ਸਫ਼ਾਈ ਯੂਨੀਅਨ ਦੇ ਭਲੇ ਲਈ ਕਰਵਾਇਆ ਧਾਰਮਿਕ ਸਮਾਗਮ ਪ੍ਰਧਾਨ ਅਰੁਣ ਗਿੱਲ
ਦੀਪਕ ਜੈਨ
ਜਗਰਾਉਂ 30 ਅਕਤੂਬਰ 2025- ਅੱਜ ਨਗਰ ਕੌਂਸਲ ਜਗਰਾਉਂ ਵਿਖੇ ਭਗਵਾਨ ਵਾਲਮੀਕਿ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਸਫਾਈ ਯੂਨੀਅਨ ਦੇ ਭਲੇ ਅਤੇ ਮਜ਼ਬੂਤੀ ਲਈ ਕਰਵਾਇਆ ਗਿਆ।ਇਹ ਧਾਰਮਿਕ ਸਮਾਗਮ ਸਫ਼ਾਈ ਸੇਵਕ ਯੂਨੀਅਨ ਨਗਰ ਕੌਂਸਲ ਜਗਰਾਉਂ ਅਤੇ ਸੀਵਰੇਜ਼ ਯੂਨੀਅਨ ਵੱਲੋਂ ਸਾਂਝੇ ਤੌਰ ਤੇ ਨਗਰ ਕੌਂਸਲ ਜਗਰਾਉਂ ਦੇ ਸਹਿਯੋਗ ਨਾਲ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਮਾਨਯੋਗ ਚੇਅਰਮੈਨ ਸਫਾਈ ਕਰਮਚਾਰੀ ਕਮਿਸ਼ਨ ਪੰਜਾਬ ਸ੍ਰੀ ਚੰਦਨ ਗਰੇਵਾਲ ਪਹੁੰਚੇ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸ੍ਰੀ ਗੇਜਾ ਰਾਮ ਵਾਲਮੀਕਿ ਸੈਂਟਰਲ ਵਾਲਮੀਕਿ ਸਭਾ ਇੰਡੀਆ ਦੇ ਕੌਮੀ ਪ੍ਰਧਾਨ ਅਤੇ ਸਾਬਕਾ ਚੇਅਰਮੈਨ ਸਫ਼ਾਈ ਕਰਮਚਾਰੀ ਕਮਿਸ਼ਨ ਪੰਜਾਬ ਪਹੁੰਚੇ।
ਸ੍ਰਿਸ਼ਟੀ ਰਚੇਤਾ ਭਗਵਾਨ ਵਾਲਮੀਕਿ ਜੀ ਦੇ ਜੀਵਨ ਬਾਰੇ ਬੋਲਦਿਆਂ ਮੁੱਖ ਮਹਿਮਾਨ ਨੇ ਕਿਹਾ ਕਿ ਸਿੱਖਿਆ ਦਾ ਪ੍ਰਚਾਰ ਤੇ ਔਰਤਾ ਦੇ ਮਾਨ ਸਨਮਾਨ ਲਈ ਸੱਭ ਤੋਂ ਪਹਿਲਾਂ ਅਵਾਜ਼ ਚੁੱਕੀ।ਗੇਜਾ ਰਾਮ ਵਾਲਮੀਕਿ ਨੇ ਬੋਲਦਿਆਂ ਕਿਹਾ ਕਿ ਅੱਜ ਸਾਨੂੰ ਭਗਵਾਨ ਵਾਲਮੀਕਿ ਜੀ ਦੇ ਸਿਧਾਂਤਾਂ ਤੇ ਚੱਲਣ ਦੀ ਲੋੜ ਹੈ। ਮੁੱਖ ਮਹਿਮਾਨ ਵਿਸ਼ੇਸ਼ ਮਹਿਮਾਨ ਅਤੇ ਸੰਗਤਾਂ ਨੂੰ ਕੁਲਵੰਤ ਸਿੰਘ ਸਹੋਤਾ ਵੱਲੋਂ ਜੀ ਆਇਆਂ ਨੂੰ ਆਖਿਆਂ ਗਿਆ। ਸਮਾਗਮ ਦਾ ਸੰਚਾਲਨ ਕਰਕੇ ਨਰੇਸ਼ ਵਰਮਾ ਵੱਲੋਂ ਆਪਣੇ ਸ਼ਬਦਾਂ ਰਾਹੀਂ ਵਾਹ ਵਾਹ ਖੱਟੀ ਗਈ। ਭਗਵਾਨ ਵਾਲਮੀਕਿ ਜੀ ਦੇ ਭਜਨ ਮਿੱਠੀ ਤੇ ਮਧੁਰ ਆਵਾਜ਼ ਵਿੱਚ ਗਾਇਨ ਕਰਕੇ ਸੰਤੋਖ਼ ਰਾਮ ਗਿੱਲ ਦੁਆਰਾ ਪੰਡਾਲ ਸੰਗੀਤਕ ਧੁਨਾਂ ਰਾਹੀ ਅਨੰਦ ਮਈ ਕਰੀ ਰੱਖਿਆ ।
ਇਸ ਮੌਕੇ ਕਾਰਜ ਸਾਧਕ ਅਫਸਰ ਸ ਹਰਨਰਿੰਦਰ ਸਿੰਘ,ਏ ਡੀ ਸੀ ਯੁਡੀ ਰੁਪਿੰਦਰ ਸਿੰਘ , ਅਕਾਉਂਟੈਂਟ ਅਭੇ ਜੋਸ਼ੀ, ਹਲਕਾ ਜਗਰਾਉਂ ਦੇ ਪਤੀ ਪ੍ਰੋ ਸੁਖਵਿੰਦਰ ਸਿੰਘ ਸਾਬਕਾ ਕਾਰਜਕਾਰੀ ਪ੍ਰਧਾਨ ਸ ਅਮਰਜੀਤ ਸਿੰਘ ਮਾਲਵਾ ਕੌਂਸਲਰ ਜਰਨੈਲ ਲੋਹਟ, ਬੋਬੀ ਕਪੂਰ, ਸਤਿੰਦਰਜੀਤ ਸਿੰਘ ਤਤਲਾ,ਮਾਸਟਰ ਹਰਦੀਪ ਜੱਸੀ, ਅਮਰਨਾਥ ਕਲਿਆਣ, ਸਾਬਕਾ ਪ੍ਰਧਾਨ ਸਤੀਸ਼ ਕੁਮਾਰ ਪੱਪੂ,ਸਾਜਨ ਮਲਹੋਤਰਾ ਕਰਮਜੀਤ ਸਿੰਘ ਕੈਂਥ ਡਾ ਇਕਵਾਲ ਧਾਲੀਵਾਲ, ਸਮੂਹ ਕਲੈਰੀਕਲ ਸਟਾਫ, ਇਲੈਕਟ੍ਰਾਨਿਕ ਸਟਾਫ,ਪੰਪ ਅਪਰੇਟਰ,ਫਾਇਰ ਬ੍ਰਿਗੇਡ ਸਟਾਫ,ਰਾਜ ਕੁਮਾਰ ਪ੍ਰਧਾਨ ਸੀਵਰਮੈਨ ਯੂਨੀਅਨ, ਪ੍ਰਦੀਪ ਕੁਮਾਰ, ਸੈਕਟਰੀ ਰਜਿੰਦਰ ਕੁਮਾਰ, ਪ੍ਰਧਾਨ ਸਨੀ ਸੁੰਦਰ, ਸਨਦੀਪ ਕੁਮਾਰ,ਬਿਕਰਮ ਕੁਮਾਰ, ਸਤੀਸ਼ ਕੁਮਾਰ, ਅਤੇ ਸਮੂਹ ਸਫਾਈ ਸੇਵਕ ਸੀਵਰਮੈਨ ਹਾਜ਼ਰ ਰਹੇ।