੋਗਰਾਮ ਵਿੱਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕੀਤਾ। ਰਾਹੁਲ ਗਾਂਧੀ ਦੀ ਇਹ ਫੇਰੀ ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀਆਂ ਨਾਲ ਇੱਕ ਮਜ਼ਬੂਤ ਸੱਭਿਆਚਾਰਕ ਬੰਧਨ ਅਤੇ ਅਰਥਪੂਰਨ ਸਾਂਝ ਨੂੰ ਦਰਸਾਉਂਦੀ ਹੈ। ਇਸ ਮੌਕੇ 'ਤੇ ਭਾਰਤ ਅਤੇ ਪੰਜਾਬ ਦੀ ਸਥਿਤੀ 'ਤੇ ਚਰਚਾ ਕੀਤੀ ਗਈ। ਇਸ ਮੌਕੇ ਰਾਹੁਲ ਗਾਂਧੀ ਅਤੇ ਦਲਜੀਤ ਸਹੋਤਾ ਦੇ ਨਾਲ ਸੈਮ ਪਿਤਰੋਦਾ, ਡਾ. ਆਰਤੀ ਕ੍ਰਿਸ਼ਨਾ, ਪਰਮੋਦ, ਰਾਜਵਿੰਦਰ, ਬਲਵਿੰਦਰ ਸਿੰਘ ਅਤੇ ਕਈ ਹੋਰ IOC ਨੇਤਾ ਮੌਜੂਦ ਸਨ।