ਵਧ ਰਹੇ ਤਾਪਮਾਨ ਨੂੰ ਲੈ ਕੇ ਸਿਹਤ ਵਿਭਾਗ ਵੱਲੋਂ ਜਨਤਾ ਲਈ ਜਾਰੀ ਕੀਤਾ ਗਿਆ ਜਾਗਰੂਕਤਾ ਸੁਨੇਹਾ
* ਲੋਕ ਜ਼ਿਲ੍ਹੇ ਵੱਲੋਂ ਜਾਰੀ ਐਡਵਾਇਜਰੀ ਤੇ ਅਮਲ ਕਰਨ : ਡਾ. ਸੰਜੇ ਗੋਇਲ
ਮਾਲੇਰਕੋਟਲਾ, 22 ਮਈ –
ਪੰਜਾਬ 'ਚ ਪਿਛਲੇ ਕੁਝ ਦਿਨਾਂ ਤੋਂ ਵੱਧ ਰਹੇ ਤਾਪਮਾਨ ਨੇ ਸਿਹਤ ਨਾਲ ਸਬੰਧਤ ਚਿੰਤਾਵਾਂ ਨੂੰ ਵਧਾ ਦਿੱਤਿਆ ਹਨ। ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਗਰਮੀ ਤੋਂ ਬਚਾਅ ਲਈ ਜ਼ਿਲ੍ਹਾ ਪੱਧਰੀ ਐਡਵਾਇਜਰੀ ਜਾਰੀ ਕੀਤੀ ਗਈ ਹੈ। ਸਿਵਲ ਸਰਜਨ ਡਾ. ਸੰਜੇ ਗੋਇਲ ਨੇ ਲੋਕਾਂ ਨੂੰ ਸੁਨੇਹਾ ਦਿੰਦਿਆਂ ਆਗਾਹ ਕੀਤਾ ਕਿ ਵੱਧ ਰਿਹਾ ਤਾਪਮਾਨ ਖ਼ਾਸ ਕਰਕੇ ਬਜ਼ੁਰਗਾਂ, ਬੱਚਿਆਂ, ਗਰਭਵਤੀ ਮਹਿਲਾਵਾਂ ਅਤੇ ਨਿਰੰਤਰ ਬਾਹਰਲੇ ਕੰਮਾਂ 'ਚ ਲੱਗੇ ਮਜ਼ਦੂਰਾਂ ਲਈ ਖ਼ਤਰਨਾਕ ਸਾਬਤ ਹੋ ਸਕਦਾ ਹੈ।
ਡਾ. ਗੋਇਲ ਨੇ ਕਿਹਾ, “ਲੋਕਾਂ ਨੂੰ ਜ਼ਿਲ੍ਹੇ ਵੱਲੋਂ ਜਾਰੀ ਐਡਵਾਇਜਰੀ ਦੀ ਪੂਰੀ ਤਰ੍ਹਾਂ ਪਾਲਣਾ ਕਰਨੀ ਚਾਹੀਦੀ ਹੈ, ਤਾਂ ਜੋ ਹੀਟ ਸਟ੍ਰੋਕ, ਲੂ ਅਤੇ ਪਾਣੀ ਦੀ ਕਮੀ ਕਾਰਨ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ ”। ਉਨ੍ਹਾਂ …
[2:35 pm, 23/05/2025] mlk Press Rikhi sandor veer: ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਮਾਲੇਰਕੋਟਲਾ
ਵਧ ਰਹੇ ਤਾਪਮਾਨ ਨੂੰ ਲੈ ਕੇ ਸਿਹਤ ਵਿਭਾਗ ਵੱਲੋਂ ਜਨਤਾ ਲਈ ਜਾਰੀ ਕੀਤਾ ਗਿਆ ਜਾਗਰੂਕਤਾ ਸੁਨੇਹਾ
ਲੋਕ ਜ਼ਿਲ੍ਹੇ ਵੱਲੋਂ ਜਾਰੀ ਐਡਵਾਇਜਰੀ ਤੇ ਅਮਲ ਕਰਨ : ਡਾ. ਸੰਜੇ ਗੋਇਲ
ਮਾਲੇਰਕੋਟਲਾ, 22 ਮਈ –
ਪੰਜਾਬ 'ਚ ਪਿਛਲੇ ਕੁਝ ਦਿਨਾਂ ਤੋਂ ਵੱਧ ਰਹੇ ਤਾਪਮਾਨ ਨੇ ਸਿਹਤ ਨਾਲ ਸਬੰਧਤ ਚਿੰਤਾਵਾਂ ਨੂੰ ਵਧਾ ਦਿੱਤਿਆ ਹਨ। ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਗਰਮੀ ਤੋਂ ਬਚਾਅ ਲਈ ਜ਼ਿਲ੍ਹਾ ਪੱਧਰੀ ਐਡਵਾਇਜਰੀ ਜਾਰੀ ਕੀਤੀ ਗਈ ਹੈ। ਸਿਵਲ ਸਰਜਨ ਡਾ. ਸੰਜੇ ਗੋਇਲ ਨੇ ਲੋਕਾਂ ਨੂੰ ਸੁਨੇਹਾ ਦਿੰਦਿਆਂ ਆਗਾਹ ਕੀਤਾ ਕਿ ਵੱਧ ਰਿਹਾ ਤਾਪਮਾਨ ਖ਼ਾਸ ਕਰਕੇ ਬਜ਼ੁਰਗਾਂ, ਬੱਚਿਆਂ, ਗਰਭਵਤੀ ਮਹਿਲਾਵਾਂ ਅਤੇ ਨਿਰੰਤਰ ਬਾਹਰਲੇ ਕੰਮਾਂ 'ਚ ਲੱਗੇ ਮਜ਼ਦੂਰਾਂ ਲਈ ਖ਼ਤਰਨਾਕ ਸਾਬਤ ਹੋ ਸਕਦਾ ਹੈ।
ਡਾ. ਗੋਇਲ ਨੇ ਕਿਹਾ, “ਲੋਕਾਂ ਨੂੰ ਜ਼ਿਲ੍ਹੇ ਵੱਲੋਂ ਜਾਰੀ ਐਡਵਾਇਜਰੀ ਦੀ ਪੂਰੀ ਤਰ੍ਹਾਂ ਪਾਲਣਾ ਕਰਨੀ ਚਾਹੀਦੀ ਹੈ, ਤਾਂ ਜੋ ਹੀਟ ਸਟ੍ਰੋਕ, ਲੂ ਅਤੇ ਪਾਣੀ ਦੀ ਕਮੀ ਕਾਰਨ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ ”। ਉਨ੍ਹਾਂ ਅੱਗੇ ਹੋਰ ਕਿਹਾ ਕਿ ਸਾਨੂੰ ਬਿਨਾਂ ਜ਼ਰੂਰਤ ਘਰੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰੋ, ਖ਼ਾਸ ਕਰਕੇ ਦੁਪਹਿਰ 11 ਵਜੇ ਤੋਂ ਸ਼ਾਮ 4 ਵਜੇ ਤੱਕ,ਢਿੱਲੇ ਅਤੇ ਹਲਕੇ ਰੰਗਾਂ ਵਾਲੇ ਕਪੜੇ ਪਹਿਨੋ ਨੂੰ ਤਰਜੀਹ ਦੇਣ ਲਈ ਆਖਿਆ। ਉਨ੍ਹਾਂ ਸਲਾਹ ਦਿੱਤੀ ਕਿ ਧੁੱਪ ਵਿੱਚ ਨਿਕਲਦਿਆਂ ਸਿਰ ਢੱਕ ਕੇ ਰੱਖਿਆ ਜਾਵੇ। ਠੰਡਾ ਪਾਣੀ, ਨਿੰਬੂ ਪਾਣੀ, ਛਾਛ ਅਤੇ ਹੋਰ ਘਰੇਲੂ ਪਦਾਰਥਾਂ ਦੀ ਵਰਤੋਂ ਵੱਧ ਤੋਂ ਵਧ ਕਰਨ ਲਈ ਵੀ ਕਿਹਾ । ਜ਼ਿਆਦਾ ਮਸਾਲੇਦਾਰ, ਤੇਲ ਵਾਲੇ ਜਾਂ ਬਾਹਰਲੇ ਭੋਜਨ ਤੋਂ ਬਚਣ ਦੀ ਵੀ ਸਲਾਹ ਦਿੱਤੀ। ਉਨ੍ਹਾਂ ਪਾਣੀ ਦੀ ਘਾਟ ਨੂੰ ਪੂਰਾ ਕਰਨ ਲਈ ਦਿਨ ਵਿਚ ਕਈ ਵਾਰ ਪਾਣੀ ਪੀਓ, ਭਾਵੇਂ ਤਿਸ਼ਨਾ ਨਾ ਹੋਵੇ। ਜੇਕਰ ਚੱਕਰ ਆਉਣ, ਥਕਾਵਟ, ਸਿਰ ਦਰਦ ਜਾਂ ਬੇਹੋਸ਼ੀ ਜਿਹੀ ਲੱਛਣ ਪੈਦਾ ਹੋਣ, ਤਾਂ ਤੁਰੰਤ ਡਾਕਟਰੀ ਸਲਾਹ ਲਵੋ।
ਡਾ. ਗੋਇਲ ਨੇ ਅਗੇ ਕਿਹਾ ਕਿ ਜ਼ਿਲ੍ਹਾ ਹਸਪਤਾਲ, ਸਿਵਲ ਹਸਪਤਾਲਾਂ ਅਤੇ ਸਿਹਤ ਕੇਂਦਰਾਂ 'ਚ ਐਮਰਜੈਂਸੀ ਦੀ ਪੂਰੀ ਤਿਆਰੀ ਕੀਤੀ ਗਈ ਹੈ। ਹਰੇਕ ਸਿਹਤ ਕੇਂਦਰ ਨੂੰ ਹੀਟ ਸਟ੍ਰੋਕ ਤੇ ਓਵਰਹੀਟਿੰਗ ਦੇ ਮਰੀਜ਼ਾਂ ਲਈ ਖ਼ਾਸ ਹਦਾਇਤਾਂ ਦਿੱਤੀਆਂ ਗਈਆਂ ਹਨ। ਸਿਹਤ ਵਿਭਾਗ ਨੇ ਪੰਚਾਇਤਾਂ, ਸਕੂਲਾਂ, ਆਗਨਵਾੜੀ ਕੇਂਦਰਾਂ ਅਤੇ ਸਥਾਨਕ ਸਰਕਾਰੀ ਅਧਿਕਾਰੀਆਂ ਰਾਹੀਂ ਲੋਕਾਂ ਤੱਕ ਐਡਵਾਇਜਰੀ ਪਹੁੰਚਾਉਣ ਦੀ ਪ੍ਰਕਿਰਿਆ ਵੀ ਤੇਜ਼ ਕਰ ਦਿੱਤੀ ਹੈ, ਤਾਂ ਜੋ ਹਰੇਕ ਨਾਗਰਿਕ ਤੱਕ ਇਹ ਜਰੂਰੀ ਜਾਣਕਾਰੀ ਪਹੁੰਚੇ।
ਉਨ੍ਹਾਂ ਅਪੀਲ ਕੀਤੀ ਗਈ ਹੈ ਕਿ ਆਪਣੇ ਆਸ-ਪਾਸ ਦੇ ਬਜ਼ੁਰਗਾਂ ਅਤੇ ਬੱਚਿਆਂ ਦੀ ਵਧੀਕ ਦੇਖਭਾਲ ਕੀਤੀ ਜਾਵੇ ਅਤੇ ਜੇਕਰ ਕੋਈ ਅਚਾਨਕ ਤਬੀਅਤ ਬਿਗੜਣ ਦੀ ਸ਼ਿਕਾਇਤ ਕਰੇ, ਤਾਂ ਨਜ਼ਦੀਕੀ ਹਸਪਤਾਲ ਜਾਂ ਐਂਬੂਲੈਂਸ (108) ਨਾਲ ਤੁਰੰਤ ਸੰਪਰਕ ਕੀਤਾ ਜਾਵੇ।ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਸਜੀਲਾ ਖਾਨ,ਜਿਲ੍ਹਾ ਐਪੀਡੀਮਾਲੋਜਿਸਟ ਡਾ. ਰਮਨਦੀਪ ਕੌਰ, ਡਾ. ਮੁਨੀਰ ਮੁਹੰਮਦ, ਮਾਸ ਮੀਡੀਆ ਵਿੰਗ ਤੋਂ ਰਣਵੀਰ ਸਿੰਘ ਢੰਡੇ, ਐਨ. ਵੀ. ਬੀ. ਡੀ. ਸੀ. ਪੀ ਮੀਡੀਆ ਇੰਚਾਰਜ ਰਾਜੇਸ਼ ਰਿਖੀ ਅਤੇ ਮੁਹੰਮਦ ਰਾਸ਼ਿਦ ਵੀ ਹਾਜ਼ਰ ਸਨ |