ਪੰਜਾਬੀ ਯੂਨੀਵਰਸਿਟੀ ਵਿਖੇ ਡਾ. ਪੁਸ਼ਪਿੰਦਰ ਜੋਸ਼ੀ ਨੇ ਸੰਸਕ੍ਰਿਤ ਮੁਖੀ ਵਜੋਂ ਅਹੁਦਾ ਸੰਭਾਲਿਆ
ਪਟਿਆਲਾ, 15 ਸਤੰਬਰ
ਪੰਜਾਬੀ ਯੂਨੀਵਰਸਿਟੀ ਦੇ ਸੰਸਕ੍ਰਿਤ ਅਤੇ ਪਾਲੀ ਵਿਭਾਗ ਵਿਖੇ ਅੱਜ ਡਾ. ਪੁਸ਼ਪਿੰਦਰ ਜੋਸ਼ੀ ਨੇ ਮੁਖੀ ਵਜੋਂ ਅਹੁਦਾ ਸੰਭਾਲ ਲਿਆ ਹੈ।
ਉਨ੍ਹਾਂ ਵੱਲੋਂ ਅਹੁਦਾ ਸੰਭਾਲੇ ਜਾਣ ਮੌਕੇ ਪ੍ਰੋ. ਸੁਖਵਿੰਦਰ ਕੌਰ ਬਾਠ, ਡਾ. ਨੀਤੂ ਕੌਸ਼ਲ, ਡਾ. ਰਜਨੀ, ਪ੍ਰੋ. ਗੁਰਮੁਖ ਸਿੰਘ, ਡਾ. ਜਯੋਤੀ ਪੁਰੀ, ਡਾ. ਪਰਮਜੀਤ, ਡਾ. ਨਵਜੋਤ ਸਿੰਘ, ਡਾ. ਸ਼ਿਵਾਨੀ, ਡਾ. ਜਸਵਿੰਦਰ ਸਿੰਘ, ਪ੍ਰੋ. ਰਾਜਿੰਦਰ, ਡਾ. ਅਵਨੀਤ, ਪ੍ਰੋ. ਗੁਲਸ਼ਨ ਬਾਂਸਲ, ਡਾ. ਜਸਪਾਲ, ਡਾ. ਜਸਵਿੰਦਰ, ਪ੍ਰੋ. ਅਸ਼ੋਕ ਕੁਮਾਰ, ਪ੍ਰੋ. ਵਿਸ਼ਾਲ, ਡਾ. ਪਵਨ ਟਿੱਬਾ, ਡਾ. ਅਮਿਲ ਮਿੱਤਲ, ਡਾ. ਵੀਰੇਂਦਰ ਕੁਮਾਰ, ਡਾ. ਅੰਗਰੇਜ਼, ਡਾ. ਓਮਨਦੀਪ ਸ਼ਰਮਾ, ਡਾ. ਰਾਹੁਲ, ਡਾ. ਰਾਧਾ ਦੇਵੀ ਅਤੇ ਵਿਭਾਗ ਦੇ ਸਮੂਹ ਵਿਦਿਆਰਥੀ ਹਾਜ਼ਰ ਰਹੇ।
ਡਾ. ਪੁਸ਼ਪਿੰਦਰ ਜੋਸ਼ੀ ਦੇ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਤੇ 50 ਤੋਂ ਵੱਧ ਖੋਜ ਪੱਤਰ ਪ੍ਰਕਾਸ਼ਿਤ ਹੋ ਚੁੱਕੇ ਹਨ। ਡਾ. ਜੋਸ਼ੀ ਨੂੰ ਦੋ ਵਾਰ ਭਾਰਤ ਸਰਕਾਰ ਵੱਲੋਂ ਕੈਨੇਡਾ ਅਤੇ ਨੇਪਾਲ ਖੋਜ-ਪੱਤਰ ਪੇਸ਼ ਕਰਨ ਹਿਤ ਭੇਜਿਆ ਗਿਆ ਹੈ।