ਵਿਜੀਲੈਂਸ ਅਵੇਅਰਨੈੱਸ ਹਫਤੇ ਦੇ ਚੱਲਦਿਆਂ ਰੁਪਿੰਦਰ ਕੌਰ ਸਰਾ ਵਲੋਂ ਕਮਿਸ਼ਨਰ ਪੁਲਿਸ ਲੁਧਿਆਣਾ ਅਤੇ ਹੋਰ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਸੁਖਮਿੰਦਰ ਭੰਗੂ
ਲੁਧਿਆਣਾ 30 ਅਕਤੂਬਰ 2025- ਸੀਨੀਅਰ ਕਪਤਾਨ ਪੁਲਿਸ, ਵਿਜੀਲੈਂਸ ਬਿਊਰੋ, ਲੁਧਿਆਣਾ, ਕਮਿਸ਼ਨਰ ਪੁਲਿਸ ਲੁਧਿਆਣਾ ਅਤੇ ਹੋਰ ਸੀਨੀਅਰ ਪੁਲਿਸ ਅਧਿਕਾਰੀਆਂ ਵਲੋਂ ਦਫਤਰ ਕਮਿਸ਼ਨਰੇਟ ਲੁਧਿਆਣਾ ਵਿਖੇ ਇਸ ਸਬੰਧੀ ਬੈਨਰ ਅਤੇ ਪੋਸਟਰ ਲਗਾ ਕੇ ਭ੍ਰਿਸ਼ਟਾਚਾਰ ਵਿਰੋਧੀ ਅਤੇ ਸਰਕਾਰੀ ਦਫਤਰਾਂ ਵਿੱਚ ਪਾਰਦਰਸ਼ਤਾ ਬਾਰੇ ਲੋਕਾ ਨੂੰ ਜਾਗਰੂਕ ਕੀਤਾ ਗਿਆ।
ਇਸ ਤੋਂ ਇਲਾਵਾ ਕਮਿਸ਼ਨਰੇਟ ਪੁਲਿਸ ਲੁਧਿਆਣਾ ਸਹਿਰ ਦੇ ਜੋਨ 1,2,3,4 ਦੇ ਅਧੀਨ ਲੁਧਿਆਣਾ ਸਹਿਰ ਦੇ ਸਾਰੇ ਥਾਣਿਆ ਵਿੱਚ ਵੀ ਵਿਜੀਲੈਂਸ ਅਵੇਅਰਨੈੱਸ ਸਬੰਧੀ ਬੈਨਰ ਅਤੇ ਪੋਸਟਰ ਲਗਾ ਕੇ ਭ੍ਰਿਸ਼ਟਾਚਾਰ ਰੋਕਣ ਸਬੰਧੀ ਜਾਗਰੂਕ ਕੀਤਾ ਜਾਵੇਗਾ।
ਐਸ.ਐਸ.ਪੀ., ਵਿਜੀਲੈਂਸ ਬਿਊਰੋ, ਲੁਧਿਆਣਾ ਵਲੋਂ ਸ਼ਹਿਰ ਦੇ ਵੱਖ-ਵੱਖ ਐਨ.ਜੀ.ਓਜ ਨਾਲ ਵੀਡੀਓ ਕਾਨਫਰੰਸਿੰਗ ਰਾਂਹੀ ਭ੍ਰਿਸ਼ਟਾਚਾਰ ਖਤਮ ਕਰਨ ਸਬੰਧੀ ਮੀਟਿੰਗਾਂ ਕੀਤੀਆਂ ਗਈਆਂ ਅਤੇ ਇਸ ਸਬੰਧੀ ਜਾਗਰੂਕ ਕੀਤਾ ਗਿਆ। ਇਸ ਤੋਂ ਇਲਾਵਾ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਵਲੋਂ ਸੀ.ਟੀ. ਯੂਨੀਵਰਸਿਟੀ ਵਿਖੇ ਭ੍ਰਿਸ਼ਟਾਚਾਰ ਵਿਰੁੱਧ ਜਾਗਰੂਕਤਾ ਸਬੰਧੀ ਸੈਮੀਨਾਰ ਵਿੱਚ ਹਿੱਸਾ ਲੈ ਕੇ ਵਿਦਿਆਰਥੀਆਂ ਅਤੇ ਹੋਰ ਸਟਾਫ ਨੂੰ ਇਸ ਮੁਹਿੰਮ ਤਹਿਤ ਜਾਗਰੂਕ ਕੀਤਾ ਗਿਆ। ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਵਲੋਂ ਤਹਿਸੀਲ ਕੰਪਲੈਕਸ, ਰਾਏਕੋਟ ਵਿਖੇ ਦਫਤਰ ਬੀ.ਡੀ.ਪੀ.ਓ. ਅਤੇ ਹੋਰ ਦਫਤਰਾਂ ਦੇ ਸਾਰੇ ਸਟਾਫ, ਕਰਮਚਾਰੀਆਂ ਅਤੇ ਆਮ ਜਨਤਾ ਨੂੰ ਭ੍ਰਿਸ਼ਟਾਚਾਰ ਦੇ ਵਿਰੋਧ ਸਬੰਧੀ ਜਾਣਕਾਰੀ ਦਿੱਤੀ ਗਈ। ਕਮਿਸ਼ਨਰੇਟ ਪੁਲਿਸ ਲੁਧਿਆਣਾ ਦੇ ਸਾਰੇ ਏ.ਸੀ.ਪੀ. ਦਫਤਰਾਂ ਵਿੱਚ ਵੀ ਵਿਜੀਲੈਂਸ ਅਵੇਅਰਨੈੱਸ ਹਫਤੇ ਸਬੰਧੀ ਜਾਣਕਾਰੀ ਦੇ ਕੇ ਸਾਰੇ ਸਟਾਫ ਅਤੇ ਆਮ ਪਬਲਿਕ ਨੂੰ ਭ੍ਰਿਸ਼ਟਾਚਾਰ ਵਿਰੁੱਧ ਜਾਗਰੂਕਤਾ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਸਾਰੇ ਦਫਤਰਾਂ ਵਿੱਚ ਵਿਜੀਲੈਂਸ ਅਵੇਅਰਨੈੱਸ ਸਬੰਧੀ ਬੈਨਰ ਅਤੇ ਪੋਸਟਰ ਲਗਾਏ ਗਏ।
ਸ਼ਹਿਰ ਦੇ ਕਈ ਬੈਂਕਾਂ ਵਿੱਚ ਵਿਜੀਲੈਂਸ ਅਵੇਅਰਨੈੱਸ ਸਬੰਧੀ ਸੈਮੀਨਾਰ ਆਯੋਜਿਤ ਕੀਤੇ ਗਏ, ਜਿਸ ਵਿੱਚ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਵਲੋਂ ਬੈਂਕ ਦੇ ਕਰਮਚਾਰੀਆਂ ਅਤੇ ਹਾਜਰ ਆਮ ਜਨਤਾ ਨੂੰ ਭ੍ਰਿਸ਼ਟਾਚਾਰ ਵਿਰੁੱਧ ਚੌਕਸ ਰਹਿਣ ਅਤੇ ਇਸ ਸਬੰਧੀ ਇਤਲਾਹ ਦੇਣ ਲਈ ਪ੍ਰੇਰਿਤ ਕੀਤਾ ਗਿਆ। ਵਿਜੀਲੈਸ ਬਿਊਰੋ ਦੇ ਅਧਿਕਾਰੀਆ ਵੱਲੋ ਮਾਛੀਵਾੜਾ ਸਾਹਿਬ ਵਿਖੇ ਦਫਤਰ ਪੰਜਾਬ ਰਾਜ ਪੈਂਨਸਨਰਜ ਮਹਾਸੰਘ ਵਿਖੇ ਇਕ ਸੈਮਿਨਾਰ ਦਾ ਅਯੋਜਨ ਕਰਕੇ ਵੱਖ-ਵੱਖ ਮਹਿਕਮਿਆ ਤੋ ਰਿਟਾਇਰਡ ਹੋਏ ਕਰਮਚਾਰੀਆ ਅਤੇ ਆਮ ਜਨਤਾ ਨੂੰ ਭ੍ਰਿਸਟਾਚਾਰ ਵਿਰੁੱਧ ਚੌਕਸ ਰਹਿਣ ਸਬੰਧੀ ਜਾਗਰੂਕ ਕੀਤਾ ਗਿਆ।
ਇਸ ਤੋਂ ਇਲਾਵਾ ਸਿਵਲ ਹਸਪਤਾਲ ਲੁਧਿਆਣਾ ਵਿਖੇ ਐਸ.ਐਮ.ਓ. ਲੁਧਿਆਣਾ ਅਤੇ ਸਿਵਲ ਹਸਪਤਾਲ ਦੇ ਸਾਰੇ ਸਟਾਫ ਨਾਲ ਵਿਜੀਲੈਂਸ ਬਿਊਰੋ, ਲੁਧਿਆਣਾ ਦੇ ਅਧਿਕਾਰੀਆਂ ਵਲੋਂ ਇੱਕ ਸੈਮੀਨਾਰ ਆਯੋਜਿਤ ਕੀਤਾ ਗਿਆ, ਜਿਸ ਵਿੱਚ ਵਿਜੀਲੈਂਸ ਬਿਊਰੋ ਵਲੋਂ ਸਾਰੇ ਸਟਾਫ ਅਤੇ ਆਮ ਜਨਤਾ ਨੂੰ ਭ੍ਰਿਸ਼ਟਾਚਾਰ ਅਤੇ ਰਿਸ਼ਵਤ ਵਿਰੁੱਧ ਜਾਗਰੂਕ ਕਰਕੇ ਭ੍ਰਿਸ਼ਟ ਅਧਿਕਾਰੀਆਂ ਅਤੇ ਕਰਮਚਾਰੀਆਂ ਬਾਰੇ ਇਤਲਾਹ ਦੇਣ ਅਤੇ ਸ਼ਿਕਾਇਤ ਕਰਨ ਲਈ ਉਤਸ਼ਾਹਿਤ ਅਤੇ ਪ੍ਰੇਰਿਤ ਕੀਤਾ ਗਿਆ।
ਇਸ ਤੋਂ ਇਲਾਵਾ ਲੁਧਿਆਣਾ ਸ਼ਹਿਰ ਦੇ ਵੱਖ-ਵੱਖ ਪ੍ਰਮੁੱਖ ਥਾਵਾਂ ਦਫਤਰ ਡਿਪਟੀ ਕਮਿਸ਼ਨਰ, ਤਹਿਸੀਲਾਂ, ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਸਰਕਾਰੀ ਦਫਤਰਾਂ ਵਿੱਚ ਭ੍ਰਿਸ਼ਟਾਚਾਰ ਦਾ ਖਾਤਮਾ ਕਰਨ ਸਬੰਧੀ ਬੈਨਰ ਅਤੇ ਪੋਸਟਰ ਲਗਾਏ ਗਏ ਅਤੇ ਇਸ ਸਬੰਧੀ ਪਬਲਿਕ ਨਾਲ ਰਾਬਤਾ ਕਾਇਮ ਕਰਕੇ ਰਿਸ਼ਵਤ ਮੰਗਣ ਜਾਂ ਹਾਸਲ ਕਰਨ ਵਾਲੇ ਅਧਿਕਾਰੀ/ਕਰਮਚਾਰੀ ਵਲੋਂ ਆਪਣੇ ਅਹੁਦੇ ਦੀ ਦੁਰਵਰਤੋਂ ਕਰਨ, ਸਰਕਾਰੀ ਦਸਤਾਵੇਜਾਂ ਵਿੱਚ ਘਪਲੇਬਾਜੀ ਕਰਨ, ਵਿੱਤ ਤੋਂ ਵੱਧ ਜਾਇਦਾਦ ਬਣਾਉਣ ਸਬੰਧੀ ਵਿਜੀਲੈਂਸ ਵਿਭਾਗ ਵਲੋਂ ਜਾਰੀ ਨੰਬਰਾਂ ਤੇ ਸੂਚਨਾ ਦੇਣ ਲਈ ਉਤਸ਼ਾਹਿਤ ਕੀਤਾ ਗਿਆ।