ਲੋਕ ਕਲਿਆਣ ਮੇਲਾ 2 ਅਕਤੂਬਰ 2025 ਤੱਕ ਦਫਤਰ ਨਗਰ ਨਿਗਮ ਬਟਾਲਾ ਵਿਖੇ ਲੱਗੇਗਾ
ਸ਼ਹਿਰ ਅੰਦਰ ਪੈਦੇ ਰੇਹੜੀ-ਫੜੀ ਵਾਲੀਆ ਨੂੰ ਸਬਸਿਡੀ ਤੇ ਦਿੱਤਾ ਜਾਏਗਾ ਕਰਜ਼ਾ
ਰੋਹਿਤ ਗੁਪਤਾ
ਬਟਾਲਾ,18
ਸਤੰਬਰ ਪੀ.ਐਮ-ਸਵੈਨਿਧੀ ਸਕੀਮ ਨੂੰ ਮੁੱਖ ਰੱਖਦੇ ਹੋਏ ਸਥਾਨਕ ਸਰਕਾਰ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਵਿਕਰਮਜੀਤ ਸਿੰਘ ਪਾਂਥੇ ਕਮਿਸ਼ਨਰ ਨਗਰ ਨਿਗਮ ਬਟਾਲਾ ਦੀ ਅਗਵਾਈ ਹੇਠ ਨਗਰ ਨਿਗਮ ਬਟਾਲਾ ਵੱਲੋ ਲੋਕ ਕਲਿਆਣ ਮੇਲਾ 17 ਸਤੰਬਰ ਤੋਂ 02 ਅਕਤੂਬਰ 2025 ਤੱਕ ਦਫਤਰ ਨਗਰ ਨਿਗਮ ਬਟਾਲਾ ਵਿਖੇ ਲਗਾਇਆ ਜਾ ਰਿਹਾ ਹੈ। ਜਿਸ ਵਿੱਚ ਸ਼ਹਿਰ ਅੰਦਰ ਪੈਦੇ ਰੇਹੜੀ-ਫੜੀ ਵਾਲੀਆ ਨੂੰ ਸਬਸਿਡੀ ਸਹਿਤ ਪਹਿਲਾ ਲੋਨ 15000/- ਦੂਜਾ ਲੋਨ 25000/- ਤੇ ਤੀਜਾ ਲੋਨ 50000/- ਰੁਪਏ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਲੋਨਾਂ ਦੀਆ ਕਿਸ਼ਤਾ ਪੂਰੀਆ ਹੋਣ ਤੇ 30000/- ਰੁਪਏ ਦੀ ਕ੍ਰੈਡਿਟ ਲਿਮਟ ਦਿੱਤੀ ਜਾਵੇਗੀ। ਇਸਦੇ ਨਾਲ ਨਾਲ ਰੇਹੜੀ-ਫੜੀ ਵਾਲਿਆ ਦੇ ਪਰਿਵਾਰ ਨੂੰ ਇੰਨਸੋਰੈਂਸ, ਪ੍ਰਧਾਨ ਮੰਤਰੀ ਅਵਾਸ ਯੋਜਨਾ, ਜਨਨੀ ਸੁਰੱਕਸ਼ਾ ਯੋਜਨਾ, ਪੈਨਸ਼ਨ ਅਤੇ ਡਿਜੀਟਲ ਸੇਵਾਵਾ ਨਾਲ ਵੀ ਜੋੜਿਆ ਜਾਵੇਗਾ।
ਇਸ ਸਬੰਧੀ ਸ਼ਹਿਰ ਦੇ ਰੇਹੜੀ-ਫੜੀ ਵਾਲੇ ਸਰਕਾਰ ਦੀ ਸਕੀਮ ਦਾ ਵੱਧ ਤੋ ਵੱਧ ਲਾਭ ਉਠਾਉਣ।