ਜਾਣ ਜੋਖਮ ਵਿੱਚ ਪਾ ਕੇ ਬੰਦ ਫਟਕ ਹੇਠੋਂ ਗੱਡੀਆਂ ਲਗਾਉਣ ਵਾਲਿਆਂ ਨੂੰ ਸਿੱਧਾ ਹੋਇਆ ਟਰੈਫਿਕ ਇੰਚਾਰਜ
ਰੋਹਿਤ ਗੁਪਤਾ
ਗੁਰਦਾਸਪੁਰ 30 ਅਕਤੂਬਰ 2025- ਜ਼ਿਆਦਾਤਰ ਸ਼ਹਿਰਾਂ ਵਿੱਚ ਰੇਲਵੇ ਫਾਟਕ ਅੰਡਰਬਰਿਜ ਅਤੇ ਓਵਰਬਿਜ ਬਣਨ ਕਾਰਨ ਲਗਭਗ ਮੁੱਕ ਹੀ ਗਏ ਹਨ ਪਰ ਕੁਝ ਸ਼ਹਿਰੀ ਇਲਾਕਿਆਂ ਵਿੱਚ ਹਜੇ ਵੀ ਰੇਲਵੇ ਫਾਟਕ ਹਨ ਜਿਨਾਂ ਤੇ ਰੇਲ ਗੱਡੀ ਆਉਣ ਤੇ ਬੰਦ ਰਹਿਣ ਨਾਲ ਹਜੇ ਵੀ ਕਾਫੀ ਭੀੜ ਰਹਿੰਦੀ ਹੈ। ਅਜਿਹਾ ਹੀ ਇੱਕ ਫਾਟਕ ਗੁਰਦਾਸਪੁਰ ਦੇ ਜੀਟੀ ਰੋਡ ਤੇ ਰੇਲਵੇ ਸਟੇਸ਼ਨ ਦੇ ਨਾਲ ਹੀ , ਜਿੱਥੇ ਅਕਸਰ ਜਾਮ ਲੱਗਿਆ ਰਹਿੰਦਾ ਹੈ ਪਰ ਕੁਝ ਲੋਕ ਬੰਦ ਫਾਟਕ ਦੀ ਪਰਵਾਹ ਨਹੀਂ ਕਰਦੇ ਅਤੇ ਜਾਨ ਜੋਖਮ ਵਿੱਚ ਪਾ ਕੇ ਆਪਣੇ ਸਕੂਟਰ ਮੋਟਰਸਾਈਕਲ ਫਾਟਕ ਦੇ ਹੇਠਾਂ ਦੀ ਲੰਘਾਉਣ ਦੀ ਕੋਸ਼ਿਸ਼ ਕਰਦੇ ਹਨ। ਟਰੈਫਿਕ ਇੰਚਾਰਜ ਸਤਨਾਮ ਸਿੰਘ ਅੱਜ ਇਹਨਾਂ ਜਾਨ ਜੋਖਿਮ ਵਿੱਚ ਪਾ ਕੇ ਫਾਟਕ ਥੱਲੋਂ ਗੱਡਿਆਂ ਲੰਘਾਉਣ ਵਾਲਿਆਂ ਦੇ ਦੁਆਲੇ ਹੋਏ ਅਤੇ ਇਹਨਾਂ ਨੂੰ ਚੰਗੀ ਤਾੜਨਾ ਕੀਤੀ । ਉਹਨਾਂ ਕਿਹਾ ਕਿ ਜੇ ਇਹਨਾਂ ਦੇ ਚਲਾਨ ਕੱਟੀਏ ਤਾ ਇਹ ਕਹਿਣਗੇ ਗਰੀਬ ਬੰਦਿਆਂ ਦੇ ਪੁਲਿਸ ਚਲਾਨ ਕੱਟ ਦਿੰਦੀ ਹੈ ਇਸ ਲਈ ਇਹਨਾਂ ਨੂੰ ਅੱਜ ਵਾਰਨਿੰਗ ਦੇ ਕੇ ਛੱਡਿਆ ਜਾ ਰਿਹਾ ਹੈ। ਪਰ ਇਸ ਫਾਟਕ ਤੇ ਰੋਜ਼ਾਨਾ ਫੇਰਾ ਮਾਰਿਆ ਜਾਏਗਾ ਤੇ ਜੇਕਰ ਹੁਣ ਬੰਦ ਫਾਟਕ ਦੇ ਥੱਲੇ ਦੀ ਕੋਈ ਸਕੂਟਰ ਮੋਟਰਸਾਈਕਲ ਲੰਘਾਉਦਾ ਨਜ਼ਰ ਆਇਆ ਤਾਂ ਉਸਦਾ ਚਲਾਨ ਕੱਟਿਆ ਜਾਏਗਾ।