ਪਟਿਆਲਾ ਦੇਵੀਗੜ੍ਹ ਰੋਡ ਤੇ ਗੁਟਕਾ ਸਾਹਿਬ ਜੀ ਦੀ ਹੋਈ ਬੇਅਦਬੀ ਦੁਖਦਾਈ: ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ
ਪਟਿਆਲਾ:- 24 ਸਤੰਬਰ 2026- ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਅਫਸੋਸ ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਪਟਿਆਲਾ ਦੇਵੀਗੜ੍ਹ ਰੋਡ `ਤੇ ਪਿੰਡ ਘਲੋੜੀ ਨੇੜੇ ਗੁਰਬਾਣੀ ਤੇ ਗੁਟਕਾ ਸਾਹਿਬ ਜੀ ਦੀ ਹੋਈ ਬੇਅਦਬੀ 78 ਅੰਗ ਮਿਲਣ ਦੀ ਘਟਨਾ ਸਾਹਮਣੇ ਆਉਣ ਤੋਂ ਬਾਅਦ ਇਲਾਕੇ `ਚ ਦੁੱਖ ਦਾ ਮਾਹੌਲ ਬਣ ਗਿਆ।
ਉਨ੍ਹ੍ਹਾਂ ਕਿਹਾ ਕਿ ਦੋਸ਼ੀ ਦੁਸ਼ਟ ਬਖਸ਼ਣ ਯੋਗ ਨਹੀਂ ਹੈ। ਅਜਿਹੇ ਵਿਅਕਤੀ ਹੀ ਕੌਮਾਂ ਦੇ ਦੇਸ਼ ਅੰਦਰ ਅਜਿਹੇ ਹਲਾਤ ਪੈਦਾ ਕਰ ਦਿੰਦੇ ਹਨ ਜਿਨ੍ਹਾਂ ਨੂੰ ਫਿਰ ਸੰਭਾਲਣਾ ਔਖਾ ਹੋ ਜਾਂਦਾ ਹੈ। ਸਿੱਖ ਸੰਗਤ ਬੇਅਦਬੀ ਸਬੰਧੀ ਕੋਈ ਸਮਝੌਤਾ ਕਰਨ ਲਈ ਤਿਆਰ ਨਹੀਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਸਥਾਨਕ ਪੁਲਸ ਟੀਮ ਦੀ ਘਟਨਾ ਦੀ ਡੁੰਘਾਈ ਤਕ ਜਾਂਚ ਕਰੇ ਅਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖਤ ਸਜ਼ਾ ਹੋਵੇ। ਉਨ੍ਹਾਂ ਕਿਹਾ ਕਿ ਘਟਨਾ ਦੇ ਅਸਲ ਤੱਥ ਸੰਗਤਾਂ ਦੇ ਸਾਹਮਣੇ ਲਿਆਂਦੇ ਜਾਣੇ। ਉਨ੍ਹਾਂ ਕਿਹਾ ਕਿ ਪਾਵਨ ਗੁਰਬਾਣੀ ਦਾ ਸਤਿਕਾਰ ਕਾਇਮ ਰੱਖਣਾ ਸਮੁੱਚੀ ਸਿੱਖ ਸੰਗਤ ਦੀ ਸਾਂਝੀ ਜੁੰਮੇਵਾਰੀ ਹੈ।
- Download Babushahi App
-
-