ਬੀਰੋਵਾਲ ’ਚ ਸ਼ਾਇਰ ਕਟਾਰੀਆ ਨਾਲ ਸੰਵਾਦ ਰਚਾਇਆ
‘ਲੇਖਕ ਦੇ ਵਿਹੜੇ’ ਪ੍ਰੋਗਰਾਮ ਤਹਿਤ ਪਾਈ ਵਿਚਾਰਾਂ ਦੀ ਸਾਂਝ
ਪ੍ਰਮੋਦ ਭਾਰਤੀ
ਨਵਾਂਸ਼ਹਿਰ 20 ਸਤੰਬਰ, 2026
ਨਵਜੋਤ ਸਾਹਿਤ ਸੰਸਥਾ (ਰਜਿ.) ਔੜ ਵਲੋਂ ਪਿੰਡ ਬੀਰੋਵਾਲ ਵਿਖੇ ਸ਼ਾਇਰ ਪ੍ਰਿੰਸੀਪਲ ਰਾਮ ਨਾਥ ਕਟਾਰੀਆ ਨਾਲ ਰੂਬਰੂ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਸੰਸਥਾ ਵਲੋਂ ਆਰੰਭੀ ‘ਲੇਖਕ ਦੇ ਵਿਹੜੇ’ ਸਮਾਗਮਾਂ ਦੀ ਲੜੀ ਤਹਿਤ ਕੀਤਾ ਗਿਆ। ਇਸ ਮੌਕੇ ਉਹਨਾਂ ਆਪਣੇ ਹੁਣ ਤੱਕ ਦੇ ਸੰਘਰਸ਼ਸ਼ੀਲ ਜੀਵਨ ਅਤੇ ਲਿਖਣ ਸਫ਼ਰ ਸਬੰਧੀ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਸਮਾਗਮ ਦੀ ਅਗਵਾਈ ਸੰਸਥਾ ਦੇ ਪ੍ਰਧਾਨ ਦਵਿੰਦਰ ਸਕੋਹਪੁਰੀ ਨੇ ਕੀਤੀ ਜਦੋਂ ਕਿ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸਮਾਜ ਸੇਵੀ ਡਾ. ਬਖਸ਼ੀਸ਼ ਸਿੰਘ ਨੇ ਸਨਮਾਨ ਰਸਮ ਨਿਭਾਈ।
ਪ੍ਰਿੰ. ਰਾਮ ਨਾਥ ਕਟਾਰੀਆ ਨੇ ਦੱਸਿਆ ਕਿ ਉਹਨਾਂ ਦੇ ਹੁਣ ਤੱਕ ਦੇ ਸਾਥ ਵਲੋਂ ਉਹਨਾਂ ਦੀ ਜੀਵਨ ਸਾਥਣ ਅਵਤਾਰ ਕੌਰ ਕਟਾਰੀਆ ਦਾ ਵੱਡਾ ਯੋਗਦਾਨ ਹੈ। ਉਹਨਾਂ ਕਿਹਾ ਕਿ ਨਵਜੋਤ ਸਾਹਿਤ ਸੰਸਥਾ ਨਾਲ ਜੁੜ ਕੇ ਉਹਨਾਂ ਦੀ ਲਿਖਣ ਕਲਾ ਨੂੰ ਹੋਰ ਬਲ ਮਿਲਿਆ ਹੈ ਅਤੇ ਉਹ ਸੰਸਥਾ ਨੂੰ ਆਪਣੇ ਪਰਿਵਾਰ ਦਾ ਹਿੱਸਾ ਮੰਨਦੇ ਹਨ। ਉਹਨਾਂ ਦੱਸਿਆ ਕਿ ਉਹਨਾਂ ਦੀ ਕਾਵਿ ਰੰਗ ’ਚ ਜ਼ਿਆਦਾ ਪਕੜ ਹੈ ਪਰ ਵਾਰਤਕ ਵਿੱਚ ਵੀ ਉੁਹ ਸਮੇਂ ਰਚਨਾਵਾਂ ਲਿਖਦੇ ਰਹਿੰਦੇ ਹਨ। ਉਹਨਾਂ ਦੀ ਪਤਨੀ ਨੇ ਦੱਸਿਆ ਕਿ ਵਿਸ਼ਿਆ ਦੀ ਵੰਨ ਸੁਵੰਨਤਾ ਅਤੇ ਸਮਾਜ ਲਈ ਪ੍ਰੇਰਨਾ ਦਾ ਉਦੇਸ਼ ਪ੍ਰਿੰਸੀਪਲ ਰਾਮ ਨਾਥ ਕਟਾਰੀਆ ਦੀਆਂ ਰਚਨਾਵਾਂ ’ਚ ਸਦਾ ਹਾਜ਼ਰ ਰਹਿੰਦਾ ਹੈ।
ਇਸ ਮੌਕੇ ਮੰਚ ਦਾ ਸੰਚਾਲਨ ਕਰਦਿਆਂ ਸੰਸਥਾ ਦੇ ਸਕੱਤਰ ਡਾ. ਕੇਵਲ ਰਾਮ ਨਵਾਂ ਸ਼ਹਿਰ ਨੇ ਪ੍ਰਿੰਸੀਪਲ ਰਾਮ ਨਾਥ ਕਟਾਰੀਆ ਦੀਆਂ ਸਮਾਜਿਕ ਅਤੇ ਸਾਹਿਤਕ ਸੇਵਾਵਾਂ ਦੀ ਸਾਂਝ ਪਾਈ ਅਤੇ ਨਵਜੋਤ ਪਰਿਵਾਰ ਵਲੋਂ ਸਾਹਿਤਕ ਖੇਤਰ ਵਿੱਚ ਵੱਡੇ ਪੱਧਰ ਦੀਆਂ ਸਰਗਮਰੀਆਂ ਨੂੰ ਸਮਾਜ ਦਾ ਮਾਣ ਦੱਸਿਆ। ਸੰਸਥਾ ਦੇ ਸਾਬਕਾ ਪ੍ਰਧਾਨ ਸਤਪਾਲ ਸਾਹਲੋਂ, ਗੁਰਨੇਕ ਸ਼ੇਰ ਅਤੇ ਸੁਰਜੀਤ ਮਜਾਰੀ ਨੇ ਆਪੋ ਆਪਣੇ ਵਿਚਾਰਾਂ ਵਿੱਚ ਪ੍ਰਿੰ. ਰਾਮ ਨਾਥ ਕਟਾਰੀਆ ਦੀ ਲਿਖਤਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਉਹਨਾਂ ਦੀ ਸਦਾ ਚੜ੍ਹਦੀ ਕਲਾ ਦੀ ਕਾਮਨਾ ਕੀਤੀ। ਇਸ ਮੌਕੇ ਸੰਸਥਾ ਵਲੋਂ ਉਹਨਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਵੀ ਕੀਤਾ ਗਿਆ। ਸਮਾਗਮ ਦੌਰਾਨ ਹਰੀ ਕ੍ਰਿਸ਼ਨ ਪਟਵਾਰੀ, ਦੇਸ ਰਾਜ ਬਾਲੀ, ਮਨਪ੍ਰੀਤ ਕੌਰ, ਗੁਰਨੇਕ ਸ਼ੇਰ, ਸਤਪਾਲ ਸਾਹਲੋਂ, ਸ਼ਿਵ ਵਿਛੋੜੀ, ਬੀਬੀਤਾ ਅਤੇ ਭਾਵਨਾ ਨੇ ਕਾਵਿ ਰਚਨਾਵਾਂ ਸੁਣਾਈਆਂ।
ਕੈਪਸ਼ਨ-ਪ੍ਰਿੰ. ਰਾਮ ਨਾਥ ਕਟਾਰੀਆ ਅਤੇ ਸ਼੍ਰੀਮਤੀ ਅਵਤਾਰ ਕੌਰ ਕਟਾਰੀਆ ਦਾ ਸਨਮਾਨ ਕਰਨ ਸਮੇਂ ਮਹਿਮਾਨ ਤੇ ਪ੍ਰਬੰਧਕ।
- Download Babushahi App
-
-