ਪ੍ਰਕਾਸ਼ ਪੁਰਬ ਮੌਕੇ ਅਨਮੋਲ ਮੁਸਕਾਨ ਕਾਂਤੀ ਚੈਰੀਟੇਬਲ ਟਰੱਸਟ ਵੱਲੋਂ ਸੇਵਾ ਤੇ ਸ਼ਰਧਾ ਦਾ ਪ੍ਰਤੀਕ ਸਮਰਪਣ
ਮਨਮੋਹਨ ਸਿੰਘ
ਖਰੜ 5 ਨਵੰਬਰ,2025 : ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਪ੍ਰਕਾਸ਼ ਪੁਰਬ ਦੇ ਮੌਕੇ ‘ਤੇ ਅਨਮੋਲ ਮੁਸਕਾਨ ਕਾਂਤੀ ਪਤਨੀ ਦੀਪ ਸਿੰਘ ਚੈਰੀਟੇਬਲ ਟਰੱਸਟ ਵੱਲੋਂ ਮਨੁੱਖਤਾ ਅਤੇ ਸੇਵਾ ਭਾਵਨਾ ਨਾਲ ਪ੍ਰੇਰਿਤ ਵੱਖ-ਵੱਖ ਸੇਵਾ ਕਾਰਜ ਕੀਤੇ ਗਏ।
ਟਰੱਸਟ ਦੀ ਚੇਅਰਪਰਸਨ ਸ੍ਰੀਮਤੀ ਅਮਰਜੀਤ ਕੌਰ ਨੇ ਦੱਸਿਆ ਕਿ ਖਰੜ ਵਿਖੇ ਨਗਰ ਕੀਰਤਨ ਦੌਰਾਨ ਟਰੱਸਟ ਵੱਲੋਂ ਸੰਗਤਾਂ ਨੂੰ ਪ੍ਰਸ਼ਾਦ ਵਜੋਂ ਬਿਲਕੁਟ (ਮਿੱਠਾਈ) ਵੰਡਿਆ ਗਿਆ। ਇਸ ਦੇ ਨਾਲ ਹੀ ਛੋਟੇ ਬੱਚਿਆਂ ਵਿੱਚ ਚਾਕਲੇਟ ਅਤੇ ਟੋਫੀਆਂ ਵੰਡੀਆਂ ਗਈਆਂ, ਜਿਸ ਨਾਲ ਸੰਗਤਾਂ ਦੇ ਰੂਪ ਵਿੱਚ ਹਾਜ਼ਰ ਬਚਿਆਂ ਵਿੱਚ ਖ਼ੁਸ਼ੀ ਦਾ ਮਾਹੌਲ ਬਣ ਗਿਆ।

ਸ੍ਰੀਮਤੀ ਅਮਰਜੀਤ ਕੌਰ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ — ਵੰਡ ਛਕਣਾ ਅਤੇ ਨਿਸ਼ਕਾਮ ਸੇਵਾ ਕਰਨੀ — ਸਾਡੇ ਜੀਵਨ ਦਾ ਅਟੂਟ ਹਿੱਸਾ ਹੋਣਾ ਚਾਹੀਦਾ ਹੈ। ਇਸ ਪ੍ਰੇਰਣਾ ਤਹਿਤ ਟਰੱਸਟ ਵੱਲੋਂ ਪ੍ਰਕਾਸ਼ ਪੁਰਬ ਦੇ ਸ਼ੁਭ ਅਵਸਰ ‘ਤੇ ਲੋੜਵੰਦ ਪਰਿਵਾਰਾਂ ਲਈ ਵਿਸ਼ੇਸ਼ ਲੰਗਰ ਸੇਵਾ ਵੀ ਆਯੋਜਿਤ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਸਾਨੂੰ ਪ੍ਰੇਰਿਤ ਕਰਦੇ ਹਨ ਕਿ ਅਸੀਂ ਮਨੁੱਖਤਾ ਦੀ ਭਲਾਈ ਲਈ ਹਮੇਸ਼ਾਂ ਅੱਗੇ ਆਈਏ ਅਤੇ ਸੇਵਾ ਨੂੰ ਆਪਣਾ ਧਰਮ ਬਣਾਈਏ। ਅੰਤ ਵਿੱਚ ਸ੍ਰੀਮਤੀ ਅਮਰਜੀਤ ਕੌਰ ਨੇ ਅਰਦਾਸ ਕੀਤੀ ਕਿ ਵਾਹਿਗੁਰੂ ਜੀ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਬਖ਼ਸ਼ਣ ਤੇ ਗੁਰੂ ਨਾਨਕ ਦੇਵ ਜੀ ਦਾ ਨੂਰ ਹਰ ਘਰ ਵਿੱਚ ਚਮਕੇ।