ਸੂਬੇ ਭਰ ਦੇ ਡਿੱਪੂਆਂ ਅੱਗੇ ਗੇਟ ਰੈਲੀਆਂ ਕਰਕੇ ਸੰਘਰਸ਼ ਦੌਰਾਨ ਜੇਲ੍ਹ ਵਿੱਚ ਬੰਦ ਸਾਥੀਆਂ ਦੀ ਰਿਹਾਈ ਦੇ ਲਈ ਕੀਤੀ ਮੰਗ- ਰੇਸ਼ਮ ਸਿੰਘ ਗਿੱਲ
ਨਿੱਜੀਕਰਨ ਰੋਕਣ ਅਤੇ ਪੱਕੇ ਹੋਣ ਦੀ ਮੰਗ ਕਰਦੇ ਮੁਲਾਜ਼ਮਾਂ ਤੇ ਕੀਤੇ ਗਏ ਨਜਾਇਜ਼ ਪਰਚੇ ਰੱਦ ਕਰੇ ਸਰਕਾਰ -ਜਤਿੰਦਰ ਸਿੰਘ
ਕਾਲੇ ਬਿਲੇ ਲਾਕੇ ਅਜ਼ਾਦ ਦੇਸ਼ ਵਿੱਚ ਗੁਲਾਮ ਮੁਲਾਜ਼ਮਾਂ ਵਜੋ ਡਿਊਟੀਆਂ ਕਰਦੇ ਰੋਸ ਜ਼ਾਹਰ ਕਰਨੇ ਪਨਬਸ/ਪੀ ਆਰ ਟੀ ਸੀ ਮੁਲਾਜ਼ਮ :-ਮੁੱਖਪਾਲ ਸਿੰਘ
ਅੱਜ ਮਿੱਤੀ 06/04/2026 ਨੂੰ ਪੰਜਾਬ ਰੋਡਵੇਜ਼ ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਵੱਲੋਂ ਪੰਜਾਬ ਭਰ ਦੇ ਡਿੱਪੂਆ ਤੇ ਗੇਟ ਰੈਲੀਆ ਕੀਤੀਆਂ ਗਈਆ ਫਿਰੋਜ਼ਪੁਰ ਡਿਪੂ ਤੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ,ਡਿਪੂ ਪ੍ਰਧਾਨ ਜਤਿੰਦਰ ਸਿੰਘ ਨੇ ਬੋਲਦਿਆਂ ਕਿਹਾ ਕਿ ਕੱਚੇ ਕਰਮਚਾਰੀ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਨ ਸਮੇਂ-ਸਮੇਂ ਦੀਆਂ ਸਰਕਾਰ ਨੇ ਟਾਲਮਟੋਲ ਦੀ ਨੀਤੀ ਅਪਣਾਉਂਦੀਆਂ ਰਹੀਆਂ ਹਨ ਪ੍ਰੰਤੂ ਜਦੋਂ ਤੋ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਸਾਡੇ ਧਰਨਿਆਂ ਵਿੱਚ ਆ ਕੇ ਬੋਲਦੇ ਸੀ ਕਿ ਸਰਕਾਰਾਂ ਬਣਨ ਉਪਰੰਤ ਕੱਚੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇਗਾ ਵਿਭਾਗਾਂ ਨੂੰ ਪ੍ਰਫੁੱਲਿਤ ਕਰਾਂਗੇ ਤਾਂ ਪਨਬਸ / ਪੀ.ਆਰ.ਟੀ.ਸੀ ਦੇ ਕੱਚੇ ਕਰਮਚਾਰੀਆਂ ਵੱਲੋਂ ਬੱਸਾਂ ਵਿੱਚ ਵੱਡੇ ਪੱਧਰ ਤੇ ਪ੍ਰਚਾਰ ਕਰਕੇ ਸਰਕਾਰ ਲਿਆਉਣ ਵਿੱਚ ਯੋਗਦਾਨ ਪਾਇਆ ਗਿਆ ਅੱਜ ਚਾਰ ਸਾਲ ਬੀਤਣ ਦੇ ਬਾਵਜੂਦ ਇੱਕ ਵੀ ਕਰਮਚਾਰੀ ਨੂੰ ਪੱਕਾ ਨਹੀਂ ਕੀਤਾ ਗਿਆ ਸਿਰਫ ਲਾਰੇ ਤੇ ਲਾਰਾ ਲਾ ਕੇ ਸਮਾਂ ਟਪਾਉਣ ਦੀ ਕੋਸ਼ਿਸ਼ ਕੀਤੀ ਜਾਂ ਰਹੀ ਹੈ ਸਰਕਾਰ ਦੇ ਨਾਲ ਲਗਭਗ 55 ਤੋਂ 60 ਮੀਟਿੰਗ ਹੋ ਚੁੱਕੀਆਂ ਹਨ ਇਸ ਤੋਂ ਇਲਾਵਾ ਮੁੱਖ ਮੰਤਰੀ ਪੰਜਾਬ ਦੇ ਨਾਲ ਵੀ 2-3 ਮੀਟਿੰਗਾਂ ਹੋ ਚੁੱਕੀਆਂ ਹਨ ਮੁੱਖ ਮੰਤਰੀ ਪੰਜਾਬ ਨੇ 1 ਮਹੀਨੇ ਦੇ ਵਿੱਚ ਮੰਗਾਂ ਦਾ ਹੱਲ ਕਰਨ ਦਾ ਭਰੋਸਾ ਵੀ ਦਿੱਤਾ ਸੀ ਉਸ ਲਿਖਤੀ ਦਿੱਤੇ ਭਰੋਸੇ ਨੂੰ ਵੀ ਅੱਜ 1 ਸਾਲ 6 ਮਹੀਨੇ ਬੀਤ ਚੁੱਕੇ ਹਨ ਪ੍ਰੰਤੂ ਅੱਜ ਤੱਕ ਨਾ ਤਾਂ ਕੱਚੇ ਕਰਮਚਾਰੀਆਂ ਨੂੰ ਰੈਗੂਲਰ ਕਰਨ ਦੀ ਪਾਲਿਸੀ ਬਣਾਈ ਗਈ ਹੈ ਨਾ ਹੀ ਆਊਟ ਸੌਰਸ ਨੂੰ ਕੰਟਰੈਕਟ ਤੇ ਕਰਨ ਦੀ ਪਾਲਿਸੀ ਬਣਾਈ ਗਈ ਹੈ ਸਗੋਂ ਮੰਗਾਂ ਦਾ ਹੱਲ ਕਰਨ ਦੀ ਬਜਾਏ ਸੰਘਰਸ਼ ਕਰਦੇ ਕਰਮਚਾਰੀਆ ਨੂੰ ਨਜਾਇਜ਼ ਪਰਚੇ ਪਾਕੇ 307 ਧਾਰਾਵਾ ਤਹਿਤ ਜੇਲਾਂ ਵਿੱਚ ਸੁੱਟਿਆ ਗਿਆ ਤੇ ਲੋਕ ਤੰਤਰ ਦੀ ਆਵਾਜ਼ ਨੂੰ ਦਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਕੁੱਝ ਸਾਥੀ ਅੱਜ ਵੀ ਸੰਗਰੂਰ ਜੇਲ੍ਹ ਵਿੱਚ ਬੰਦ ਹਨ ਸਰਕਾਰ ਵਲੋਂ ਪਹਿਲਾਂ ਪੁਰਾਣੀ ਸਰਕਾਰ ਉਪਰ ਬੱਸਾਂ ਦੀਆਂ ਬਾਡੀਆਂ ਦੇ ਇਲਜ਼ਾਮ ਲਗਾਏ ਜਾਂਦੇ ਰਹੇ ਹਨ ਪਰ ਮੌਜੂਦਾ ਸਰਕਾਰ ਨੇ ਇੱਕ ਵੀ ਸਰਕਾਰੀ ਬੱਸਾਂ ਨਹੀਂ ਪਈ ਉਲਟਾ ਆਪਣੀਆਂ ਕਮੀਆਂ ਨੂੰ ਲੁਕਾਉਣ ਲਈ ਵਿਭਾਗਾਂ ਵਿੱਚ ਪ੍ਰਾਈਵੇਟ ਮਾਲਕਾਂ ਦੀਆਂ ਬੱਸਾਂ ਰਾਹੀਂ ਵਿਭਾਗ ਦਾ ਨਿੱਜੀਕਰਨ ਕੀਤਾ ਜਾਂ ਰਿਹਾ ਹੈ ਸਰਕਾਰੀ ਬੱਸਾਂ ਦਿਨ ਪ੍ਰਤੀ ਦਿਨ ਘੱਟ ਦੀਆਂ ਜਾਂ ਰਹੀਆ ਹਨ ਅਤੇ ਟਾਇਰ ,ਸਪੇਅਰਪਾਰਟ,ਟਿਕਟ ਮਸ਼ੀਨਾਂ ਅਤੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਤੱਕ ਦੇਣ ਲਈ ਸਰਕਾਰ ਕੋਲ ਪੈਸੇ ਨਹੀਂ ਹਨ ਫ੍ਰੀ ਸਫ਼ਰ ਸਹੂਲਤਾਂ ਦੇ 1200 ਕਰੋੜ ਦੇ ਕਰੀਬ ਰੁਪਏ ਪਨਬੱਸ ਅਤੇ ਪੀ.ਆਰ.ਟੀ.ਸੀ ਵਲੋਂ ਸਰਕਾਰ ਪਾਸੋਂ ਬਕਾਇਆ ਰਾਸ਼ੀ ਖੜੀ ਹੈ ਉਹ ਪੈਸੇ ਦਿੱਤੇ ਜਾਣ ਤਾਂ ਸਾਰੇ ਹੱਲ ਨਿਕਲਦੇ ਹਨ ਪ੍ਰੰਤੂ ਸਰਕਾਰ ਜਾਣਬੁਝ ਕੇ ਟਰਾਂਸਪੋਰਟ ਵਿਭਾਗ ਨੂੰ ਖਤਮ ਕਰਨਾ ਚਾਹੁੰਦੀ ਹੈ
ਹਰ ਮਹੀਨੇ ਤਨਖਾਹਾਂ ਲਈ ਵੀ ਸੰਘਰਸ਼ ਕਰਨਾ ਪੈਂਦਾ ਹੈ ਇਸ ਮਹੀਨੇ ਵੀ ਲੋਹੜੀ ਦਾ ਤਿਉਹਾਰ ਹੈ ਪਰ ਤਨਖਾਹਾਂ ਦੀ ਕੋਈ ਉਮੀਦ ਨਹੀਂ ਹੈ।
ਜਰਨਲ ਸਕੱਤਰ ਮੁੱਖਪਾਲ ਸਿੰਘ,ਸਹਾ ਸੈਕਟਰੀ ਕੰਵਲਜੀਤ ਸਿੰਘ ਮਾਨੋਚਾਹਲ, ਸੁਖਦੇਵ ਸਿੰਘ,ਕੈਸ਼ੀਅਰ ਅਜੈ ਕੁਮਾਰ,ਸਹਾ ਕੈਸ਼ੀਅਰ ਪਰਮਜੀਤ ਸਿੰਘ ਨੇ ਬੋਲਦਿਆਂ ਕਿਹਾ ਕਿ ਪ੍ਰਾਈਵੇਟ ਕਿਲੋਮੀਟਰ ਸਕੀਮ ਬੱਸਾਂ ਨੂੰ ਲੈ ਕੇ ਵਿਭਾਗਾਂ ਦਾ ਕੀਤਾ ਜਾ ਰਿਹਾ ਨਿੱਝੀਕਰਨ ਦੀ ਲੜਾਈ ਨੂੰ ਲੈ ਕੇ ਕਰਮਚਾਰੀ ਸੰਘਰਸ ਕਰ ਰਹੇ ਸੀ ਜਥੇਬੰਦੀ ਆਗੂਆਂ ਨੂੰ ਘਰਾਂ ਤੋਂ ਚੱਕ ਕੇ ਹਿਰਾਸਤ ਵਿੱਚ ਲੈਕੇ ਵਰਕਰਾਂ ਵਿੱਚ ਦਹਿਸ਼ਤ ਦਾ ਮਹੌਲ ਪੈਦਾ ਕੀਤਾ ਗਿਆ ਤੇ ਵਰਕਰਾਂ ਦੇ ਨਾਲ ਪੁਲਿਸ ਪ੍ਰਸ਼ਾਸਨ ਵੱਲੋਂ ਧੱਕੇ ਸ਼ਾਹੀ ਕੀਤੀ ਗਈ ਕਰਮਚਾਰੀਆਂ ਦੇ ਕੱਪੜੇ ਤੱਕ ਪਾੜੇ ਗਏ ਵਾਲ(ਕੇਸ) ਪੁੱਟੇ ਗਏ 177 ਦੇ ਕਰੀਬ ਕਰਮਚਾਰੀਆ ਨੂੰ 5 ਦਿਨ ਬਿਨਾਂ ਕਾਰਨ ਜੇਲ੍ਹ ਵਿੱਚ ਬੰਦ ਕੀਤਾ ਗਿਆ ਅਤੇ 20 ਸਾਥੀਆਂ ਨੂੰ 307 ਤਹਿਤ ਜੇਲ੍ਹ ਵਿੱਚ ਬੰਦ ਕੀਤਾ ਗਿਆ ਜਿਸ ਵਿੱਚੋਂ ਸੰਗਰੂਰ ਵਿਖੇ ਅੱਜ ਵੀ 10 ਸਾਥੀ ਜੇਲ੍ਹ ਵਿੱਚ ਬੰਦ ਹਨ ਅਤੇ ਸ਼ਾਤਮਾਈ ਚੱਲ ਰਹੇ ਸੰਘਰਸ਼ ਨੂੰ ਸਰਕਾਰ ਵੱਲੋਂ ਖੁਦੇੜਣ ਦੀ ਕੋਸ਼ਿਸ਼ ਕੀਤੀ ਗਈ ਜਦੋ ਕਿ ਸਰਕਾਰ ਨੂੰ ਟੇਬਲ ਟਾਂਕ ਤੇ ਪਰੂਫ ਤੇ ਆਧਾਰ ਤੇ ਹਰ ਇੱਕ ਗੱਲ ਦਾ ਜਵਾਬ ਦੇ ਚੁੱਕੇ ਹਾਂ ਜਦੋਂ ਮੈਨਜਮੈਟ ਤੇ ਸਰਕਾਰ ਦੀ ਕੋਈ ਪੇਸ਼ ਨਹੀਂ ਚੱਲੀ ਤਾਂ ਕਰਮਚਾਰੀਆਂ ਨੂੰ ਪੱਕਾ ਕਰਨ ਦੀ ਬਜਾਏ ਤੇ ਵਿਭਾਗ ਦੇ ਵਿੱਚ ਆਪਣੀਆਂ ਬੱਸਾਂ ਪਾਉਣ ਦੀ ਬਜਾਏ ਜਦੋ ਕਿ ਵਿਭਾਗ ਦੇ ਵਿੱਚ ਸਰਕਾਰੀ ਬੱਸ ਵੀ ਬੈਂਕਾਂ ਤੋ ਲੋਨ ਲੈ ਕੇ ਹੀ ਪਾਉਣੀਆਂ ਹਨ ਉਹ ਨਹੀਂ ਪਾਈਆਂ ਜਾ ਰਹੀਆਂ ਉਲਟਾ ਕਿਲੋਮੀਟਰ ਸਕੀਮ ਪਾਉਣ ਦੀ ਕੋਸ਼ਿਸ਼ ਕੀਤੀ ਜਾਂ ਰਹੀ ਹੈ ਕਿਲੋਮੀਟਰ ਸਕੀਮ ਬੱਸਾਂ ਦਾ ਮਾਲਕ ਵੀ ਲੋਨ ਤੇ ਬੱਸ ਖਰੀਦੇ ਹੈ। ਪ੍ਰੰਤੂ ਆਪਣੇ ਚਹੇਤਿਆਂ ਨੂੰ ਫਾਇਦਾ ਦੇਣ ਦੇ ਲਈ ਜ਼ੋਰ ਜ਼ਬਰ ਕੀਤਾ ਗਿਆ ਅਤੇ ਕੱਚੇ ਮੁਲਾਜਮਾਂ ਨਾਲ ਸਰਕਾਰ ਨੇ ਵਾਅਦਾ ਖਿਲਾਫੀ ਕਰਦਿਆਂ ਲੋਕਾਂ ਦੀਆਂ ਆਵਾਜ਼ ਨੂੰ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ ਦਬਾਉਣ ਅਤੇ ਲੋਕ ਤੰਤਰ ਦੇ ਵਿੱਚ ਗੁਲਾਮੀ ਦਾ ਅਹਿਸਾਸ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਂ ਰਹੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਕੱਚੇ ਮੁਲਾਜਮਾਂ ਨੂੰ ਹੀ ਨਹੀਂ ਦਬਾ ਰਹੀ ਬਲਕਿ ਦੇਸ਼ ਦੇ ਥੰਮ ਵਜੋਂ ਕੰਮ ਕਰਦੇ ਪ੍ਰੈਸ ਮੀਡੀਆ,ਸੈਂਸਰ ਮੀਡੀਆ ਤੇ ਇਲੈਕਟਰੋਨਿਕ ਮੀਡੀਆ ਤੇ ਵੀ ਨਜਾਇਜ਼ ਪਰਚੇ ਦਰਜ ਕਰਕੇ ਡਰ ਪੈਂਦਾ ਕਰਕੇ ਪੰਜਾਬ ਦੀ ਸਾਰੀ ਪਬਲਿਕ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ ਪੰਜਾਬ ਸਰਕਾਰ ਸਰਕਾਰੀ ਵਿਭਾਗਾ ਦਾ ਭੋਗ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਸਰਕਾਰੀ ਜ਼ਮੀਨਾਂ ਵੇਚ ਰਹੀ ਹੈ ਇਸ ਲਈ ਸਮੂੰਹ ਪੰਜਾਬ ਨਿਵਾਸੀਆਂ ਨੂੰ ਵੱਖ ਸਮਾਜਿਕ,ਕਿਸਾਨ,ਮਜ਼ਦੂਰ, ਮੁਲਾਜ਼ਮ,ਸਟੂਡੈਂਟਸ ਅਤੇ ਆਦਿ ਜੁਝਾਰੂ ਜੱਥੇਬੰਦੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਟਰਾਂਸਪੋਰਟ ਨੂੰ ਬਚਾਉਣ ਦੇ ਲਈ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ।
ਮੀਤ ਪ੍ਰਧਾਨ ਰਾਜਿੰਦਰ ਸਿੰਘ,ਸੋਰਵ ਮੈਣੀ,ਗੋਰਵ, ਬਲਦੇਵ ਸਿੰਘ, ਗੁਰਪ੍ਰੀਤ ਸਿੰਘ ਨੇ ਗੇਟ ਰੈਲੀ ਤੇ ਬੋਲਦਿਆਂ ਐਲਾਨ ਕੀਤਾ ਕਿ ਗੇਟ ਰੈਲੀ ਉਪਰੰਤ ਸਮੂਹ ਵਰਕਰ ਕਾਲੇ ਬਿਲੇ ਲਾਕੇ ਡਿਊਟੀਆਂ ਕਰਨਗੇ ਅਤੇ ਅਜਾਦ ਦੇਸ਼ ਵਿੱਚ ਸਰਕਾਰ ਵਿਰੁੱਧ ਗੁਲਾਮ ਮੁਲਾਜਮ ਹੋਣ ਦਾ ਰੋਸ ਜਾਹਰ ਕਰਨਗੇ ਜੇਕਰ ਪਨਬਸ ਪੀਆਰਟੀਸੀ ਦੇ ਕੱਚੇ ਮੁਲਾਜਮਾਂ ਦੀ ਮੰਗਾ ਨਾ ਮੰਨੀਆ ਅਤੇ ਸੰਗਰੂਰ ਜੇਲ੍ਹ ਵਿੱਚ ਨਜਾਇਜ ਬੰਦ ਸਾਥੀਆ ਨੂੰ ਤਰੁੰਤ ਰਿਹਾਅ ਨਹੀਂ ਕੀਤਾ ਗਿਆ ਤਾਂ 09 ਜਨਵਰੀ 2026 ਨੂੰ ਸੰਗਰੂਰ ਬੱਸ ਸਟੈਂਡ ਵਿਖੇ ਸ਼ਾਂਤਮਈ ਭਾਰੀ ਵਿਸ਼ਾਲ ਕਨਵੈਨਸ਼ਨ ਕਰਕੇ ਅਗਲੇ ਸੰਘਰਸ ਦਾ ਐਲਾਨ ਕੀਤਾ ਜਾਵੇਗਾ।